26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮਾਰਕਫੈੱਡ ਰਿਟਾਇਰਡ ਐਸੋਸੀਏਸ਼ਨ ਵਲੋਂ ਕੱਲ੍ਹ ਦੀ ਹੜਤਾਲ ਦਾ ਸਮਰਥਨ

ਬੁਢਲਾਡਾ , 25 ਅਗਸਤ ( ਰਾਹੀ )- ਚੰਡੀਗੜ੍ਹ / ਪੰਜਾਬ ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸਾਂਝਾ ਮੁਲਾਜ਼ਮ ਮੰਚ ਵਲੋਂ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਉਲੀਕੀ ਗਈ 27 ਅਗਸਤ ਦੀ ਮਹਾਂ ਹੜਤਾਲ ਅਤੇ ਪੰਜਾਬ ਬੰਦ ਦੇ ਸੱਦੇ ਦਾ ਜਥੇਬੰਦੀ ਪੂਰਨ ਸਮਰਥਨ ਕਰੇਗੀ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨਾਲ 15 ਮੈਂਬਰੀ ਕਮੇਟੀ ਦੀ ਹੋਈ ਗੱਲਬਾਤ ਪੂਰੀ ਤਰ੍ਹਾਂ ਬੇਸਿੱਟਾ ਰਹੀ ਹੈ ।

ਅਜੀਤ ਡੈਸਕ 26-08-2026
ਬੁਢਲਾਡਾ , 25 ਅਗਸਤ ( ਰਾਹੀ )- ਚੰਡੀਗੜ੍ਹ / ਪੰਜਾਬ ਮਾਰਕਫੈੱਡ ਰਿਟਾਇਰਡ ਫ਼ੀਲਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸਾਂਝਾ ਮੁਲਾਜ਼ਮ ਮੰਚ ਵਲੋਂ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਖ਼ਿਲਾਫ਼ ਉਲੀਕੀ ਗਈ 27 ਅਗਸਤ ਦੀ ਮਹਾਂ ਹੜਤਾਲ ਅਤੇ ਪੰਜਾਬ ਬੰਦ ਦੇ ਸੱਦੇ ਦਾ ਜਥੇਬੰਦੀ ਪੂਰਨ ਸਮਰਥਨ ਕਰੇਗੀ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨਾਲ 15 ਮੈਂਬਰੀ ਕਮੇਟੀ ਦੀ ਹੋਈ ਗੱਲਬਾਤ ਪੂਰੀ ਤਰ੍ਹਾਂ ਬੇਸਿੱਟਾ ਰਹੀ ਹੈ । ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਨਾਰਾਜ਼ਗੀ ਦੂਰ ਕਰਨ ’ ਚ ਨਾਕਾਮ ਸਾਬਤ ਹੋਈ ਹੈ । ਸਿੱਧੂ ਨੇ ਕਿਹਾ ਕਿ ਪੰਜਾਬ ਦੇ ਕਰੀਬ 7.50 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਸਰਕਾਰ ਦੀ ਇਸ ਬੇਰੁਖ਼ੀ ਖ਼ਿਲਾਫ਼ ਰੋਸ ਹੈ । 26.50 ਗ੍ਰਾਮ ਚਿੱਟਾ ਬਰਾਮਦ ਮਾਨਸਾ , 25 ਅਗਸਤ ( ਵਿ . ਪ੍ਰਤੀ )- ਥਾਣਾ ਸਦਰ ਮਾਨਸਾ ਪੁਲਿਸ ਨੇ ਸੁਖਦੀਪ ਸਿੰਘ ਵਾਸੀ ਮਾਨਸਾ ਤੇ ਸਿਮਰਜੀਤ ਸਿੰਘ ਵਾਸੀ ਕੱਲੋ ਤੋਂ 10 ਗ੍ਰਾਮ , ਥਾਣਾ ਸ਼ਹਿਰੀ -1 ਮਾਨਸਾ ਪੁਲਿਸ ਨੇ ਹੁਸਨਪ੍ਰੀਤ ਸਿੰਘ ਵਾਸੀ ਜਵਾਹਰਕੇ ਤੋਂ 6.50 ਅਤੇ ਬੁਢਲਾਡਾ ਪੁਲਿਸ ਨੇ ਸੇਵਕ ਸਿੰਘ ਵਾਸੀ ਬੁਢਲਾਡਾ ਤੋਂ 10 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ । ਸਾਰਿਆਂ ਖਿਲਾਫ ਐੱਨ . ਡੀ . ਪੀ . ਐੱਸ . ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ । ਭਾਕਿਯੂ (ਡਕੌਂਦਾ) ਵਲੋਂ ਚੰਡੀਗੜ੍ਹ ਧਰਨੇ ਸੰਬੰਧੀ ਤਿਆਰੀ ਮੀਟਿੰਗਾਂ ਮਾਨਸਾ , 25 ਅਗਸਤ ( ਸ . ਰਿ .)- ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਵਲੋਂ ਚੰਡੀਗੜ੍ਹ ਵਿਖੇ 7 ਰੋਜ਼ਾ ਧਰਨੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ ਤੇ ਸੂਬਾ ਸਰਕਾਰ ਖ਼ਿਲਾਫ਼ ਧਰਨੇ ਦੀਆਂ ਤਿਆਰੀਆਂ ਸੰਬੰਧੀ ਬੁਰਜ ਢਿਲਵਾਂ , ਬੁਰਜ ਰਾਠੀ , ਭੈਣੀਬਾਘਾ , ਠੂਠਿਆਂਵਾਲੀ ਆਦਿ ਪਿੰਡਾਂ ’ ਚ ਇਕੱਠ ਕਰ ਕੇ ਧਰਨੇ ’ ਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਲੋਕਾਂ ’ ਚ ਸਰਕਾਰ ਖ਼ਿਲਾਫ਼ ਐਨਾ ਗ਼ੁੱਸਾ ਵੇਖਣ ਨੂੰ ਮਿਲਿਆ ਕਿ ਕਿਸਾਨਾਂ ਮਜ਼ਦੂਰਾਂ ਨੇ ਹਰ ਪਿੰਡ ’ ਚੋਂ 4-4 ਟਰਾਲੀਆਂ ਭਰ ਕੇ ਜਾਣ ਦਾ ਐਲਾਨ ਕੀਤਾ । ਇਸ ਮੌਕੇ ਹਰਦੇਵ ਸਿੰਘ , ਸੁਖਵਿੰਦਰ ਸਿੰਘ , ਕੁਲਵੰਤ ਸਿੰਘ , ਸੋਨੀ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਜੂਡੋ ਤੇ ਫੁੱਟਬਾਲ ਮੁਕਾਬਲਿਆਂ ’ਚੋਂ ਨੰਗਲ ਕਲਾਂ ਸਕੂਲ ਦੇ ਖਿਡਾਰੀਆਂ ਨੇ ਤਗਮੇ ਜਿੱਤੇ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪੰਜਾਬੀ ਨਾਟਕ ‘ਬਾਬਾ ਘਸੀਟੇ ਦੀ ਨਾਟਕ ਮੰਡਲੀ’ ਦਾ ਮੰਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।