20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਲੋਕ ਕਲਾ ਮੰਚ ਵਲੋਂ ਨਾਟਕ ‘ਤੂੰ ਚਰਖਾ ਘੂਕਦਾ ਰੱਖ ਜਿੰਦੇ’ ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ

ਮਾਨਸਾ, 19 ਅਗਸਤ (ਰਾਵਿੰਦਰ ਸਿੰਘ ਰਵੀ)- ਭਾਸ਼ਾ ਵਿਭਾਗ ਵਲੋਂ ਸਥਾਨਕ ਐਸ. ਡੀ.

ਸਨਿਚਰਵਾਰ, 1 ਅਗਸਤ, 2026 20-08-2026
ਮਾਨਸਾ, 19 ਅਗਸਤ (ਰਾਵਿੰਦਰ ਸਿੰਘ ਰਵੀ)- ਭਾਸ਼ਾ ਵਿਭਾਗ ਵਲੋਂ ਸਥਾਨਕ ਐਸ.ਡੀ. ਕੰਨਿਆ ਮਹਾਂਵਿਦਿਆਲਾ ਵਿਖੇ ਸ਼੍ਰੋਮਣੀ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਜਨਮ ਦਿਨ ਨੂੰ ਸਮਰਪਿਤ ਲੈਕਚਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਅਦਾਕਾਰਾ ਮਨਜੀਤ ਕੌਰ ਔਲਖ ਤੇ ਇੰਜ. ਵਿਨੋਦ ਜਿੰਦਲ ਨੇ ਕੀਤੀ। ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕਿਹਾ ਕਿ ਇਹ ਸ਼ਹਿਰ ਲੇਖਕਾਂ, ਅਦਾਕਾਰਾਂ ਤੇ ਸੰਘਰਸ਼ੀ ਯੋਧਿਆਂ ਦਾ ਹੈ ਅਤੇ ਨਾਟਕਕਾਰ ਪ੍ਰੋ. ਔਲਖ ਕਰ ਕੇ ਮਾਨਸਾ ਦਾ ਨਾਂਅ ਪੂਰੀ ਦੁਨੀਆ ’ਚ ਜਾਣਿਆ ਜਾਂਦਾ ਹੈ। ਖੋਜ ਅਫ਼ਸਰ ਤੇ ਸ਼ਾਇਰ ਗੁਰਪ੍ਰੀਤ ਸਿੰਘ ਨੇ ਪ੍ਰੋ. ਔਲਖ ਦੇ ਜੀਵਨ ਅਤੇ ਨਾਟ-ਕਲਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਪੰਜਾਬੀ ਦੇ ਅਜਿਹੇ ਨਾਟਕਕਾਰ ਹੋਏ ਹਨ, ਜਿਨ੍ਹਾਂ ਆਪਣੇ ਨਾਟਕਾਂ ’ਚ ਗ਼ਰੀਬ ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ ਤੇ ਮਜ਼ਲੂਮ ਜਾਤਾਂ ਦੇ ਸੰਤਾਪ ਨੂੰ ਚਿਤਰਿਆ ਹੈ। ਇਸ ਦੌਰਾਨ ਡਾ. ਅਜਮੀਤ ਕੌਰ ਦੀ ਨਿਰਦੇਸ਼ਨਾਂ ਹੇਠ ਕਲਾਕਾਰ ਜਗਤਾਰ ਔਲਖ, ਹਰਪਾਲ ਸਿੰਘ, ਸੁਭਾਸ਼ ਬਿੱਟੂ ਮਾਨਸਾ, ਕੁਲਦੀਪ ਸਿੰਘ ਮੰਦਰਾਂ, ਹਰਪ੍ਰੀਤ ਪੁਰਬਾ ਵਲੋਂ ਪ੍ਰੋ. ਔਲਖ ਰਚਿਤ ‘ਤੂੰ ਚਰਖਾ ਘੁਕਦਾ ਰੱਖ ਜਿੰਦੇ’ ਨਾਟਕ ਦੀ ਕੀਤੀ ਪੇਸ਼ਕਾਰੀ ਨੇ ਦਰਸ਼ਕ ਕੀਲੇ। ਇਸ ਮੌਕੇ ਪ੍ਰਿੰਸੀਪਲ ਡਾ. ਗਰਿਮਾ ਮਹਾਜਨ, ਡਾ. ਬਲਜੀਤ ਕੌਰ, ਕਹਾਣੀਕਾਰ ਦਰਸ਼ਨ ਜੋਗਾ, ਕਵੀ ਬਲਰਾਜ ਨੰਗਲ, ਹਰਿੰਦਰ ਸਿੰਘ ਮਾਨਸ਼ਾਹੀਆ, ਅਮੋਲਕ ਸਿੰਘ ਡੇਲੂਆਣਾ, ਗੋਰਾ ਲਾਲ ਬਾਂਸਲ, ਆਤਮਾ ਸਿੰਘ ਪਮਾਰ, ਅਸ਼ੋਕ ਬਾਂਸਲ, ਡਾ. ਸੁਪਨਦੀਪ ਕੌਰ, ਮਨਜੀਤ ਸਿੰਘ ਚਾਹਲ, ਕਰਮਜੀਤ ਕੌਰ, ਗੁਰਮੇਲ ਕੌਰ ਜੋਸ਼ੀ, ਹਰਬੰਸ ਕੌਰ, ਮਧੂ ਸਦਿਓੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰੰਘੜਿਆਲ ਵਿਖੇ ਅੱਖਾਂ ਦੀ ਮੁਫ਼ਤ ਜਾਂਚ ਕਰ ਕੇ ਐਨਕਾਂ ਤੇ ਦਵਾਈਆਂ ਵੰਡੀਆਂ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ’ਚ ਵਿਧਾਇਕ ਬੁੱਧ ਰਾਮ ਵੱਡੀ ਲੀਡ ਨਾਲ ਜਿੱਤਣਗੇ - ਭੋਲਾ ਸਿੰਘ ਨਰਸੋਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।