11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਅੰਬੇਡਕਰ ਜੈਅੰਤੀ ਮੌਕੇ ਮਾਨਸਾ 'ਚ ਸਮਾਗਮ ਅੱਜ

ਅਜੀਤ ਡੈਸਕ 14-04-2026
ਬੁਢਲਾਡਾ, 13 ਅਪ੍ਰੈਲ (ਰਾਹੀ)-ਭਾਰਤ ਦੇ ਸੰਵਿਧਾਨ ਨਿਰਮਾਤਾ ਅਤੇ ਮਹਾਨ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਦੀ 135ਵੀਂ ਜਨਮ ਵਰ੍ਹੇਗੰਢ 14 ਅਪ੍ਰੈਲ ਨੂੰ ਪੂਰੇ ਦੇਸ਼ 'ਚ ਸ਼ਰਧਾ ਅਤੇ ਸਨਮਾਨ ਨਾਲ ਮਨਾਈ ਜਾ ਰਹੀ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਮਾਨਸਾ 'ਚ ਵੀ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸਵੇਰੇ 10:30 ਵਜੇ ਬਾਲ ਭਵਨ ਮਾਨਸਾ ਵਿਖੇ ਇਕੱਠੇ ਹੋਣ ਉਪਰੰਤ ਜ਼ਿਲ੍ਹਾ ਕਚਹਿਰੀਆਂ ਵਿਖੇ ਸਥਿਤ ਬਾਬਾ ਸਾਹਿਬ ਦੇ ਬੁੱਤ 'ਤੇ ਫੁੱਲ-ਮਾਲਾ ਪਾ ਕੇ ਨਮਨ ਕੀਤਾ ਜਾਵੇਗਾ |
ਸੁਰ ਸੰਗਮ ਕਲਾ ਕੇਂਦਰ ਵਲੋਂ ਸੰਗੀਤਕ ਸ਼ਾਮ ਅੱਜ
ਬੁਢਲਾਡਾ, 13 ਅਪ੍ਰੈਲ (ਨਿ.ਪ.ਪ.)- ਸੁਰ ਸੰਗਮ ਕਲਾ ਕੇਂਦਰ ਬੁਢਲਾਡਾ ਵਲੋਂ 14 ਅਪ੍ਰੈਲ ਨੂੰ ਸਥਾਨਕ ਜੀ. ਆਈ.ਐਮ.ਟੀ. ਕਾਲਜ ਵਿਖੇ ਰਾਤ 8 ਵਜੇ ਇਕ ਸੰਗੀਤਮਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਸੰਸਥਾ ਦੇ ਆਗੂ ਹਰਦੇਵ ਕਮਲ ਨੇ ਦੱਸਿਆ ਕਿ ਪ੍ਰੋਗਰਾਮ ਚ ਇਲਾਕੇ ਦੇ ਉੱਭਰ ਰਹੇ ਨਵੇਂ ਅਤੇ ਪੁਰਾਣੇ ਕਲਾਕਾਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ |
ਪਿਛਲੀ ਖ਼ਬਰ ਵਿਵੇਕਾਨੰਦ ਵਰਲਡ ਸਕੂਲ ਵਲੋਂ ਸ਼ਾਨ-ਏ-ਦਸਤਾਰ ਤਹਿਤ ਦਸਤਾਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਚਿੱਟਾ, ਲਾਹਣ, ਸ਼ਰਾਬ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।