05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਡੀਪੂ ਹੋਲਡਰਾਂ ਵਲੋਂ ਧਰਨੇ ਦੇ 5ਵੇਂ ਦਿਨ ਤਿੱਖੀ ਨਾਅਰੇਬਾਜ਼ੀ

ਮਾਨਸਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸੂਬਾ ਸਰਕਾਰ ਵਲੋਂ ਵੱਡੀ ਗਿਣਤੀ ‘ਚ ਡੀਪੂ ਰੱਦ ਕਰਨ ਦੇ ਵਿਰੋਧ ‘ਚ ਡੀਪੂ ਹੋਲਡਰ ਯੂਨੀਅਨ ਵਲੋਂ ਸਥਾਨਕ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਅੱਗੇ ਲਗਾਇਆ ਧਰਨਾ 5ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ।

ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਮਾਨਸਾ ਅੱਗੇ ਧਰਨੇ ‘ਤੇ ਬੈਠੇ ਡੀਪੂ ਹੋਲਡਰ। ਤਸਵੀਰ : ਸੇਮੀ ਮਾਨਸਾ 05-08-2026
ਮਾਨਸਾ, 4 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਸੂਬਾ ਸਰਕਾਰ ਵਲੋਂ ਵੱਡੀ ਗਿਣਤੀ ‘ਚ ਡੀਪੂ ਰੱਦ ਕਰਨ ਦੇ ਵਿਰੋਧ ‘ਚ ਡੀਪੂ ਹੋਲਡਰ ਯੂਨੀਅਨ ਵਲੋਂ ਸਥਾਨਕ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਦਫ਼ਤਰ ਅੱਗੇ ਲਗਾਇਆ ਧਰਨਾ 5ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਦੱਸਿਆ ਕਿ 2020-21 ਦੌਰਾਨ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਡੀਪੂ ਅਲਾਟ ਕੀਤੇ ਗਏ ਸਨ ਪਰ ਹੁਣ ਬਿਨਾਂ ਕਿਸੇ ਸੂਚਨਾ, ਕਾਰਨ ਜਾਂ ਨੋਟਿਸ ਦੇ ਲਗਪਗ 1700 ਡੀਪੂ ਹੋਲਡਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀਆਂ ਨੇ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਇਹ ਡੀਪੂ ਨਵੇਂ ਲੋਕਾਂ ਨੂੰ ਅਲਾਟ ਕਰ ਦਿੱਤੇ ਹਨ, ਜਿਸ ਨਾਲ ਸੈਂਕੜੇ ਨੌਜਵਾਨ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਫ਼ੈਸਲਾ ਵਾਪਸ ਲੈ ਕੇ ਪ੍ਰਭਾਵਿਤ ਵਿਅਕਤੀਆਂ ਦੇ ਡੀਪੂ ਬਹਾਲ ਨਾ ਕੀਤੇ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਅਜੈਬ ਸਿੰਘ ਮਾਨ ਬੁਰਜ ਹਰੀ, ਰਣਜੀਤ ਸਿੰਘ ਬੁਢਲਾਡਾ, ਵਕੀਲ ਸਿੰਘ ਰੱਲੀ, ਚੇਤ ਸਿੰਘ ਤਲਵੰਡੀ ਅਕਲੀਆ, ਹਰਬੰਸ ਸਿੰਘ ਅਹਿਮਦਪੁਰ, ਗੁਰਮੀਤ ਸਿੰਘ ਮਾਨਸਾ, ਕਰਨੈਲ ਸਿੰਘ ਭੀਖੀ, ਜਸਵੀਰ ਰਾਮ ਫੂਸਮੰਡੀ, ਰਵੀ ਕੁਮਾਰ ਰਣਜੀਤਗੜ੍ਹ ਬਾਂਦਰਾਂ, ਗੁਰਤੇਜ ਸਿੰਘ ਰਿਉਂਦ ਕਲਾਂ, ਗੁਰਮੇਲ ਸਿੰਘ ਆਹਲੂਪੁਰ, ਵੈਦ ਬਿੱਕਰ ਸਿੰਘ ਫੱਤਾ ਮਾਲੋਕਾ, ਇੰਦਰਜੀਤ ਸਿੰਘ ਸਰਦੂਲਗੜ੍ਹ, ਮੇਹਰਬਾਨ ਸਿੰਘ ਕੌੜੀ, ਕੇਵਲ ਸਿੰਘ ਬੁਰਜ ਹਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਰਮਨਜੋਤ ਕੌਰ, ਹਰਜੋਤ ਕੌਰ, ਗੁਰਪ੍ਰੀਤ ਕੌਰ, ਡੌਲੀ ਕੌਰ, ਰੁਪਿੰਦਰ ਕੌਰ। ਮਾਈ ਭਾਗੋ ਕਾਲਜ ਰੱਲਾ ਦਾ ਨਤੀਜਾ ਰਿਹਾ ਸ਼ਾਨਦਾ... ਅਗਲੀ ਖ਼ਬਰ ਚਿੱਟਾ ਤੇ ਨਸ਼ੀਲੇ ਕੈਪਸੂਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।