06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੀ ਦੋ ਰੋਜ਼ਾ ਚੈਂਪੀਅਨਜ਼ ਮੀਟ ਸਮਾਪਤ

ਅਜੀਤ ਡੈਸਕ 01-02-2026
ਤਲਵੰਡੀ ਸਾਬੋ, 31 ਜਨਵਰੀ (ਰਵਜੋਤ ਸਿੰਘ ਰਾਹੀ)-ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਉਦੇਸ਼ ਨਾਲ ਕਰਵਾਈ ਗਈ ਦੋ ਰੋਜ਼ਾ ਚੈਂਪੀਅਨਜ਼ ਮੀਟ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ ਹੋ ਗਈ | ਖੇਡ ਮੇਲੇ ਵਿਚ ਨਰਸਰੀ ਤੋਂ ਲੈ ਕੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਨੇ ਭਾਗ ਲਿਆ | ਖੇਡ ਮੇਲੇ ਦੌਰਾਨ ਸਕੂਲ ਚੇਅਰਮੈਨ ਵਿਨੋਦ ਖੁਰਾਣਾ, ਸਕੂਲ ਪ੍ਰਧਾਨ ਲਗਨ ਖੁਰਾਣਾ, ਪਿ੍ੰਸੀਪਲ ਮੀਨੂੰ ਗਰਗ ਦੀ ਅਗਵਾਈ ਹੇਠ ਮੁੱਖ ਮਹਿਮਾਨ ਡਾ: ਨਵਦੀਪ ਭਾਰਦਵਾਜ ਨੈਸ਼ਨਲ ਪ੍ਰੈਜ਼ੀਡੈਂਟ, ਆਲ ਇੰਡੀਆ ਪਿ੍ੰਸੀਪਲ ਐਸੋਸੀਏਸ਼ਨ, ਡਾ: ਸੋਨੀਆ ਐਸ. ਐਮ. ਓ., ਸਿਵਲ ਹਸਪਤਾਲ, ਸੁਖਮੰਦਰ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮਹਿੰਦਰ ਸਿੰਘ ਭੋਲਾ ਸਟੇਟ ਜਨਰਲ ਸਕੱਤਰ, ਪੂਸਾ ਪੰਜਾਬ, ਮਹਿੰਦਰ ਗੋਇਲ ਸਟੇਟ ਟਰੇਜ਼ਰਰ, ਪੂਸਾ ਪੰਜਾਬ ਅਤੇ ਮਿਸਿਜ਼ ਵੀਨਾ ਪਿ੍ੰਸੀਪਲ, ਸੈਂਟ ਸੋਲਜਰ ਸਕੂਲ ਅਤੇ ਪਿੰਡ ਦੇ ਸਰਪੰਚ, ਮੈਂਬਰ ਅਤੇ ਹੋਰ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ | ਖੇਡਾਂ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ | ਡਾ. ਰਾਧਾਕਿ੍ਸ਼ਨਨ ਹਾਊਸ, ਡਾ. ਅੰਬੇਡਕਰ ਹਾਊਸ, ਰਾਣੀ ਲਕਸ਼ਮੀ ਬਾਈ ਹਾਊਸ ਅਤੇ ਸ਼ਹੀਦ ਊਧਮ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਝੰਡਿਆਂ ਸਮੇਤ ਅਨੁਸ਼ਾਸਿਤ ਮਾਰਚ ਪਾਸਟ ਕਰਕੇ ਦਰਸ਼ਕਾਂ ਦਾ ਮਨ ਮੋਹਿਆ | ਖੇਡ ਮੇਲੇ ਦੌਰਾਨ 50 ਮੀਟਰ ਅਤੇ 100 ਮੀਟਰ ਦੌੜ (ਨਰਸਰੀ ਅਤੇ ਪ੍ਰਾਇਮਰੀ ਵਰਗ), 200 ਮੀਟਰ, 400 ਮੀਟਰ, 800 ਮੀਟਰ ਦੌੜ (ਸੀਨੀਅਰ ਵਰਗ), ਲੰਬੀ ਛਾਲ, ਉੱਚੀ ਛਾਲ, ਗੋਲਾ ਸੁੱਟਣ ਅਤੇ ਰੀਲੇਅ ਰੇਸ ਵਰਗੇ ਮੁਕਾਬਲੇ ਕਰਵਾਏ ਗਏ | ਛੋਟੇ ਬੱਚਿਆਂ ਲਈ ਲੈਮਨ ਰੇਸ, ਸੈਕ ਰੇਸ ਅਤੇ ਫਰਾਗ ਰੇਸ ਵਰਗੀਆਂ ਖੇਡਾਂ ਕਰਵਾਈਆਂ ਗਈਆਂ | ਸਕੂਲ ਦੀ ਪਿ੍ੰਸੀਪਲ ਮੀਨੂੰ ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ ਸਗੋਂ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ, ਟੀਮ ਵਰਕ ਅਤੇ ਨੇਤਿ੍ਤਵ ਗੁਣਾਂ ਦਾ ਵਿਕਾਸ ਵੀ ਕਰਦੀਆਂ ਹਨ | ਖੇਡਾਂ ਦੇ ਨਾਲ-ਨਾਲ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ ਅਤੇ ਰੰਗਾਰੰਗ ਡਾਂਸ ਵਰਗੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਜਗਸੀਰ ਸਿੰਘ, ਜਗਤਾਰ ਸਿੰਘ ਪ੍ਰਧਾਨ, ਜਸਵੀਰ ਸਿੰਘ ਪੰਚ, ਦਲਵਾਰਾ ਸਿੰਘ ਪੰਚ ਤੇ ਬਲਵਿੰਦਰ ਸਿੰਘ ਤੋਂ ਇਲਾਵਾ ਸਕੂਲ ਕੋਆਰਡੀਨੇਟਰ ਬੇਅੰਤ ਕੌਰ ਅਤੇ ਜੂਨੀਅਰ ਕੋਆਰਡੀਨੇਟਰ ਕਿਰਨਦੀਪ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ |
ਪਿਛਲੀ ਖ਼ਬਰ ਗਲੀ ਦੇ ਨਿਰਮਾਣ ਦੌਰਾਨ ਬੇਨਿਯਮੀਆਂ ਦਾ ਮਾਮਲਾ ਪੁੱਜਾ ਐੱਸ.ਡੀ.ਐੱਮ. ਦਫ਼ਤਰ <br/> ਅਗਲੀ ਖ਼ਬਰ ਪਸ਼ੂ ਨਾਲ ਮੋਟਰਸਾਈਕਲ ਟਕਰਾਉਣ ਨਾਲ ਵਿਅਕਤੀ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।