29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਦਾਜ-ਦਹੇਜ ਦਾ ਮੁਕੱਦਮਾ ਦਰਜ ਹੋਣ ਦੇ 20 ਦਿਨਾਂ ਬਾਅਦ ਵੀ ਨਹੀਂ ਹੋਈ ਗ੍ਰਿਫ਼ਤਾਰੀ

ਬਠਿੰਡਾ , 28 ਅਗਸਤ ( ਸੱਤਪਾਲ ਸਿੰਘ ਸਿਵੀਆਂ )- ਇਕ ਵਿਆਹੁਤਾ ਨੂੰ ਉਸ ਦੇ ਪਤੀ ਅਤੇ ਸੱਸ ਵਲੋਂ ਦਾਜ - ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਸਬੰਧੀ ਬਠਿੰਡਾ ਦੇ ਮਹਿਲਾ ਥਾਣਾ ਵਿਚ ਮੁਕੱਦਮਾ ਦਰਜ ਹੋਣ ਦੇ 20 ਦਿਨਾਂ ਵੀ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਅਜੇ ਤੱਕ ਗ੍ਰਿਫ਼ਤਾਰ ਕਰਨ ਦੀ ਜ਼ਹਿਮਤ ਨਹੀਂ ਉਠਾਈ ਹੈ । ਇਨਸਾਫ਼ ਲਈ ਪੀੜਤਾਂ ਦਾ ਪਿਤਾ ਦਰ - ਦਰ ਫਟਕ ਰਿਹਾ ਹੈ ਤੇ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਗੁਹਾਰ ਲਗਾਈ ਹੈ ।

ਅਜੀਤ ਡੈਸਕ 29-08-2026
ਬਠਿੰਡਾ , 28 ਅਗਸਤ ( ਸੱਤਪਾਲ ਸਿੰਘ ਸਿਵੀਆਂ )- ਇਕ ਵਿਆਹੁਤਾ ਨੂੰ ਉਸ ਦੇ ਪਤੀ ਅਤੇ ਸੱਸ ਵਲੋਂ ਦਾਜ - ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਸਬੰਧੀ ਬਠਿੰਡਾ ਦੇ ਮਹਿਲਾ ਥਾਣਾ ਵਿਚ ਮੁਕੱਦਮਾ ਦਰਜ ਹੋਣ ਦੇ 20 ਦਿਨਾਂ ਵੀ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਅਜੇ ਤੱਕ ਗ੍ਰਿਫ਼ਤਾਰ ਕਰਨ ਦੀ ਜ਼ਹਿਮਤ ਨਹੀਂ ਉਠਾਈ ਹੈ । ਇਨਸਾਫ਼ ਲਈ ਪੀੜਤਾਂ ਦਾ ਪਿਤਾ ਦਰ - ਦਰ ਫਟਕ ਰਿਹਾ ਹੈ ਤੇ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਗੁਹਾਰ ਲਗਾਈ ਹੈ । ਪੀੜਤਾਂ ਦੇ ਪਿਤਾ ਹਾਕਮ ਸਿੰਘ ਸਾਬਕਾ ਫ਼ੌਜੀ ਵਾਸੀ ਹੰਸ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦੀ ਲੜਕੀ ਟੀਚਰ ਕਾਲੋਨੀ ਮਲੋਟ ਵਿਖੇ ਵਿਆਹੀ ਹੋਈ ਸੀ ਪਰ ਉਸ ਦੇ ਪਤੀ ਅਤੇ ਸੱਸ ਵਲੋਂ ਉਨ੍ਹਾਂ ਧੀ ਨੂੰ ਹੋਰ ਦਾਜ – ਦਹੇਜ ਲਈ ਤੰਗ ਪ੍ਰੇਸ਼ਾਨ ਕਰਦੇ ਹੋਏ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਦਿੱਤਾ ਦਾਜ - ਦਹੇਜ ਖ਼ੁਰਦ - ਬੁਰਦ ਕਰ ਦਿੱਤਾ ਗਿਆ , ਜਿਸ ਸਬੰਧੀ ਮੇਰੀ ਲੜਕੀ ਦੇ ਬਿਆਨ ਉੱਪਰ ਉਸ ਦੇ ਪਤੀ ਅਤੇ ਸੱਸ ਦੇ ਖ਼ਿਲਾਫ਼ 5 ਅਗਸਤ 2026 ਨੂੰ ਮਹਿਲਾ ਥਾਣਾ ਬਠਿੰਡਾ ਮੁਕੱਦਮਾ ਦਰਜ ਕੀਤਾ ਗਿਆ ਹੈ , ਪਰ ਅਜੇ ਤੱਕ ਦੋਵੇਂ ਗ੍ਰਿਫ਼ਤਾਰ ਨਹੀਂ ਕੀਤੇ ਗਏ ਤੇ ਉਹ ਖੁੱਲੇ੍ਆਮ ਘੁੰਮ ਰਹੇ ਹਨ । ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ । ਇਸ ਸੰਬੰਧੀ ਮਹਿਲਾ ਥਾਣਾ ਦੀ ਮੁੱਖ ਅਧਿਕਾਰੀ ਇੰਸਪੈਕਟਰ ਮੰਜੂ ਚੌਧਰੀ ਦਾ ਕਹਿਣਾ ਸੀ ਕਿ ਅਜਿਹੇ ਮਾਮਲਿਆਂ ਵਿਚ ਨਾਮਜ਼ਦ ਧਿਰ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ 2/3 ਨੋਟਿਸ ਦਿੱਤੇ ਜਾਂਦੇ ਹਨ , ਉਸ ਬਾਅਦ ਗ੍ਰਿਫ਼ਤਾਰ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਪਰ ਇਸ ਮਾਮਲੇ ਵਿਚ ਨਾਮਜ਼ਦ ਪੀੜਤਾਂ ਦੀ ਸੱਸ ਦੀ ਅਦਾਲਤ ਵਿਚ ਜ਼ਮਾਨਤ ਸੰਬੰਧੀ ਅਰਜ਼ੀ ਲੱਗੀ ਹੋਣ ਕਰਕੇ ਉਸ ਨੂੰ ਗ੍ਰਿਫ਼ਤਾਰ ਨਹੀ ਕੀਤਾ ਜਾ ਸਕਦਾ । ਪੀੜਤਾਂ ਦੇ ਪਤੀ ਦੀ ਗ੍ਰਿਫ਼ਤਾਰੀ ਬਾਰੇ ਪੁੱਛੇ ਜਾਣ ’ ਤੇ ਉਨ੍ਹਾਂ ਕਿਹਾ ਕਿ ਜਦੋਂ ਮੁੱਦਈ ਧਿਰ ਉਸ ਦਾ ਪਤਾ - ਟਿਕਾਣਾ ਦੱਸੇਗੀ ਤਾਂ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾਵੇਗੀ । ਜਦਕਿ ਮੁੱਦਈ ਧਿਰ ਦਾ ਕਹਿਣਾ ਹੈ ਕਿ ਪੀੜਤਾਂ ਦਾ ਪਤੀ ਨਿੱਤ ਬੈਂਕ ਡਿਊਟੀ ਜਾਂਦਾ ਹੈ ਪਰ ਪੁਲਿਸ ਉਸ ਨੂੰ ਜ਼ਮਾਨਤ ਮਿਲਣ ਲਈ ਜਾਣਬ ੁੱਝ ਕੇ ਰਾਹਤ ਦੇ ਰਹੀ ਹੈ ।
ਪਿਛਲੀ ਖ਼ਬਰ ਪ੍ਰੋ. ਕਰਮਪਾਲ ਕੌਰ । ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀਆਂ ਵਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਭਲਕੇ ਅਗਲੀ ਖ਼ਬਰ ਸ਼੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਕਬੱਡੀ ਖੇਡ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।