08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਬ੍ਰਹਮ ਕੁਮਾਰੀ ਆਸ਼ਰਮ ਭੁੱਚੋ ਮੰਡੀ ਵਿਖੇ 10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾਂਅਭਿਆਨ ਦਾ ਆਗਾਜ਼

ਭੁੱਚੋ ਮੰਡੀ, 7 ਅਗਸਤ (ਬਿੱਕਰ ਸਿੰਘ ਸਿੱਧੂ)- ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਅਤੇ ਵਿਕਸਤ ਭਾਰਤ ਦੇ ਨਿਰਮਾਣ ਵਿਚ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ‘10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾਂਅਭਿਆਨ’ ਦੀ ਸ਼ੁਰੂਆਤ ਭੁੱਚੋ ਮੰਡੀ ਸਥਿਤ ਬ੍ਰਹਮ ਕੁਮਾਰੀ ਆਸ਼ਰਮ ਵਿਖੇ ਕੀਤੀ ਗਈ। ਇਹ ਮਹਾਂਅਭਿਆਨ 6 ਅਗਸਤ ਤੋਂ 20 ਅਗਸਤ 2026 ਤੱਕ ਦੇਸ਼ ਭਰ ਵਿਚ ਚਲਾਇਆ ਜਾ ਰਿਹਾ ਹੈ।

ਅਜੀਤ ਡੈਸਕ 08-08-2026
ਭੁੱਚੋ ਮੰਡੀ, 7 ਅਗਸਤ (ਬਿੱਕਰ ਸਿੰਘ ਸਿੱਧੂ)- ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਅਤੇ ਵਿਕਸਤ ਭਾਰਤ ਦੇ ਨਿਰਮਾਣ ਵਿਚ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਦੇ ਉਦੇਸ਼ ਨਾਲ ‘10 ਕਰੋੜ ਨਸ਼ਾ ਮੁਕਤੀ ਪ੍ਰਤਿੱਗਿਆ ਮਹਾਂਅਭਿਆਨ’ ਦੀ ਸ਼ੁਰੂਆਤ ਭੁੱਚੋ ਮੰਡੀ ਸਥਿਤ ਬ੍ਰਹਮ ਕੁਮਾਰੀ ਆਸ਼ਰਮ ਵਿਖੇ ਕੀਤੀ ਗਈ। ਇਹ ਮਹਾਂਅਭਿਆਨ 6 ਅਗਸਤ ਤੋਂ 20 ਅਗਸਤ 2026 ਤੱਕ ਦੇਸ਼ ਭਰ ਵਿਚ ਚਲਾਇਆ ਜਾ ਰਿਹਾ ਹੈ। ਭੁੱਚੋ ਮੰਡੀ ਵਿਖੇ ਇਸ ਮੁਹਿੰਮ ਦਾ ਸੰਚਾਲਨ ਬੀ.ਕੇ. ਮਮਤਾ ਦੀਦੀ ਅਤੇ ਬੀ.ਕੇ. ਅਨੂ ਦੀਦੀ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀ.ਕੇ. ਮਮਤਾ ਦੀਦੀ ਅਤੇ ਬੀ.ਕੇ. ਅਨੂ ਦੀਦੀ ਨੇ ਕਿਹਾ ਕਿ ਨਸ਼ਾ ਅੱਜ ਸਮਾਜ ਅਤੇ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਇੱਕ ਹੈ। ਨਸ਼ੇ ਦੀ ਬੁਰਾਈ ਤੋਂ ਬਚਾਅ ਲਈ ਜਾਗਰੂਕਤਾ ਅਤੇ ਸਾਂਝਾ ਸੰਕਲਪ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹਨ। ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ 20 ਅਗਸਤ ਤੱਕ ਭੁੱਚੋ ਮੰਡੀ ਦੇ ਸਾਰੇ ਸਕੂਲਾਂ ਵਿਚ ਨਸ਼ਾ ਮੁਕਤੀ ਜਾਗਰੂਕਤਾ ਰੈਲੀਆਂ ਕੱਢੀਆਂ ਜਾਣਗੀਆਂ। ਇਸ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਨਸ਼ਾ ਮੁਕਤ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਹਾਂਅਭਿਆਨ ‘ਨਸ਼ਾ ਮੁਕਤ ਭਾਰਤ ਅਭਿਆਨ’ ਤਹਿਤ ਬ੍ਰਹਮਾਕੁਮਾਰੀਜ਼ ਅਤੇ ਮੈਡੀਕਲ ਵਿੰਗ ਵੱਲੋਂ ਦਾਦੀ ਪ੍ਰਕਾਸ਼ਮਣੀ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਦੇਸ਼ ਭਰ ਵਿਚ 10 ਕਰੋੜ ਲੋਕਾਂ ਨੂੰ ਨਸ਼ਾ ਮੁਕਤੀ ਦੀ ਪ੍ਰਤਿੱਗਿਆ ਦਿਵਾਉਣਾ ਹੈ। ਹਰੇਕ ਨਾਗਰਿਕ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖ਼ੁਦ ਨਸ਼ਾ ਨਾ ਕਰਨ ਦਾ ਸੰਕਲਪ ਲਵੇ ਅਤੇ ਘੱਟੋ-ਘੱਟ 50 ਹੋਰ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੋੜ ਕੇ ਨਸ਼ਾ ਮੁਕਤੀ ਦੀ ਸਹੁੰ ਚੁਕਵਾਏ।
ਪਿਛਲੀ ਖ਼ਬਰ ਹਾਕੀ ਨੈਸ਼ਨਲ ਚੈਂਪੀਅਨਸ਼ਿਪ ’ਚ ਗੁਰੂ ਗੋਬਿੰਦ ਸਿੰਘ ਸਕੂਲ, ਮਲੂਕਾ ਦੀ ਪਰਨੀਤ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਮਹਿਰਾਜ ਦੇ ਅਕਾਲੀ ਆਗੂਆਂ ਨੇ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।