ਪੁਲਿਸ ਵਲੋਂ 69.50 ਗ੍ਰਾਮ ਚਿੱਟਾ ਬਰਾਮਦ
ਮਾਨਸਾ, 14 ਸਤੰਬਰ (ਸਟਾਫ਼ ਰਿਪੋਰਟਰ)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਜੋਧਾ ਸਿੰਘ ਵਾਸੀ ਮਾਨਸਾ ਤੋਂ 10 ਗ੍ਰਾਮ ਤੇ ਸੁਖਚੈਨ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ, ਸ਼ਹਿਰੀ-1 ਮਾਨਸਾ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਜਵਾਹਰਕੇ ਤੋਂ 6. 50 ਗ੍ਰਾਮ, ਭੀਖੀ ਪੁਲਿਸ ਨੇ ਤਰਲੋਚਨ ਸਿੰਘ ਵਾਸੀ ਸਮਾਓਂ ਤੋਂ 6 ਗ੍ਰਾਮ, ਰਾਜਵਿੰਦਰ ਸਿੰਘ ਵਾਸੀ ਅਤਲਾ ਖ਼ੁਰਦ ਤੇ ਹੈਪੀ ਸਿੰਘ ਵਾਸੀ ਸਮਾਓਂ ਤੋਂ 6.
ਮਾਨਸਾ, 14 ਸਤੰਬਰ (ਸਟਾਫ਼ ਰਿਪੋਰਟਰ)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਜੋਧਾ ਸਿੰਘ ਵਾਸੀ ਮਾਨਸਾ ਤੋਂ 10 ਗ੍ਰਾਮ ਤੇ ਸੁਖਚੈਨ ਸਿੰਘ ਵਾਸੀ ਮਾਨਸਾ ਤੋਂ 2 ਗ੍ਰਾਮ, ਸ਼ਹਿਰੀ-1 ਮਾਨਸਾ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਜਵਾਹਰਕੇ ਤੋਂ 6.50 ਗ੍ਰਾਮ, ਭੀਖੀ ਪੁਲਿਸ ਨੇ ਤਰਲੋਚਨ ਸਿੰਘ ਵਾਸੀ ਸਮਾਓਂ ਤੋਂ 6 ਗ੍ਰਾਮ, ਰਾਜਵਿੰਦਰ ਸਿੰਘ ਵਾਸੀ ਅਤਲਾ ਖ਼ੁਰਦ ਤੇ ਹੈਪੀ ਸਿੰਘ ਵਾਸੀ ਸਮਾਓਂ ਤੋਂ 6.50 ਗ੍ਰਾਮ, ਜੋਗਾ ਪੁਲਿਸ ਨੇ ਸੁਖਦੀਪ ਸਿੰਘ ਤੇ ਹਰਬੰਸ ਸਿੰਘ ਵਾਸੀ ਅਕਲੀਆ ਤੋਂ 6 ਗ੍ਰਾਮ ਤੇ ਬਲਵੀਰ ਸਿੰਘ ਵਾਸੀ ਅਕਲੀਆ ਤੋਂ 4 ਗ੍ਰਾਮ, ਸਦਰ ਮਾਨਸਾ ਪੁਲਿਸ ਨੇ ਲਵਪ੍ਰੀਤ ਸਿੰਘ ਵਾਸੀ ਬਹਿਣਵਾਲ ਤੋਂ 5.50 ਗ੍ਰਾਮ ਜਦਕਿ ਕਾਲੂ ਸਿੰਘ ਤੇ ਰੋਮੀ ਸਿੰਘ ਵਾਸੀ ਨੰਗਲ ਖ਼ੁਰਦ ਤੋਂ 6 ਗ੍ਰਾਮ, ਸ਼ਹਿਰੀ ਬੁਢਲਾਡਾ ਪੁਲਿਸ ਨੇ ਅਰਸ਼ਦੀਪ ਸਿੰਘ, ਕੁਲਵਿੰਦਰ ਸਿੰਘ, ਮੁਖ਼ਤਿਆਰ ਸਿੰਘ ਵਾਸੀ ਫੁੱਲੂਵਾਲਾ ਡੋਗਰਾ ਤੋਂ 4 ਗ੍ਰਾਮ ਤੇ ਵਿੱਕੀ ਰਾਮ, ਨਾਜ਼ਰ ਸਿੰਘ ਵਾਸੀ ਬੁਢਲਾਡਾ ਤੋਂ 4.50 ਗ੍ਰਾਮ, ਸਰਦੂਲਗੜ੍ਹ ਪੁਲਿਸ ਨੇ ਵਿਕਰਮ ਸਿੰਘ ਵਾਸੀ ਲੋਹਗੜ੍ਹ ਤੋਂ 4 ਗ੍ਰਾਮ, ਬੋਹਾ ਪੁਲਿਸ ਨੇ ਪ੍ਰਦੀਪ ਕੁਮਾਰ ਵਾਸੀ ਬਰੇਟਾ ਤੋਂ 2.50 ਗ੍ਰਾਮ ਅਤੇ ਜੌੜਕੀਆਂ ਪੁਲਿਸ ਨੇ ਜਗਰਾਜ ਸਿੰਘ ਵਾਸੀ ਜਟਾਣਾ ਕਲਾਂ ਤੋਂ 2 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।