19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐੱਨ.ਐੱਚ ਐੱਮ. ਇੰਪਲਾਈਜ਼ ਯੂਨੀਅਨ ਕਲਮ ਛੋੜ ਹੜਤਾਲ ਦੂਜੇ ਦਿਨ ਵੀ ਜਾਰੀ

ਭਗਤਾ ਭਾਈਕਾ, 18 ਅਗਸਤ (ਸੁਖਪਾਲ ਸਿੰਘ ਸੋਨੀ)-ਪੀਐਚਸੀ ਭਗਤਾ ਭਾਈਕਾ ਵਿਖੇ ਐਨ. ਐਚ ਐਮ.

ਪੀਐਚਸੀ ਭਗਤਾ ਭਾਈਕਾ ਵਿਖੇ ਐਮਐਮਓ ਸੀਮਾ ਗੁਪਤਾ ਨੂੰ ਮੰਗ ਪੱਤਰ ਸੌਂਪਦੇ ਹੋਏ ਧਰਨਾਕਾਰੀ ਮੁਲਾਜ਼ਮ। ਤਸਵੀਰ : ਸੁਖਪਾਲ ਸਿੰਘ ਸੋਨੀ 19-08-2026
ਭਗਤਾ ਭਾਈਕਾ, 18 ਅਗਸਤ (ਸੁਖਪਾਲ ਸਿੰਘ ਸੋਨੀ)-ਪੀਐਚਸੀ ਭਗਤਾ ਭਾਈਕਾ ਵਿਖੇ ਐਨ.ਐਚ ਐਮ. ਇੰਪਲਾਈਜ਼ ਯੂਨੀਅਨ ਪੰਜਾਬ ਦੀ ਕਲਮ ਛੋੜ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਮੁਲਾਜ਼ਮਾਂ ਵਲੋਂ ਹਸਪਤਾਲ ਵਿਖੇ ਧਰਨੇ ਉੱਪਰ ਬਹਿ ਕੇ ਵਿਭਾਗ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂ ਅਵਨੀਸ਼ ਕੁਮਾਰ, ਜਸਵੀਰ ਕੌਰ ਨੇ ਦੱਸਿਆ ਕਿ ਐਨ.ਐਚ.ਐਮ ਬੁਲਾਈ ਯੂਨੀਅਨ ਪੰਜਾਬ ਦੀ ਵਿਭਾਗ ਵਲੋਂ ਐਨ.ਐਚ.ਐਮ ਬੁਲਾਈ ਪੰਜਾਬ ਦੀਆਂ ਮੰਗਾਂ ਦਾ ਲਿਖਤੀ ਭਰੋਸਾ ਨਹੀਂ ਦਿੱਤਾ ਗਿਆ, ਜਿਸ ਕਰਕੇ ਸਾਰੇ ਪੰਜਾਬ ਦੇ ਸਾਰੇ ਮੁਲਾਜ਼ਮਾਂ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਵਿਭਾਗ ਅਤੇ ਸਰਕਾਰ ਨਾਲ ਮੀਟਿੰਗਾਂ ਦੁਆਰਾ ਅਕਸਰ ਬਜਟ ਜਾ ਕੇ ਖ਼ਜਾਨਾ ਖ਼ਾਲੀ ਹੋਣ ਦਾ ਹਵਾਲਾ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਅਤੇ ਦਹਾਕਿਆਂ ਤੋਂ ਨਿਗੁਣਿਆ ਤਨਖ਼ਾਹ ’ਤੇ ਕੰਮ ਕਰਦੇ ਕਰਮਚਾਰੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਸਥਾਨਿਕ ਸਿਵਲ ਹਸਪਤਾਲ ਵਿਖੇ ਚੱਲ ਰਹੇ ਸੰਘਰਸ਼ ਦੌਰਾਨ ਵਿਭਾਗ ਦੇ ਵੱਡੀ ਗਿਣਤੀ ਮੁਲਾਜ਼ਮ ਹਿੱਸਾ ਲੈ ਰਹੇ ਹਨ। ਅੱਜ ਮੁਲਾਜ਼ਮਾਂ ਵਲੋਂ ਡਾ ਸੀਮਾ ਗੁਪਤਾ ਐਸਐਮਓ ਪੀਐਚਸੀ ਭਗਤਾ ਭਾਈਕਾ ਨੂੰ ਆਪਣੀਆਂ ਮੰਗਾਂ ਸੰਬੰਧੀ ਪੱਤਰ ਵੀ ਸੌਂਪਿਆ ਗਿਆ।
ਪਿਛਲੀ ਖ਼ਬਰ ਬਠਿੰਡਾ ਵਿਖੇ ਐੱਨ. ਆਰ. ਆਈ. ਮਿਲਣੀ 26 ਨੂੰ ਅਗਲੀ ਖ਼ਬਰ ਸਾਬਕਾ ਸਰਪੰਚ ਵਲੋਂ ਪਤਨੀ ਦੀ ਯਾਦ ਵਿਚ ਸਕੂਲ ਨੂੰ ਪੰਜ ਕੂਲਰ ਤੇ ਪਾਣੀ ਵਾਲੀ ਟੈਂਕੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।