20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦਫ਼ਤਰੀ ਕਰਮਚਾਰੀਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ

ਮਾਨਸਾ , 19 ਅਗਸਤ ( ਬਲਵਿੰਦਰ ਸਿੰਘ ਧਾਲੀਵਾਲ )- ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੱਦੇ ’ ਤੇ ਦਫ਼ਤਰੀ ਕਰਮਚਾਰੀਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ । ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸੂਬੇ ’ ਚ ਪਾਰਟੀ ਦੀ ਸਰਕਾਰ ਬਣਦਿਆਂ ਹੀ ਕਰਮਚਾਰੀਆਂ ਦੀਆਂ ਮੰਗਾਂ ਪਹਿਲ ਦੇ ਆਧਾਰ ’ ਤੇ ਪੂਰੀਆਂ ਕੀਤੀਆਂ ਜਾਣਗੀਆਂ ਪ੍ਰੰਤੂ ਸੱਤਾ ਸੰਭਾਲਦਿਆਂ ਹੀ ਟਾਲ - ਮਟੋਲ ਦੀ ਨੀਤੀ ਅਪਣਾਈ ਹੋਈ ਹੈ ।

ਮਾਨਸਾ ਵਿਖੇ ਹੜਤਾਲ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਦਫ਼ਤਰੀ ਕਰਮਚਾਰੀ। ਤਸਵੀਰ : ਸੇਮੀ ਮਾਨਸਾ 20-08-2026
ਮਾਨਸਾ , 19 ਅਗਸਤ ( ਬਲਵਿੰਦਰ ਸਿੰਘ ਧਾਲੀਵਾਲ )- ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸੱਦੇ ’ ਤੇ ਦਫ਼ਤਰੀ ਕਰਮਚਾਰੀਆਂ ਦੀ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ । ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸੂਬੇ ’ ਚ ਪਾਰਟੀ ਦੀ ਸਰਕਾਰ ਬਣਦਿਆਂ ਹੀ ਕਰਮਚਾਰੀਆਂ ਦੀਆਂ ਮੰਗਾਂ ਪਹਿਲ ਦੇ ਆਧਾਰ ’ ਤੇ ਪੂਰੀਆਂ ਕੀਤੀਆਂ ਜਾਣਗੀਆਂ ਪ੍ਰੰਤੂ ਸੱਤਾ ਸੰਭਾਲਦਿਆਂ ਹੀ ਟਾਲ - ਮਟੋਲ ਦੀ ਨੀਤੀ ਅਪਣਾਈ ਹੋਈ ਹੈ । ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਖੁਡਾਲ , ਸੁਖਵਿੰਦਰ ਸਿੰਘ ਵਾਟਰ ਸਪਲਾਈ , ਸੰਦੀਪ ਸਿੰਘ ਵਾਲੀਆ ਸਿਹਤ ਵਿਭਾਗ , ਜਸਵੰਤ ਸਿੰਘ ਮੌਜੋ , ਹਰਪ੍ਰੀਤ ਸਿੰਘ ਪ੍ਰਧਾਨ ਡੀ . ਸੀ . ਦਫ਼ਤਰ ਆਦਿ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਮੁਲਾਜ਼ਮ ਵਿਰੋਧੀ ਫ਼ੈਸਲੇ ਵਾਪਸ ਲੈਣ ਤੋਂ ਇਲਾਵਾ ਮੰਗਾਂ ਨਹੀਂ ਮੰਨਦੀ ਸੰਘਰਸ਼ 21 ਅਗਸਤ ਤੱਕ ਜਾਰੀ ਰਹੇਗਾ । ਨਥਾਣਾ ਵਿਖੇ ਬਾਬਾ ਰਾਜਾ ਰਾਮ ਯਾਦਗਾਰੀ ਮੇਲਾ ਮਨਾਇਆ ਨਥਾਣਾ , 19 ਅਗਸਤ ( ਗੁਰਦਰਸ਼ਨ ਲੁੱਧੜ )- ਨਗਰ ਨਥਾਣਾ ਦੀ ਪੁਰਾਤਨ ਝਿੜੀ ਰਾਜੇਆਣਾ ਵਿਖੇ ਨਗਰ ਨਥਾਣਾ ਦੇ ਬਾਨੀ ਪ੍ਰਸਿੱਧ ਯੋਗੀ ਰਾਜ ਬਾਬਾ ਕਾਲੂ ਨਾਥ ਦੇ ਭਤੀਜੇ ਬਾਬਾ ਰਾਜਾ ਰਾਮ ਯਾਦਗਾਰੀ ਮੇਲਾ ਮਨਾਇਆ ਗਿਆ । ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਬਾਬਾ ਰਾਜਾ ਰਾਮ ਦੇ ਸਥਾਨ ’ ਤੇ ਨਤਮਸਤਕ ਹੋਈਆਂ । ਜ਼ਿਕਰਯੋਗ ਹੈ ਕਿ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਮੁਗਲ ਫੌਜਾਂ ਵਿਰੁੱਧ ਲੜੀ ਮਹਿਰਾਜ ਦੀ ਜੰਗ ਦੌਰਾਨ ਬਾਬਾ ਕਾਲੂ ਨਾਥ ਅਤੇ ਬਾਬਾ ਰਾਜਾ ਰਾਮ ਵੱਲੋਂ ਸਿੱਖ ਫੌਜਾਂ ਲਈ ਦੁੱਧ ਦੇ ਲੰਗਰ ਦੀ ਅਥਾਹ ਸੇਵਾ ਕੀਤੀ ਗਈ ਸੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਬਾਬਾ ਕਾਲੂ ਨਾਥ ਅਤੇ ਬਾਬਾ ਰਾਜਾ ਰਾਮ ਦੇ ਪ੍ਰੇਮ ਸਦਕਾ ਨਥਾਣਾ ਪਧਾਰੇ ਸਨ ਅਤੇ ਇਲਾਕੇ ਨੂੰ ਵਰਦਾਨ ਦਿੱਤੇ ਸਨ । ਬਾਬਾ ਰਾਜਾ ਰਾਮ ਯਾਦਗਾਰੀ ਮੇਲੇ ਦੀ ਸ਼ੁਰੂਆਤ ਢੋਲ ਵਜਾ ਕੇ ਕੀਤੀ ਗਈ ਅਤੇ ਪੁਰਾਤਨ ਪਰੰਪਰਾ ਅਨੁਸਾਰ ਗੁੜ ਅਤੇ ਕਣਕ ਦੀਆਂ ਬੱਕਲੀਆਂ ਦਾ ਮਿੱਠਾ ਪ੍ਰਸ਼ਾਦ ਵੰਡਿਆ ਗਿਆ । ਪ੍ਰਬੰਧਕਾਂ ਵੱਲੋਂ ਮੇਲੇ ਵਿੱਚ ਸ਼ਾਮਿਲ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।
ਪਿਛਲੀ ਖ਼ਬਰ ਐੱਨ. ਐੱਚ. ਐੱਮ. ਕਾਮਿਆਂ ਦੀ ਹੜਤਾਲ 5ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਰੰਘੜਿਆਲ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਕਰ ਕੇ ਐਨਕਾਂ ਤੇ ਦਵਾਈਆਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।