06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬੂਟਾ ਸਿੰਘ ਗਿੱਲ ਐਸ. ਪੀ. ਵਜੋਂ ਪਦਉੱਨਤ ਹੋਏ

ਮਾਨਸਾ, 6 ਅਗਸਤ (ਧਾਲੀਵਾਲ)- ਪੀ. ਪੀ.

ਅਜੀਤ ਡੈਸਕ 07-08-2026
ਮਾਨਸਾ, 6 ਅਗਸਤ (ਧਾਲੀਵਾਲ)- ਪੀ. ਪੀ. ਐਸ. ਅਧਿਕਾਰੀ ਬੂਟਾ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਨੇ ਐਸ.ਪੀ. ਵਜੋਂ ਪਦ ਉੱਨਤ ਕਰ ਦਿੱਤਾ ਹੈ। ਗ੍ਰਹਿ ਮਾਮਲੇ ਵਿਭਾਗ ਵਲੋਂ ਜਾਰੀ ਹੁਕਮਾਂ ’ਚ ਡੀ.ਐਸ.ਪੀ. ਤੋਂ ਐਸ.ਪੀ. ਬਣਾਏ ਗਏ 5 ਅਧਿਕਾਰੀਆਂ ’ਚ ਬੂਟਾ ਸਿੰਘ ਵੀ ਸ਼ਾਮਲ ਹਨ। ਮਾਨਸਾ ਜ਼ਿਲੇ੍ਹ ਦੇ ਵੱਖ-ਵੱਖ ਥਾਣਿਆਂ ’ਚ ਮੁੱਖ ਅਫ਼ਸਰ ਅਤੇ ਡੀ.ਐਸ.ਪੀ. ਸਬ ਡਵੀਜ਼ਨ ਵਜੋਂ ਸੇਵਾਵਾਂ ਨਿਭਾਉਣ ਵਾਲੇ ਸ. ਗਿੱਲ ਦਾ ਆਮ ਲੋਕਾਂ ਨਾਲ ਚੰਗਾ ਰਾਬਤਾ ਰਿਹਾ ਹੈ। ਉਨ੍ਹਾਂ ਨੂੰ ਪ੍ਰਮੋਸ਼ਨ ਬਦਲੇ ਰਾਜਨੀਤਿਕ, ਸਮਾਜਿਕ ਤੇ ਜਨਤਕ ਜਥੇਬੰਦੀਆਂ ਨੇ ਵਧਾਈ ਦਿੰਦਿਆਂ ਕਿਹਾ ਕਿ ਗਿੱਲ ਚੰਗੇ ਇਨਸਾਨ ਹਨ। ਕਾਬਲੇ-ਗ਼ੌਰ ਰਹੇ ਕਿ ਇੰਨੀਂ ਦਿਨੀਂ ਉਹ ਆਈ. ਆਰ. ਬੀ. ਬਟਾਲੀਅਨ ਪਟਿਆਲਾ ਵਿਖੇ ਨਿਯੁਕਤ ਹਨ।
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਦਾ ਰਾਜ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੁਲਿਸ ਥਾਣਾ ਜਾਖਲ ਨੇ ਆਪ੍ਰੇਸ਼ਨ ਟ੍ਰੈਕ ਡਾਊਨ ਅਧੀਨ ਔਰਤ ਦੇ ਕੰਨ ’ ਚੋਂ ਸੋਨੇ ਦੀ ਵਾਲੀ ਖੋਹਣ ਵਾਲਾ ਦੋਸ਼ੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।