09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਰਕਾਰੀ ਹਾਈ ਸਕੂਲ ਬੱਲੋ੍ਹ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 14-04-2026
ਚਾਉਕੇ, 13 ਅਪ੍ਰੈਲ (ਮਨਜੀਤ ਸਿੰਘ ਘੜੈਲੀ)-ਨਵੇਂ ਸੈਸ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰੀ ਹਾਈ ਸਕੂਲ ਬੱਲ੍ਹੋ ਦੇ ਸਮੂਹ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸੁਖਮਨੀ ਸਾਹਿਬ ਦੇ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਰਵਾਏ ਗਏ | ਗੁਰਬਾਣੀ ਸਰਵਣ ਕਰਵਾਉਣ ਦੀ ਸੇਵਾ ਗਿਆਨੀ ਰੂਪ ਸਿੰਘ, ਭਾਈ ਰੇਸ਼ਮ ਸਿੰਘ, ਸੈਫਲਜੀਤ ਸਿੰਘ, ਗੁਰਮੀਤ ਸਿੰਘ ਵਲੋਂ ਨਿਭਾਈ ਗਈ | ਸਮੂਹ ਗ੍ਰਾਮ ਪੰਚਾਇਤ, ਤਰਨਜੋਤ ਗਰੁੱਪ, ਸਮੂਹ ਸੰਸਥਾਵਾਂ ਨੇ ਜਿੱਥੇ ਇਸ ਪ੍ਰੋਗਰਾਮ 'ਚ ਸ਼ਮੂਲੀਅਤ ਕੀਤੀ | ਉੱਥੇ ਹੀ ਦਵਿੰਦਰ ਸਿੰਘ ਫ਼ਰਾਂਸ ਦੀ ਅਗਵਾਈ ਹੇਠ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ, ਜਗਦੇਵ ਸਿੰਘ ਚੇਅਰਮੈਨ, ਬਲਵਿੰਦਰ ਸਿੰਘ ਬੱਲ੍ਹੋ, ਸੁੰਦਰ ਸਿੰਘ, ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਬੱਲ੍ਹੋ ਗੁਰਲਾਲ ਸਿੰਘ ਆਦਿ ਨੇ ਵੀ ਹਾਜ਼ਰੀ ਲਗਵਾਈ | ਪ੍ਰੋਗਰਾਮ ਦੀ ਸਮਾਪਤੀ ਤੇ ਆਪ ਪਾਰਟੀ ਦੇ ਸੀਨੀਅਰ ਆਗੂ ਗੁਰਲਾਲ ਸਿੰਘ ਬੱਲ੍ਹੋ ਨੇ ਸਕੂਲ ਦੇ ਮਿਹਨਤੀ ਸਟਾਫ਼ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪਿੰਡ ਵਾਸੀਆਂ ਨੂੰ ਅਤੇ ਬੱਚਿਆਂ ਦੇ ਮਾਪਿਆਂ ਨੂੰ ਸਟਾਫ਼ ਦੀ ਹਰ ਪੱਖੋਂ ਮਦਦ ਕਰਨ ਲਈ ਅਪੀਲ ਕੀਤੀ | ਅਖੀਰ 'ਚ ਮੈਡਮ ਜੋਤੀ ਗਰਗ ਅਤੇ ਮਾਸਟਰ ਹਰਪ੍ਰੀਤ ਸਿੰਘ, ਰੇਸ਼ਮ ਸਿੰਘ, ਰਾਮਪ੍ਰਤਾਪ ਸਿੰਘ, ਰਾਜੀਵ ਕੁਮਾਰ, ਜਗਤਾਰ ਸਿੰਘ, ਸੁਖਪਾਲ ਸਿੰਘ, ਮੈਡਮ ਰੁਪਿੰਦਰ ਕੌਰ, ਜਸਵੀਰ ਕੌਰ ਆਦਿ ਵਲੋਂ ਸਭਨਾਂ ਦਾ ਧੰਨਵਾਦ ਕੀਤਾ | ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

ਪਿਛਲੀ ਖ਼ਬਰ ਵਿਦਿਆਰਥੀ-ਅਧਿਆਪਕ ਅਨੁਪਾਤ ਅਨੁਸਾਰ ਵਾਧੂ ਅਧਿਆਪਕਾਂ ਦੀ, ਘਾਟ ਵਾਲੇ ਸਕੂਲਾਂ 'ਚ ਆਰਜ਼ੀ ਤਾਇਨਾਤੀ ਦੇ ਹੁਕਮ <br/>... ਅਗਲੀ ਖ਼ਬਰ ਤਿੰਨ ਰੋਜ਼ਾ 37ਵੇਂ ਵਿਸਾਖੀ ਲੰਗਰ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।