06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਵਕੀਲ ਅਵਿਨਾਸ਼ ਗੁਪਤਾ ਦੀ ਕਾਰ ਹੋਈ ਹਾਦਸਾਗ੍ਰਸਤ

ਅਜੀਤ ਡੈਸਕ 01-02-2026
ਫ਼ਿਰੋਜ਼ਪੁਰ, 31 ਜਨਵਰੀ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਵਕੀਲ ਤੇ ਸੀਨੀਅਰ ਭਾਜਪਾ ਆਗੂ ਅਵਿਨਾਸ਼ ਗੁਪਤਾ ਦੀ ਕਾਰ ਹਾਦਸਾਗ੍ਰਸਤ ਹੋ ਕੇ ਨੁਕਸਾਨੀ ਗਈ | ਇਸ ਭਿਆਨਕ ਹਾਦਸੇ ਵਿਚ ਵਕੀਲ ਗੁਪਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ | ਮਿਲੀ ਜਾਣਕਾਰੀ ਅਨੁਸਾਰ ਵਕੀਲ ਅਵਿਨਾਸ਼ ਗੁਪਤਾ ਆਪਣੀ ਕਾਰ 'ਤੇ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵਿਚਕਾਰ ਜਾ ਰਹੇ ਸੀ ਕਿ ਗਿੜਵਿੰਢੀ ਪਿੰਡ ਨੇੜੇ ਸੜਕ ਖ਼ਰਾਬ ਹੋਣ ਕਰਕੇ ਕਾਰ ਦਾ ਨਿਯੰਤਰਨ ਵਿਗੜ ਤੇ ਕਾਰ ਪਲਟੀਆਂ ਖਾ ਕੇ ਖੇਤਾਂ 'ਚ ਜਾ ਡਿੱਗੀ | ਹਾਦਸੇ 'ਚ ਕਾਰ ਤਬਾਹ ਹੋ ਗਈ | ਮੌਕੇ 'ਤੇ ਲੋਕਾਂ ਵਲੋਂ ਮਦਦ ਕਰਦੇ ਹੋਏ ਵਕੀਲ ਅਵਿਨਾਸ਼ ਗੁਪਤਾ ਨੂੰ ਕਾਰ 'ਚੋਂ ਬਾਹਰ ਕੱਢਿਆ ਗਿਆ |
ਪਿਛਲੀ ਖ਼ਬਰ ਭਾਕਿਯੂ (ਏਕਤਾ ਉਗਰਾਹਾਂ) ਵਲੋਂ ਜਲਾਲਾਬਾਦ ਦੇ ਪਿੰਡ ਡਿੱਬੀਪੁਰਾ ਵਿਖੇ ਮੀਟਿੰਗ ਅਗਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਅਤੇ ਖ਼ਾਲਸਾ ਸਕੂਲ ਦੇ ਲੜਕੇ-ਲੜਕੀਆਂ ਨੇ ਜਿੱਤਿਆ ਅੰਤਰ ਸਕੂਲ ਬਾਸਕਟਬਾਲ ਟੂਰਨਾਮੈਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।