10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ, ਭਾਲ ਜਾਰੀ <br/> ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਾਰ ਸਵਾਰਾਂ ਵਲੋਂ ਕਾਰ ਸਵਾਰ 'ਤੇ ਜਾਨਲੇਵਾ ਹਮਲਾ, ਗੋਲੀਆਂ ਚਲਾਈਆਂ

ਅਜੀਤ ਡੈਸਕ 14-04-2026
ਰਾਮਾਂ ਮੰਡੀ, 13 ਅਪ੍ਰੈਲ (ਤਰਸੇਮ ਸਿੰਗਲਾ)-ਬੀਤੇ ਦਿਨੀਂ ਇਕ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਵਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈਕੇ ਦੂਸਰੇ ਇੱਕ ਕਾਰ ਸਵਾਰ ਦਾ ਪਿੱਛਾ ਕਰਕੇ ਉਸ ਉੱਪਰ ਜਾਨਲੇਵਾ ਹਮਲਾ ਕਰਕੇ ਆਪਣੇ ਪਿਸਤੌਲ ਨਾਲ ਦੋ ਗੋਲੀਆਂ ਚਲਾਉਣ ਦੇ ਦੋਸ਼ਾਂ ਹੇਠ ਰਾਮਾਂ ਪੁਲਿਸ ਵਲੋਂ ਚਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਮਾਮਲੇ ਦੀ ਜਾਂਚ ਕਰ ਰਹੇ ਰਾਮਾਂ ਥਾਣਾ ਮੁਖੀ ਕੌਰ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਵਾਸੀ ਰਾਮਾਂ ਮੰਡੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਬੀਤੇ ਦਿਨੀਂ ਜਦੋਂ ਉਹ ਆਪਣੀ ਨਿੱਜੀ ਕਾਰ 'ਤੇ ਸਵਾਰ ਹੋ ਕੇ ਤਲਵੰਡੀ ਸਾਬੋ ਰੋਡ 'ਤੇ ਜਾ ਰਿਹਾ ਸੀ ਤਾਂ ਲੱਛੂ ਦੀ ਆਟਾ ਚੱਕੀ ਨੇੜੇ ਖੜੀ ਇੱਕ ਕਾਰ ਵਿਚ ਸਵਾਰ ਚਾਰ ਵਿਅਕਤੀ ਆਕਾਸ਼ਦੀਪ ਸਿੰਘ ਵਾਸੀ ਬਠਿੰਡਾ, ਸਵਰਨਜੀਤ ਸਿੰਘ ਵਾਸੀ ਹੀਰੋ ਕਲਾਂ ਮਾਨਸਾ, ਤਲਿੰਦਰ ਸਿੰਘ ਵਾਸੀ ਕਣਕਵਾਲ ਅਤੇ ਤਨਵੀਰ ਸਿੰਘ ਵਾਸੀ ਰਾਮਾਂ ਮੰਡੀ ਵਿਚੋਂ ਸਵਰਨਜੀਤ ਸਿੰਘ ਨੇ ਮੈਨੂੰ ਮਾਰ ਦੇਣ ਦੀ ਨੀਯਤ ਨਾਲ ਆਪਣੇ ਪਿਸਤੌਲ ਨਾਲ ਮੇਰੇ 'ਤੇ ਫਾਇਰ ਕਰ ਦਿੱਤਾ, ਮੈਂ ਆਪਣੀ ਜਾਨ ਬਚਾਉਣ ਲਈ ਕਾਰ ਭਜਾ ਲਈ, ਉਨ੍ਹਾਂ ਨੇ ਵੀ ਕਾਰ ਭਜਾ ਕੇ ਮੇਰਾ ਪਿੱਛਾ ਕਰਦੇ ਹੋਏ ਮੇਰੇ ਬਰਾਬਰ ਕਾਰ ਲਗਾ ਕੇ ਸਵਰਨਜੀਤ ਸਿੰਘ ਨੇ ਇੱਕ ਹੋਰ ਗੋਲੀ ਚਲਾ ਦਿੱਤੀ, ਜੋ ਮੇਰੀ ਕਾਰ ਦੀ ਪਿਛਲੀ ਸੀਟ ਪਰ ਜਾ ਵੱਜੀ, ਮੈਂ ਆਪਣੀ ਕਾਰ ਵਾਪਿਸ ਪੀਰਖਾਨਾ ਰੋਡ ਵੱਲ ਮੋੜ ਲਈ ਤਾਂ ਉਕਤ ਚਾਰੇ ਵਿਅਕਤੀ ਆਪਣੀ ਕਾਰ ਭਜਾ ਕੇ ਲੈ ਗਏ | ਪੀੜਤ ਜਸਵੀਰ ਸਿੰਘ ਨੇ ਦੱਸਿਆ ਕਿ ਵਜਾ ਰੰਜ਼ਿਸ ਇਹ ਹੈ ਕਿ ਮੈਂ ਸਵਰਨਜੀਤ ਸਿੰਘ ਤੋਂ 20,000 ਰੁਪਏ ਉਧਾਰ ਲਏ ਸਨ, ਪਰ ਉਹ 30,000 ਰੁਪਏ ਵੱਧ ਕੁੱਲ 50,000 ਰੁਪਏ ਮੰਗਦਾ ਸੀ, ਜੋ ਮੈਂ ਦੇਣ ਵਿਚ ਅਸਮਰਥ ਸੀ | ਪੁਲਿਸ ਨੇ ਪੀੜਤ ਜਸਵੀਰ ਸਿੰਘ ਦੇ ਬਿਆਨਾਂ 'ਤੇ ਉਕਤ ਆਕਾਸ਼ਦੀਪ ਸਿੰਘ ਵਾਸੀ ਬਠਿੰਡਾ, ਸਵਰਨਜੀਤ ਸਿੰਘ ਵਾਸੀ ਹੀਰੋ ਕਲਾਂ ਮਾਨਸਾ, ਤਲਿੰਦਰ ਸਿੰਘ ਵਾਸੀ ਕਣਕਵਾਲ ਅਤੇ ਤਨਵੀਰ ਸਿੰਘ ਵਾਸੀ ਰਾਮਾਂ ਮੰਡੀ ਵਿਰੁੱਧ ਰਾਮਾਂ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਾਰ ਸਵਾਰਾਂ ਵਲੋਂ ਕਾਰ ਸਵਾਰ 'ਤੇ ਜਾਨਲੇਵਾ ਹਮਲਾ, ਗੋਲੀਆਂ ਚਲਾਈਆਂ ਅਗਲੀ ਖ਼ਬਰ ਸੰਗਰੂਰ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।