ਬਲਵਿੰਦਰ ਸਿੰਘ ਸਿੱਧੂ ਨੇ ਜਿੱਤਿਆ ਨੈਸ਼ਨਲ ਪੱਧਰ ਦਾ ਸੋਨ ਤਗਮਾ
ਮਾਨਸਾ, 23 ਸਤੰਬਰ (ਧਾਲੀਵਾਲ)- ਕਿੱਕ ਬਾਕਸਿੰਗ ਖਿਡਾਰੀ ਬਲਵਿੰਦਰ ਸਿੰਘ ਸਿੱਧੂ ਨੇ ਨੈਸ਼ਨਲ ਪੱਧਰ ਦਾ ਸੋਨ ਤਗਮਾ ਹਾਸਲ ਕਰ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਇੰਦੌਰ ਵਿਖੇ ਹੋਈ ਵਾਕੋ ਇੰਡੀਆ ਸੀਨੀਅਰ ਤੇ ਮਾਸਟਰ ਨੈਸ਼ਨਲ ਚੈਂਪੀਅਨਸ਼ਿਪ ਤਹਿਤ ਸੀਨੀਅਰ ਭਾਰ ਵਰਗ ’ਚ ਭਾਗ ਲੈਂਦਿਆਂ ਉਸ ਨੇ ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ ਆਦਿ ਪ੍ਰਾਂਤਾਂ ਨੂੰ ਹਰਾ ਕੇ ਇਹ ਜਿੱਤ ਹਾਸਿਲ ਕੀਤੀ ਹੈ।
ਜੇਤੂ ਟਰਾਫ਼ੀ ਤੇ ਤਗਮੇ ਨਾਲ ਬਲਵਿੰਦਰ ਸਿੰਘ ਸਿੱਧੂ। ਅਜੀਤ ਤਸਵੀਰ
24-09-2026