03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਭਾਰਤੀ ਸਟੇਟ ਬੈਂਕ ਦੀ ਓ.ਬੀ.ਸੀ. ਕਰਮਚਾਰੀ ਭਲਾਈ ਐਸੋਸੀਏਸ਼ਨ ਦੇ ਦਫ਼ਤਰ ਦਾ ਉਦਘਾਟਨ

ਬਠਿੰਡਾ, 2 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਭਾਰਤੀ ਸਟੇਟ ਬੈਂਕ (ਐਸ. ਬੀ.

ਅਜੀਤ ਡੈਸਕ 03-09-2026
ਬਠਿੰਡਾ, 2 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਦੀ ਓ.ਬੀ.ਸੀ. ਕਰਮਚਾਰੀ ਭਲਾਈ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਅਧੀਨ ਆਉਂਦੇ ਏ.ਓ. ਬਠਿੰਡਾ ਮਾਡਿਊਲ ਦਾ ਦਫ਼ਤਰ ਇੱਥੇ ਖੋਲ੍ਹ ਦਿੱਤਾ ਗਿਆ ਹੈ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਡੀ.ਜੀ.ਐਮ. ਸੰਜੀਵ ਕੁਮਾਰ ਵਲੋਂ ਕੀਤਾ ਗਿਆ। ਸਮਾਗਮ ਵਿਚ ਐਸੋਸੀਏਸ਼ਨ ਦੇ ਚੰਡੀਗੜ੍ਹ ਸਰਕਲ ਦੇ ਪ੍ਰਧਾਨ ਆਸ਼ੀਸ਼ ਕੁਮਾਰ ਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਸੈਣੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਇਸ ਦੌਰਾਨ ਬੁਲਾਰਿਆਂ ਨੇ ਕਰਮਚਾਰੀ ਭਲਾਈ ਐਸੋਸੀਏਸ਼ਨ ਦੀ ਮਜ਼ਬੂਤੀ, ਆਪਸੀ ਸਹਿਯੋਗ ਅਤੇ ਕਰਮਚਾਰੀਆਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਦੇ ਹੋਏ ਕਿਹਾ ਕਿ ਬਠਿੰਡਾ ਮਾਡਿਊਲ ਦਫ਼ਤਰ ਦੀ ਸ਼ੁਰੂਆਤ ਨਾਲ ਕਰਮਚਾਰੀਆਂ ਦੀਆਂ ਸਮੱਸਿਆਵਾਂ ਅਤੇ ਭਲਾਈ ਨਾਲ ਸਬੰਧਿਤ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਸਹਿਯੋਗ ਮਿਲੇਗਾ । ਇਸ ਮੌਕੇ ਆਰ.ਬੀ.ਓ.-1 ਦੇ ਰੀਜਨਲ ਮੈਨੇਜਰ ਰੋਹਿਤ ਕੱਕੜ, ਆਰ.ਬੀ.ਓ.-2 ਦੇ ਰੀਜਨਲ ਮੈਨੇਜਰ ਆਨੰਦ ਕੁਮਾਰ ਗੁਪਤਾ, ਸਟੇਟ ਬੈਂਕ ਆਫ਼ ਇੰਡੀਆ ਆਫ਼ੀਸਰਜ਼ ਐਸੋਸੀਏਸ਼ਨ ਵਲੋਂ ਪਾਲ ਕੁਮਾਰ ਡੀ.ਜੀ.ਐਸ. ਅਤੇ ਭੂਸ਼ਣ ਕੁਮਾਰ ਪ੍ਰਧਾਨ, ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਵਲੋਂ ਰਮਨਦੀਪ ਸਿੰਘ ਡੀ.ਜੀ.ਐਸ., ਪੰਕਜ ਕੁਮਾਰ, ਨਰਿੰਦਰ ਕੁਮਾਰ ਤੇ ਨਵਤੇਜ ਸਿੰਘ, ਗੁਲਸ਼ਨ ਓਬਰਾਏ ਸਾਬਕਾ ਡੀ.ਜੀ.ਐਸ. ਐਸ.ਬੀ.ਆਈ. ਸਟਾਫ਼ ਐਸੋਸੀਏਸ਼ਨ, ਏ.ਓ. ਬਠਿੰਡਾ ਦੇ ਪ੍ਰਧਾਨ ਦਇਆ ਰਾਮ ਸਹਾਰਨ ਅਤੇ ਡਿਪਟੀ ਜਨਰਲ ਸਕੱਤਰ ਜਸਵੀਰ ਸਿੰਘ ਸ਼ੰਮੀ ਅਤੇ ਸਮੇਤ ਹੋਰ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ ।
ਪਿਛਲੀ ਖ਼ਬਰ ਪੀ.ਐਮ. ਵਿਸ਼ਵਕਰਮਾ ਦੀ ਨੌਵੀਂ ਮਾਰਕੀਟਿੰਗ ਮੁਹਿੰਮ ਤਹਿਤ ਬਠਿੰਡਾ ਦੇ ਕਾਰੀਗਰਾਂ ਤੱਕ ਪੁੱਜੇ ਏ.ਆਈ. ਸੰਦ ਅਗਲੀ ਖ਼ਬਰ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਜਲਾਲ ਨੂੰ ਦਵਾਈਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।