19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਏ.ਡੀ.ਸੀ. ਵਲੋਂ ਪਿੰਡਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ

ਮਾਨਸਾ, 18 ਅਗਸਤ (ਸ. ਰਿ.)

ਅਜੀਤ ਡੈਸਕ 19-08-2026
ਮਾਨਸਾ, 18 ਅਗਸਤ (ਸ.ਰਿ.)- ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕ੍ਰਿਤਿਕਾ ਗੋਇਲ ਵਲੋਂ ਹਮੀਰਗੜ੍ਹ ਢੈਪਈ, ਰਮਦਿੱਤੇਵਾਲਾ, ਮੂਸਾ, ਖੋਖਰ ਕਲਾਂ ਅਤੇ ਬੀਰ ਖ਼ੁਰਦ ਆਦਿ ਪਿੰਡਾਂ ’ਚ ਬਣ ਰਹੇ ਖੇਡ ਮੈਦਾਨਾਂ ਦੀ ਪ੍ਰਕਿਰਿਆ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਸਬੰਧਿਤ ਅਧਿਕਾਰੀਆਂ ਹਦਾਇਤ ਕੀਤੀ ਕਿ ਨਿਰਮਾਣ ਕਾਰਜਾਂ ’ਚ ਆਈਆਂ ਕਮੀਆਂ ਨੂੰ ਤੁਰੰਤ ਦੂਰ ਕੀਤੀਆਂ ਜਾਣ ਤਾਂ ਕਿ ਜਲਦੀ ਹੀ ਇਨ੍ਹਾਂ ਖੇਡ ਮੈਦਾਨਾਂ ਦਾ ਉਦਘਾਟਨ ਕਰ ਕੇ ਇਨ੍ਹਾਂ ਨੂੰ ਖਿਡਾਰੀਆਂ ਸਮਰਪਿਤ ਕੀਤਾ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ ਨੇ ਵੀ.ਬੀ.ਜੀ. ਰਾਮ ਜੀ ਸਕੀਮ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਅਤੇ ਉੱਥੇ ਲੱਗੀ ਲੇਬਰ ਦੀ ਵੀ ਵਿਸ਼ੇਸ਼ ਪੜਤਾਲ ਕਰਦਿਆਂ ਹਾਜ਼ਰੀ ਰਜਿਸਟਰਾਂ ਅਤੇ ਮਸਟਰ ਰੋਲ ਦੀ ਗੰਭੀਰਤਾ ਨਾਲ ਜਾਂਚ ਵੀ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਸਟਰ ਰੋਲ ’ਚ ਜਿਹੜੇ ਕਾਮਿਆਂ ਦੇ ਨਾਂਅ ਦਰਜ ਹਨ, ਅਸਲ ’ਚ ਉਹੀ ਕਾਮੇ ਜ਼ਮੀਨੀ ਪੱਧਰ ’ਤੇ ਕੰਮ ’ਤੇ ਲਗਾਏ ਗਏ ਹਨ।
ਪਿਛਲੀ ਖ਼ਬਰ ਭਾਕਿਯ (ਉਗਰਾਹਾਂ) ਦੀ ਉੱਡਤ ਭਗਤ ਰਾਮ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਲਾਹਣ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।