ਸਰਦੂਲਗੜ੍ਹ ਦੇ ਮੰਦਰਾਂ ’ਚ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ
ਸਰਦੂਲਗੜ੍ਹ, 11 ਅਗਸਤ (ਅਰੋੜਾ)- ਸਥਾਨਕ ਸ਼ਹਿਰ ਵਿਚ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਮੰਦਰਾਂ ’ਚ ਸ਼ਿਵ ਭਗਤਾਂ ਦੀਆਂ ਮੱਥਾ ਟੇਕਣ ਲਈ ਲਾਈਨਾਂ ਲੱਗੀਆਂ ਰਹੀਆਂ। ਇਸ ਤੋਂ ਇਲਾਵਾ ਸਰਦੂਲਗੜ੍ਹ ਅਤੇ ਨਾਲ ਲੱਗਦੇ ਪਿੰਡਾਂ ਦੇ ਸੈਂਕੜੇ ਨੂੰ ਸ਼ਿਵ ਭਗਤਾਂ ਨੇ ਹਰਿਦੁਆਰ ਤੋਂ ਪੈਦਲ ਯਾਤਰਾ ਅਤੇ ਡਾਕ ਯਾਤਰਾ ਬਿਨਾਂ ਰੁਕੇ ਮਿਥੇ ਟਾਈਮ ’ਤੇ ਪੁੱਜ ਕੇ ਗੰਗਾ ਜਲ ਲਿਆ ਕੇ ਸ਼ਿਵ ਮੰਦਰਾਂ ਵਿਖੇ ਪੂਜਾ ਕਰਨ ਤੋਂ ਬਾਅਦ ਚੜ੍ਹਾਇਆ।
ਸਰਦੂਲਗੜ੍ਹ ਵਿਖੇ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪਹੁੰਚੇ ਸ਼ਿਵ ਭਗਤ। ਤਸਵੀਰ : ਜੀ.ਐਮ.ਅਰੋੜਾ
12-08-2026