15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਡੀ.ਏ.ਵੀ. ਕਾਲਜ 'ਚ ਲੱਗੀ ਦੋ ਰੋਜ਼ਾ ਅੰਤਰਰਾਸ਼ਟਰੀ ਚਿੱਤਰਕਲਾ ਪ੍ਰਦਰਸ਼ਨੀ <br/>

ਅਜੀਤ ਡੈਸਕ 07-06-2026
ਬਠਿੰਡਾ, 6 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਡੀ.ਏ.ਵੀ. ਕਾਲਜ 'ਚ ਸਰਦਾਰ ਸ਼ੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਬਠਿੰਡਾ ਵਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਚਿੱਤਰਕਲਾ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ ਦੇ ਉਦਘਾਟਨੀ ਸਮਾਰੋਹ 'ਚ ਸੁਨੀਤਾ ਮਿੱਤਲ ਅਤੇ ਡੀ.ਏ.ਵੀ. ਕਾਲਜ ਦੇ ਪਿ੍ੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਪ੍ਰਦਰਸ਼ਨੀ 'ਚ ਰੂਸ ਤੋਂ ਆਈਆਂ 10 ਹੱਥੀਂ ਬਣੀਆਂ ਕਲਾਕਿ੍ਤੀਆਂ ਅਤੇ ਆਸਟ੍ਰੇਲੀਆ ਦੇ ਮੈਲਬੌਰਨ ਤੇ ਸਿਡਨੀ ਤੋਂ ਆਈਆਂ ਪੇਂਟਿੰਗਾਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ, ਜਦਕਿ ਬਠਿੰਡਾ, ਜਲੰਧਰ, ਅੰਮਿ੍ਤਸਰ, ਲੁਧਿਆਣਾ, ਚੰਡੀਗੜ੍ਹ, ਬਰਨਾਲਾ, ਮਾਨਸਾ ਅਤੇ ਗਿੱਦੜਬਾਹਾ ਸਮੇਤ ਹੋਰ ਸ਼ਹਿਰਾਂ ਤੋਂ 200 ਤੋਂ ਵੱਧ ਵਿਦਿਆਰਥੀਆਂ ਦੀਆਂ ਕਲਾਕਿ੍ਤੀਆਂ ਤੋਂ ਇਲਾਵਾ 219 ਪੇਂਟਿੰਗਾਂ, 200 ਫੋਟੋਗ੍ਰਾਫ, 5 ਸ਼ਿਲਪਕਲਾਵਾਂ, 2 ਫੋਟੋਗ੍ਰਾਫੀ ਪ੍ਰੋਜੈਕਟ ਅਤੇ 12 ਪਿ੍ੰਟ ਮੇਕਿੰਗ ਕਲਾਕਿ੍ਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ | ਰੂਸ ਤੇ ਆਸਟ੍ਰੇਲੀਆ ਦੇ 12 ਬੱਚਿਆਂ ਨੇ ਆਪਣੀਆਂ ਰਚਨਾਵਾਂ ਭੇਜ ਕੇ ਹਿੱਸਾ ਲਿਆ | ਸੋਸਾਇਟੀ ਦੇ ਪ੍ਰਧਾਨ ਮਿਥੁਨ ਮੰਡਲ, ਸਰਪ੍ਰਸਤ ਕੇਵਲ ਕ੍ਰਿਸ਼ਨ, ਜਨਰਲ ਸਕੱਤਰ ਭਾਵਨਾ ਗਰਗ, ਉਪ-ਪ੍ਰਧਾਨ ਵਿਜੈ ਭੁਲਦੇਵ ਅਤੇ ਮੈਂਬਰਾਂ ਗੁਰਜੀਤ ਸਿੰਘ, ਸੁਰੇਸ਼ ਮੰਗਲਾ, ਅਮਿਤ, ਭਜਨ ਲਾਲ, ਬਸੰਤ ਸਿੰਘ, ਹਰਪ੍ਰੀਤ ਦਲੀਵਾਲ, ਮਨਪ੍ਰੀਤ ਕੌਰ, ਚਿੰਤਨ ਸ਼ਰਮਾ, ਟੇਕ ਚੰਦ, ਅਮਰੀਕ ਸਿੰਘ, ਰਿਤੇਸ਼, ਸੁਰਿੰਦਰ ਖੋਖਰ, ਰੂਬੀ ਰਾਣੀ, ਰਮਨਦੀਪ ਕੌਰ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਪੁੱਜੇ ਕਲਾਕਾਰ ਐਸ. ਸੋਹਣ ਸਿੰਘ, ਅਮਰਜੀਤ ਸਿੰਘ ਅਤੇ ਅਮਰੀਕ ਸਿੰਘ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਨਾਲ ਬਠਿੰਡਾ ਦੀ ਕਲਾਤਮਕ ਪਛਾਣ ਨੂੰ

ਪਿਛਲੀ ਖ਼ਬਰ ਪਿੰਡ ਜੀਵਨ ਸਿੰਘ ਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਪੁਲਿਸ ਲਾਠੀਚਾਰਜ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।