08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਹੁਰੇ ਪਰਿਵਾਰ ਨੇ 48 ਲੱਖ ਰੁਪਏ ਦਾ ਖਰਚਾ ਕਰਕੇ ਨੂੰਹ ਨੂੰ ਭੇਜਿਆ ਕੈਨੇਡਾ

ਗੋਨਿਆਣਾ, 7 ਅਗਸਤ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਹਰਰਾਏਪੁਰ ਦੇ ਵਸਨੀਕ ਕਮਲਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਪੁਲਿਸ ਥਾਣਾ ਨੇਹੀਂਆਂ ਵਾਲਾ ਵਿਖੇ ਲਿਖਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦਾ ਵਿਆਹ ਪਿੰਡ ਮਹਿਮਾ ਸਵਾਈ ਦੀ ਲੜਕੀ ਜਸਪ੍ਰੀਤ ਕੌਰ ਪੁੱਤਰੀ ਆਤਮਾ ਸਿੰਘ ਨਾਲ ਹੋਇਆ ਸੀ, ਜੋ ਪਿਛਲੇ ਕਾਫ਼ੀ ਸਮੇਂ ਤੋਂ ਕੈਨੇਡਾ ਵਿਖੇ ਰਹਿ ਰਹੀ ਸੀ। ਉਕਤ ਨੇ ਅੱਗੇ ਕਿਹਾ ਕਿ ਵਿਆਹ ਸਮੇਂ ਦੋਨ੍ਹਾਂ ਪਰਿਵਾਰਾਂ ਵਿਚ ਇਹ ਗੱਲ ਖੁੱਲ੍ਹੀ ਸੀ ਕਿ ਜਸਪ੍ਰੀਤ ਕੌਰ ਕੈਨੇਡਾ ਵਿਚ ਜਾ ਕੇ ਆਪਣੇ ਪਤੀ ਕਮਲਦੀਪ ਸਿੰਘ ਨੂੰ ਉੱਥੇ ਬੁਲਾ ਲਵੇਗੀ, ਕੈਨੇਡਾ ਜਾਣ ਦੇ ਚੱਕਰ ਵਿਚ ਲੜਕੇ ਲਈ ਪਰਿਵਾਰ ਵਾਲਿਆਂ ਨੇ 48 ਲੱਖ ਰੁਪਏ ਦਾ ਖਰਚਾ ਕਰ ਦਿੱਤਾ।

ਅਜੀਤ ਡੈਸਕ 08-08-2026
ਗੋਨਿਆਣਾ, 7 ਅਗਸਤ (ਲਛਮਣ ਦਾਸ ਗਰਗ)-ਨਜ਼ਦੀਕੀ ਪਿੰਡ ਹਰਰਾਏਪੁਰ ਦੇ ਵਸਨੀਕ ਕਮਲਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਪੁਲਿਸ ਥਾਣਾ ਨੇਹੀਂਆਂ ਵਾਲਾ ਵਿਖੇ ਲਿਖਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦਾ ਵਿਆਹ ਪਿੰਡ ਮਹਿਮਾ ਸਵਾਈ ਦੀ ਲੜਕੀ ਜਸਪ੍ਰੀਤ ਕੌਰ ਪੁੱਤਰੀ ਆਤਮਾ ਸਿੰਘ ਨਾਲ ਹੋਇਆ ਸੀ, ਜੋ ਪਿਛਲੇ ਕਾਫ਼ੀ ਸਮੇਂ ਤੋਂ ਕੈਨੇਡਾ ਵਿਖੇ ਰਹਿ ਰਹੀ ਸੀ। ਉਕਤ ਨੇ ਅੱਗੇ ਕਿਹਾ ਕਿ ਵਿਆਹ ਸਮੇਂ ਦੋਨ੍ਹਾਂ ਪਰਿਵਾਰਾਂ ਵਿਚ ਇਹ ਗੱਲ ਖੁੱਲ੍ਹੀ ਸੀ ਕਿ ਜਸਪ੍ਰੀਤ ਕੌਰ ਕੈਨੇਡਾ ਵਿਚ ਜਾ ਕੇ ਆਪਣੇ ਪਤੀ ਕਮਲਦੀਪ ਸਿੰਘ ਨੂੰ ਉੱਥੇ ਬੁਲਾ ਲਵੇਗੀ, ਕੈਨੇਡਾ ਜਾਣ ਦੇ ਚੱਕਰ ਵਿਚ ਲੜਕੇ ਲਈ ਪਰਿਵਾਰ ਵਾਲਿਆਂ ਨੇ 48 ਲੱਖ ਰੁਪਏ ਦਾ ਖਰਚਾ ਕਰ ਦਿੱਤਾ। ਉਕਤ ਪੀੜ੍ਹਤ ਪਰਿਵਾਰ ਨੇ ਪੁਲਿਸ ਨੂੰ ਅੱਗੇ ਕਿਹਾ ਕਿ ਜਿਸ ਤੋਂ ਕੁਝ ਸਮੇਂ ਬਾਅਦ ਹੀ ਜਸਪ੍ਰੀਤ ਕੌਰ ਕੈਨੇਡਾ ਚਲੀ ਗਈ, ਪਰ ਆਪਣੇ ਪਤੀ ਕਮਲਦੀਪ ਸਿੰਘ ਨੂੰ ਕੈਨੇਡਾ ਨਹੀ ਬੁਲਾਇਆ ਅਤੇ ਉਸ ਨੇ ਆਪਣਾ ਮੋਬਾਇਲ ਨੰਬਰ ਬਲੈਕ ਲਿਸਟ ਵਿਚ ਪਾ ਦਿੱਤਾ। ਪੀੜ੍ਹਤ ਪਰਿਵਾਰ ਵਿਚੋਂ ਕਮਲਦੀਪ ਸਿੰਘ (ਪਤੀ) ਪੁੱਤਰ ਗੁਰਤੇਜ ਸਿੰਘ ਵਾਸੀ ਹਰਰਾਏਪੁਰ ਨੇ ਉਕਤ ਸਾਰੇ ਮਾਮਲੇ ਦੀ ਜਾਣਕਾਰੀ ਅਤੇ ਆਪਣੇ ਨਾਲ ਵੱਜੀ 48 ਲੱਖ ਰੁਪਏ ਦੀ ਠੱਗੀ ਬਾਰੇ ਪੁਲਿਸ ਨੂੰ ਦਿੱਤੀ। ਪੁਲਿਸ ਵਲੋਂ ਆਪਣੇ ਸੂਤਰਾਂ ਰਾਂਹੀ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਪੀੜ੍ਹਤ ਪਰਿਵਾਰ ਵਿਚੋਂ ਕਮਲਦੀਪ ਸਿੰਘ ਵਾਸੀ ਹਰਰਾਏਪੁਰ ਦੇ ਬਿਆਨਾਂ ਆਧਾਰਿਤ ਜਸਪ੍ਰੀਤ ਕੌਰ ਪੁੱਤਰੀ ਆਤਮਾ ਸਿੰਘ ਮਹਿਮਾ ਸਵਾਈ ਹਾਲ ਅਬਾਦ ਕੈਨੇਡਾ, ਆਤਮਾ ਸਿੰਘ ਪੁੱਤਰ ਗੁਰਦਿਆਲ ਸਿੰਘ ਅਤੇ ਕਰਮਜੀਤ ਕੌਰ ਪਤਨੀ ਗੁਰਦਿਆਲ ਸਿੰਘ ਵਾਸੀਆਨ ਮਹਿਮਾ ਸਵਾਈ (ਬਠਿੰਡਾ) ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਨਾਲ ਸਬੰਧਿਤ ਸਾਰੇ ਹੀ ਵਿਅਕਤੀ ਪੁਲਿਸ ਦੀ ਗ੍ਰਿਫ਼ਤ ਵਿਚੋਂ ਬਾਹਰ ਹਨ, ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ: ਬੀਚ ਵਾਲੀਬਾਲ, ਫੁੱਟਬਾਲ, ਸਪੈਕਟਰਾ, ਰਗਬੀ ਤੇ ਬਾਸਕਿਟਬਾਲ ਦੇ ਰੋਮਾਂਚਕ ਮੁਕਾਬਲੇ ਅਗਲੀ ਖ਼ਬਰ ਹਾਕੀ ਨੈਸ਼ਨਲ ਚੈਂਪੀਅਨਸ਼ਿਪ ’ਚ ਗੁਰੂ ਗੋਬਿੰਦ ਸਿੰਘ ਸਕੂਲ, ਮਲੂਕਾ ਦੀ ਪਰਨੀਤ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।