19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਿਹਤਮੰਦ ਸਮਾਜ, ਸਿਹਤਮੰਦ ਭਵਿੱਖ ਮੁਹਿੰਮ ਤਹਿਤ ਪਿੰਡਾਂ ’ਚ ਮੁਫ਼ਤ ਮੈਡੀਕਲ ਕੈਂਪ ਲਗਾਏ

ਮਾਨਸਾ, 18 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਸਮਾਜ ਸੇਵੀ ਡਾ. ਜਨਕ ਰਾਜ ਸਿੰਗਲਾ (ਐਮ.

ਮੈਡੀਕਲ ਕੈਂਪ ਦੌਰਾਨ ਡਾ. ਜਨਕ ਰਾਜ ਸਿੰਗਲਾ ਤੇ ਡਾ. ਅਨਿਲ ਕੁਮਾਰ ਭੀਖੀ ਮਰੀਜ਼ਾਂ ਦੀ ਜਾਂਚ ਕਰਦੇ ਹੋਏ। ਅਜੀਤ ਤਸਵੀਰ 19-08-2026
ਮਾਨਸਾ, 18 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਸਮਾਜ ਸੇਵੀ ਡਾ. ਜਨਕ ਰਾਜ ਸਿੰਗਲਾ (ਐਮ.ਡੀ. ਮੈਡੀਸਨ) ਵਲੋਂ ਸਿਹਤਮੰਦ ਸਮਾਜ, ਸਿਹਤਮੰਦ ਭਵਿੱਖ ਤਹਿਤ ਹਲਕੇ ਦੇ ਪਿੰਡਾਂ ’ਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਨੇੜਲੇ ਪਿੰਡ ਦਲੇਲ ਸਿੰਘ ਵਾਲਾ, ਖਾਰਾ ਬਰਨਾਲਾ, ਹੀਰੇਵਾਲਾ, ਡੇਲੂਆਣਾ, ਸਹਾਰਨਾ, ਖਿੱਲਣ, ਢੈਪਈ, ਬੀਰ ਖ਼ੁਰਦ ਅਤੇ ਖੀਵਾ ਖ਼ੁਰਦ ਵਿਖੇ ਕੈਂਪਾਂ ਦੌਰਾਨ ਜਿੱਥੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ ਉੱਥੇ ਗੰਭੀਰ ਬਿਮਾਰੀਆਂ ਦੀ ਪਹਿਚਾਣ ਕਰ ਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਡਾ. ਸਿੰਗਲਾ ਨੇ ਦੱਸਿਆ ਕਿ ਮੈਡੀਕਲ ਕੈਂਪਾਂ ’ਚ ਮੁਫ਼ਤ ਸਿਹਤ ਜਾਂਚ ਦੇ ਨਾਲ-ਨਾਲ ਅੱਖਾਂ ਦੀ ਵਿਸ਼ੇਸ਼ ਜਾਂਚ, ਸ਼ੂਗਰ ਟੈਸਟ ਅਤੇ ਈ.ਸੀ.ਜੀ. ਦੀ ਸਹੂਲਤ ਸਮੇਤ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਕਸਰ ਲੋਕ ਸਿਹਤ ਸੰਬੰਧੀ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਜਦੋਂ ਬਿਮਾਰੀ ਗੰਭੀਰ ਰੂਪ ਧਾਰ ਲੈਂਦੀ ਹੈ, ਉਸ ਸਮੇਂ ਇਲਾਜ ਲਈ ਹਸਪਤਾਲਾਂ ਵੱਲ ਰੁਖ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਰਹਿੰਦੇ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਇਸ ਮੁਹਿੰਮ ਦਾ ਮੁੱਖ ਮਹੱਤਵਪੂਰਨ ਮਕਸਦ ਹੈ। ਕੈਂਪਾਂ ਮੌਕੇ ਅੱਖਾਂ ਦੇ ਮਾਹਿਰ ਡਾ. ਅਨਿਲ ਗਰਗ, ਕੈਲਾਸ਼ ਮੋਹਨ ਫਾਰਮੇਸੀ ਅਫ਼ਸਰ, ਜਸਵੀਰ ਸਿੰਘ, ਜੀਵਨ ਬਾਂਸਲ, ਨਰਾਤਾ ਰਾਮ, ਸੁਰਿੰਦਰ ਕੁਮਾਰ, ਦੇਸ ਰਾਜ ਵੈਟਰਨਰੀ ਇੰਸਪੈਕਟਰ, ਤਰਸੇਮ ਚੰਦ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਕੇਂਦਰੀ ਜਾਂਚ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਸ਼੍ਰੋਮਣੀ ਅਕਾਲੀ ਦਲ (ਬ) ਜ਼ਿਲ੍ਹਾ... ਅਗਲੀ ਖ਼ਬਰ ਤਰਸੇਮ ਸਿੰਘ ਖ਼ਾਲਸਾ ਨੇ ਪਰਵਿੰਦਰ ਸਿੰਘ ਝੋਟਾ ਨਾਲ ਕੀਤੀ ਮਿਲਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।