15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

‘ਪਿੰਡ ਬਚਾਓ ਪੰਜਾਬ ਬਚਾਓ’ ਮੋਰਚੇ ਵਲੋਂ ਮਾਨਸਾ ’ਚ ਰਾਜ ਪੱਧਰੀ ਕਨਵੈਨਸ਼ਨ 19 ਨੂੰ

ਮਾਨਸਾ, 14 ਸਤੰਬਰ (ਸ. ਰਿ.)

ਅਜੀਤ ਡੈਸਕ 15-09-2026
ਮਾਨਸਾ, 14 ਸਤੰਬਰ (ਸ.ਰਿ.)- ‘ਪਿੰਡ ਬਚਾਓ ਪੰਜਾਬ ਬਚਾਓ’ ਮੋਰਚੇ ਵਲੋਂ ਬਦਲ ਰਹੇ ਸਿਆਸੀ ਤੇ ਆਰਥਿਕ ਹਾਲਤਾਂ ਦੇ ਸੰਦਰਭ ’ਚ ਕਲਿਆਣਕਾਰੀ ਰਾਜ ਦੌਰਾਨ ਲੋਕਾਂ ਦੇ ਹੱਕ ਅਤੇ ਖ਼ੈਰਾਤ ਵਿਚਲੇ ਫ਼ਰਕ ਸੰਬੰਧੀ 19 ਸਤੰਬਰ ਨੂੰ ਸਥਾਨਕ ਅਗਰਸੈਨ ਭਵਨ ਵਿਖੇ ਰਾਜ ਪੱਧਰੀ ਕਨਵੈੱਨਸ਼ਨ ਕਰਵਾਈ ਜਾ ਰਹੀ ਹੈ। ਮੋਰਚੇ ਦੇ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਦੱਸਿਆ ਕਿ ਕਨਵੈੱਨਸ਼ਨ ਨੂੰ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਬਾਬੂ ਸਿੰਘ ਬਰਾੜ ਫ਼ਰੀਦਕੋਟ, ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਸਾਬਕਾ ਵਿਧਾਇਕ ਕਾ. ਹਰਦੇਵ ਸਿੰਘ ਅਰਸ਼ੀ, ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ, ਸਿਆਸੀ ਚਿੰਤਕ ਹਮੀਰ ਸਿੰਘ, ਸਾਬਕਾ ਵਿਧਾਇਕ ਕਾ. ਤਰਸੇਮ ਜੋਧਾ, ਕੇਂਦਰੀ ਸਿੰਘ ਸਭਾ ਦੇ ਸਕੱਤਰ ਡਾ. ਖ਼ੁਸ਼ਹਾਲ ਸਿੰਘ, ਅਬਦੁਲ ਗ਼ਫ਼ੂਰ ਮਲੇਰਕੋਟਲਾ, ਸੋਸ਼ਲਿਸਟ ਪਾਰਟੀ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਸੰਬੋਧਨ ਕਰਨਗੇ।
ਪਿਛਲੀ ਖ਼ਬਰ ਆਯੂਸ਼ ਮੈਡੀਕਲ ਕੈਂਪ ’ਚ 611 ਮਰੀਜ਼ਾਂ ਦੀ ਜਾਂਚ ਕੀਤੀ ਅਗਲੀ ਖ਼ਬਰ ਖੇਤੀ ਮੋਟਰਾਂ ਲਈ ਘੱਟ ਬਿਜਲੀ ਸਪਲਾਈ ਮਿਲਣ ਦੇ ਰੋਸ ’ਚ ਕਿਸਾਨ ਜਥੇਬੰਦੀਆਂ ਵਲੋਂ ਐਕਸੀਅਨ ਦਫ਼ਤਰਾਂ ਦੇ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।