10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐੱਸ.ਐੱਸ.ਡੀ. ਬੀ.ਐਡ. ਕਾਲਜ ਬਠਿੰਡਾ ਦੀਆਂ ਵਿਦਿਆਰਥਣਾਂ ਨੇ ਸੀ-ਟੈੱਟ ਅਤੇ ਪੀ-ਟੈੱਟ-2026 'ਚ ਹਾਸਿਲ ਕੀਤੀ ਕਾਮਯਾਬੀ <br/>

ਅਜੀਤ ਡੈਸਕ 14-04-2026
ਬਠਿੰਡਾ, 13 ਅਪ੍ਰੈਲ (ਸ.ਰ.)-ਐੱਸ.ਐੱਸ.ਡੀ. ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ ਦੀਆਂ ਵਿਦਿਆਰਥਣਾਂ ਨੇ ਇਕ ਵਾਰ ਫਿਰ ਸੰਸਥਾ ਦਾ ਨਾਮ ਰੌਸ਼ਨ ਕਰਦੇ ਹੋਏ ਸੈਂਟਰਲ ਟੀਚਰ ਐਲਿਜ਼ਿਬਿਲਟੀ ਟੈੱਸਟ (ਸੀ-ਟੈੱਟ) ਅਤੇ ਪੰਜਾਬ ਸਟੇਟ ਟੀਚਰ ਐਲਿਜ਼ਿਬਿਲਟੀ ਟੈੱਸਟ (ਪੀਐੱਸ-ਟੈੱਟ)-2026 ਸਫਲਤਾਪੂਰਵਕ ਪਾਸ ਕੀਤਾ ਹੈ¢ ਪਿ੍ੰਸੀਪਲ ਡਾ. ਬਿਮਲਾ ਸਾਹੂ ਦੀ ਯੋਗ ਰਹਿਨੁਮਾਈ ਹੇਠ ਕਾਲਜ ਨੇ ਮੁੜ ਆਪਣੀ ਅਕਾਦਮਿਕ ਸਥਾਪਤੀ ਸਾਬਤ ਕੀਤੀ ਹੈ¢ ਲਗਭਗ 35 ਵਿਦਿਆਰਥਣਾਂ ਨੇ ਇਨ੍ਹਾਂ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹੋਰਨਾਂ ਲਈ ਪ੍ਰੇਰਣਾਦਾਇਕ ਉਦਾਹਰਨ ਪੇਸ਼ ਕੀਤੀ ਹੈ¢ ਵਿਦਿਆਰਥਣਾਂ ਵਿਚ ਖੁਸ਼ਪਿ੍ਆ, ਅਵਨੀਤ ਕੌਰ, ਰਾਜਬੀਰ ਕੌਰ, ਨਾਮਿਕਾ, ਮਹਿਕ ਮਿਗਲਾਨੀ, ਨੇਹਾ ਰਾਣੀ, ਸੁਖਪ੍ਰੀਤ ਕੌਰ, ਮਨਿੰਦਰ ਕੌਰ, ਨਤਾਸ਼ਾ ਜਿੰਦਲ, ਅਕਸ਼ਿਤਾ ਰਮਨਦੀਪ ਕੌਰ, ਦਿਕਸ਼ਾ, ਰਜਨੀ, ਆਸਥਾ, ਮਮਤਾ ਰਾਣੀ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ, ਦਿਕਸ਼ਾ, ਨੰਦਿਨੀ, ਸਾਕਸ਼ੀ ਜੈਨ, ਅਮਨ ਕੌਰ, ਹੁਸਨਮੀਤ, ਜੱਸੀ, ਕੋਮਲ, ਵਰਨਿਕਾ, ਅੰਕਿਤਾ, ਕਿਰਤੀ, ਸੋਨੀਆ ਰਾਣੀ, ਸੁਮਨ ਰਾਣੀ, ਤਨੁ, ਸਨੇਹਾ, ਸੁਮਨਦੀਪ ਕੌਰ, ਆਂਚਲ ਕੁਮਾਰੀ, ਇੰਦਰਪ੍ਰੀਤ ਕੌਰ, ਜਸਪਿੰਦਰ ਕੌਰ, ਪਰਮਿੰਦਰ ਕੌਰ ਅਤੇ ਬਹੁਤ ਹੋਰ ਨਾਮ ਸ਼ਾਮਿਲ ਹਨ¢ ਸੰਸਥਾ ਦੇ ਪ੍ਰਬੰਧਕ ਮੈਂਬਰਾਂ ਵਿਚ ਐਡਵੋਕੇਟ ਸੰਜੇ ਗੋਇਲ ਪ੍ਰਧਾਨ, ਅਜੈ ਗੁਪਤਾ ਉਪ-ਪ੍ਰਧਾਨ, ਸੁਦਰਸ਼ਨ ਗੋਇਲ ਸਕੱਤਰ, ਪਿ੍ੰਸੀਪਲ ਡਾ. ਬਿਮਲਾ ਸਾਹੂ ਅਤੇ ਸਮੂਹ ਸਟਾਫ਼ ਨੇ ਵਿਦਿਆਰਥਣਾਂ ਦੀ ਉਕਤ ਪ੍ਰਾਪਤੀ ਦੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ¢

ਪਿਛਲੀ ਖ਼ਬਰ ਜਥੇਦਾਰ ਬਾਬਾ ਟੇਕ ਸਿੰਘ ਵਲੋਂ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨਾਲ ਮੁਲਾਕਾਤ ਅਗਲੀ ਖ਼ਬਰ ਬੀ.ਆਰ.ਸੀ. ਕਾਨਵੈਂਟ ਸਕੂਲ 'ਚ ਵਿਸਾਖੀ ਧੂਮ-ਧਾਮ ਨਾਲ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।