24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸ੍ਰੀ ਸ਼ਿਆਮ ਬਾਬਾ ਦਾ ਸੰਕੀਰਤਨ ਸ਼ਰਧਾ ਨਾਲ ਮਨਾਇਆ

ਮਾਨਸਾ, 23 ਸਤੰਬਰ (ਸ. ਰਿ.)

ਅਜੀਤ ਡੈਸਕ 24-09-2026
ਮਾਨਸਾ, 23 ਸਤੰਬਰ (ਸ.ਰਿ.)- ਸ੍ਰੀ ਸਿਆਮ ਪਰਿਵਾਰ ਸੰਘ ਮਾਨਸਾ ਵਲੋਂ ਸਥਾਨਕ ਜੈ ਮਾਂ ਮੰਦਰ ਵਿਖੇ ਸ੍ਰੀ ਸ਼ਿਆਮ ਬਾਬਾ ਦਾ ਪਰਿਵਰਤੀਨੀ ਇਕਾਦਸ਼ੀ ਸੰਕੀਰਤਨ ਸ਼ਰਧਾ ਨਾਲ ਮਨਾਇਆ ਗਿਆ। ਪੂਜਨ ਦੀ ਰਸਮ ਹਰਜੀਤ ਸਿੰਘ ਹੈਪੀ ਨੇ ਕੀਤੀ, ਜਦਕਿ ਜੋਤੀ ਦੀ ਰਸਮ ਕਾਂਗਰਸ ਆਗੂ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕੀਤੀ। ਸੰਕੀਰਤਨ ਦੀ ਸ਼ੁਰੂਆਤ ਸੰਘ ਵਲੋਂ ਜੋਤੀ ਵੰਦਨਾਂ ਗਾ ਕੇ ਕੀਤੀ ਗਈ। ਗਾਇਕ ਵਿਨੈ ਬਾਂਸਲ ਅਨਮੋਲ ਨੇ ਭਜਨ ਸੁਣਾਏ। ਇਸ ਮੌਕੇ ਬਿੰਦਰਪਾਲ ਗਰਗ, ਬਿੱਲੂ ਸਿੰਘ, ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਜੀਵਨ ਕੁਸਲਾ, ਭੂਸ਼ਨ, ਅਜੈ ਗਰਗ, ਰਜਨੀਸ਼ ਆਰ.ਕੇ, ਧਰੂਵ ਜਿੰਦਲ, ਗਿਤੇਸ਼ ਮੋਂਗਾ, ਕਾਲਾ ਮਾਨਸਾ, ਰਾਜ ਕੁਮਾਰ, ਕ੍ਰਿਸ਼ਨ ਮਦਾਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ. ਸੀ. ਵਲੋਂ ‘ਗਊ ਸੈੱਸ’ ਸੰਬੰਧੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਅਗਲੀ ਖ਼ਬਰ ਪੰਜਾਬ ਸਰਕਾਰ ਨੂੰ ਨਸ਼ੇ ਦੀ ਭੇਟ ਚੜ੍ਹ ਰਹੇ ਨੌਜਵਾਨਾਂ ਦੀ ਮੌਤ ਲਈ ਜਵਾਬਦੇਹ ਬਣਾਇਆ ਜਾਵੇ- ਬੰਸਰੀ ਸਵਰਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।