ਭਾਕਿਯੂ (ਡਕੌਂਦਾ) ਵਲੋਂ ਜੋਗਾ ਥਾਣੇ ਅੱਗੇ ਅਰਥੀ ਫੂਕ ਮੁਜ਼ਾਹਰਾ ਅੱਜ
ਜੋਗਾ, 28 ਅਗਸਤ (ਘੜੈਲੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵਲੋਂ 29 ਅਗਸਤ ਨੂੰ ਥਾਣਾ ਜੋਗਾ ਅੱਗੇ ਰੋਸ ਮੁਜ਼ਾਹਰਾ ਕਰਨ ਉਪਰੰਤ ਪੁਤਲਾ ਫੂਕਿਆ ਜਾਵੇਗਾ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਪਿੰਡ ਰੱਲਾ ’ਚ ਕੁਝ ਵਿਅਕਤੀਆਂ ਵਲੋਂ ਜਥੇਬੰਦੀ ਦੇ ਵਰਕਰ ਬਲਦੇਵ ਸਿੰਘ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ।
ਅਜੀਤ ਡੈਸਕ
29-08-2026