ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੇ ਧਮਕੀ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ
ਕਿਹਾ, ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ
ਮਾਨਸਾ, 29 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬਾਹਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਸਮੇਤ ਵਿਭਾਗ ਦੇ ਅਧਿਕਾਰੀ ਮੀਟਿੰਗਾਂ ਦਾ ਸਮਾਂ ਦੇ ਕੇ ਹਰ ਵਾਰ ਭੱਜ ਰਹੇ ਹਨ, ਜਿਸ ਕਰ ਕੇ ਰਾਜ ਭਰ ਦੇ ਕਰਮਚਾਰੀਆਂ ’ਚ ਰੋਸ ਫੈਲਿਆ ਹੋਇਆ ਹੈ।
ਮਾਨਸਾ, 29 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬਾਹਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਸਮੇਤ ਵਿਭਾਗ ਦੇ ਅਧਿਕਾਰੀ ਮੀਟਿੰਗਾਂ ਦਾ ਸਮਾਂ ਦੇ ਕੇ ਹਰ ਵਾਰ ਭੱਜ ਰਹੇ ਹਨ, ਜਿਸ ਕਰ ਕੇ ਰਾਜ ਭਰ ਦੇ ਕਰਮਚਾਰੀਆਂ ’ਚ ਰੋਸ ਫੈਲਿਆ ਹੋਇਆ ਹੈ। ਉਨ੍ਹਾਂ 27 ਅਗਸਤ ਨੂੰ ਮੁੱਖ ਮੰਤਰੀ ਵਲੋਂ ਦਿੱਤੀ ਮੀਟਿੰਗ ਤੋਂ ਮੁੱਕਰਨ ਅਤੇ ਪਰਸੋਨਲ ਵਿਭਾਗ ਵਲੋਂ ਸੰਘਰਸ਼ਕਾਰੀਆਂ ਖ਼ਿਲਾਫ਼ ਕੱਢੇ ਪੱਤਰ ਦੀਆਂ ਕਾਪੀਆਂ ਸਾੜਦਿਆਂ ਐਲਾਨ ਕੀਤਾ ਕਿ ਕਰਮਚਾਰੀ ਮੰਗਾਂ ਮੰਨਣ ਤੱਕ ਮੋਰਚਾ ਜਾਰੀ ਰੱਖਣਗੇ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਬਾਜੇਵਾਲਾ, ਸੱਦਾ ਸਿੰਘ ਵਾਲਾ, ਰਾਏਪੁਰ, ਭੰਮੇ ਖ਼ੁਰਦ, ਸਮਾਓ, ਮੀਆਂ, ਮਾਨਬੀਬੜੀਆਂ, ਬੁਰਜ ਰਾਠੀ, ਭੀਖੀ, ਬੋਹਾ, ਫੂਸਮੰਡੀ, ਖੀਵਾ, ਦਾਨੇਵਾਲਾ, ਕੋਟਲੀ ਖ਼ੁਰਦ, ਮੱਤੀ, ਮੌਜੋ, ਸਤੀਕੇ, ਝੁਨੀਰ, ਜੌੜਕੀਆਂ, ਲਾਲਿਆਂਵਾਲੀ, ਸ਼ੇਰਖਾਂ, ਗਾਂਧੀ ਨਗਰ, ਦਲੇਲਵਾਲਾ, ਗੁਰਨੇ ਕਲਾਂ, ਭਾਦੜਾ, ਕਣਕਵਾਲ ਚਹਿਲਾਂ, ਗੁਰਨੇ ਖ਼ੁਰਦ, ਹਸਨਪੁਰ, ਗੁੜੱਦੀ, ਕਾਸਮਪੁਰ ਛੀਨਾ, ਅਤਲਾ ਕਲਾਂ, ਖੋਖਰ ਕਲਾਂ, ਮੀਰਪੁਰ ਕਲਾਂ, ਜਟਾਣਾ ਕਲਾਂ, ਬੀਰੋਕੇ ਕਲਾਂ, ਕੋਟੜਾ ਕਲਾਂ, ਫਫੜੇ ਭਾਈਕੇ, ਭੰਮੇ ਕਲਾਂ, ਮੱਲ ਸਿੰਘ ਵਾਲਾ,ਢਾਣੀ ਫੂਸ ਮੰਡੀ, ਅਹਲੂਪੁਰ, ਝੰਡੂਕੇ, ਖੈਰਾ, ਲੋਹਗੜ੍ਹ, ਅਲੀਸ਼ੇਰ ਖ਼ੁਰਦ, ਸਰਦੂਲੇਵਾਲਾ ਅਤੇ ਦੂਲੋਵਾਲ ਸਮੇਤ ਹੋਰ ਸਕੂਲਾਂ ਦੇ ਸਟਾਫ਼ ਨੇ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਾਂ ਮੌਕੇ ਜਸਵੀਰ ਸਿੰਘ ਖ਼ਾਲਸਾ, ਗੁਰਦਾਸ ਸਿੰਘ ਬਾਜੇਵਾਲਾ, ਹਰਜਿੰਦਰ ਸਿੰਘ ਅਨੂਪਗੜ੍ਹ, ਹੰਸਾ ਸਿੰਘ ਡੇਲੂਆਣਾ, ਬੇਅੰਤ ਸਿੰਘ ਰੜ੍ਹ, ਸੁਖਬੀਰ ਸਿੰਘ, ਮਨਮੋਹਨ ਸਿੰਘ, ਲਖਵਿੰਦਰ ਸਿੰਘ ਮਾਨ, ਸਤੀਸ਼ ਕੁਮਾਰ, ਗੁਰਜੀਤ ਰੜ੍ਹ, ਰਾਜਵਿੰਦਰ ਸਿੰਘ ਬਹਿਣੀਵਾਲ, ਨਵੀਨ ਬੋਹਾ, ਗੁਰਲਾਲ ਸਿੰਘ ਗੁਰਨੇ, ਹਰਫ਼ੂਲ ਸਿੰਘ ਬੋਹਾ, ਜਗਜੀਵਨ ਸਿੰਘ ਆਲੀਕੇ, ਭੁਪਿੰਦਰ ਸਿੰਘ ਬੋਹਾ, ਅਮਨਦੀਪ ਕੌਰ, ਖੁਸ਼ਵਿੰਦਰ ਕੌਰ, ਰਾਜ ਰਾਣੀ, ਮਨਮਿੰਦਰ ਕੌਰ, ਹਰਜੀਤ ਕੌਰ, ਗੁਰਵਿੰਦਰ ਕੌਰ, ਅਮਰਪ੍ਰੀਤ ਕੌਰ, ਵੀਰਪਾਲ ਕੌਰ, ਸੁਖਵੰਤ ਸਿੰਘ ਸਮਾਓਂ ਆਦਿ ਹਾਜ਼ਰ ਸਨ। ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਸਥਾਨਕ ਸ਼ਹਿਰ ਦੇ ਫੁਹਾਰਾ ਚੌਂਕ ਵਿਖੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਅਤੇ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮ ਜਥੇਬੰਦੀਆਂ ਨੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਉੱਥੇ ਮੁਲਾਜ਼ਮਾਂ ਵਲੋਂ ਅਰਥੀ ਫੂਕ ਮੁਜ਼ਾਹਰਾ ਕਰਦਿਆਂ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਜਾਰੀ ਕਰਨ ਦੇ ਨਾਲ ਹੋਰ ਮੰਗਾਂ ਮੰਨੀਆਂ ਜਾਣ। ਇਸ ਮੌਕੇ ਮਾਸਟਰ ਰਘੂਨਾਥ ਸਿੰਗਲਾ, ਨਛੱਤਰ ਸਿੰਘ ਜਗਤਾਰ ਸਿੰਘ, ਮੇਜਰ ਸਿੰਘ, ਰੁਲਦੂ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।