06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅੰਤਰਰਾਸ਼ਟਰੀ ਸਿੱਖਿਆ ਉਲੰਪੀਆਡ ਮੁਕਾਬਲੇ ਵਿਚ ਛਾਏ ਆਕਸਫੋਰਡ ਦੇ ਵਿਦਿਆਰਥੀ

ਅਜੀਤ ਡੈਸਕ 01-02-2026
ਭਗਤਾ ਭਾਈਕਾ, 31 ਜਨਵਰੀ (ਸੁਖਪਾਲ ਸਿੰਘ ਸੋਨੀ)-'ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ' ਇਕ ਅਜਿਹੀ ਮਾਣਮੱਤੀ ਅਤੇ ਅਗਾਂਹ ਵਧੂ ਵਿੱਦਿਅਕ ਸੰਸਥਾ ਹੈ ਜਿਥੋਂ ਦੇ ਵਿਦਿਆਰਥੀ ਹਰ ਖੇਤਰ ਵਿਚ ਨਾਮਣਾ ਖੱਟ ਰਹੇ ਹਨ | ਅੰਤਰਰਾਸ਼ਟਰੀ ਪੱਧਰ 'ਤੇ ਹੋਏ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਓਲੰਪੀਆਡ ਮੁਕਾਬਲਿਆਂ ਵਿਚ ਆਕਸਫ਼ੋਰਡ ਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਅੰਤਰਰਾਸ਼ਟਰੀ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਵਿਚ 38 ਵਿਦਿਆਰਥੀਆਂ ਨੇ ਗੋਲਡ, 28 ਵਿਦਿਆਰਥੀਆਂ ਨੇ ਸਿਲਵਰ ਅਤੇ 21 ਵਿਦਿਆਰਥੀਆਂ ਨੇ ਬਰੋਨਜ਼ ਮੈਡਲ ਆਪਣੀ ਝੋਲੀ ਪੁਆਏ | ਜ਼ੋਨਲ ਪੱਧਰ 'ਤੇ ਦੂਸਰੀ ਜਮਾਤ ਦੇ ਵਿਦਿਆਰਥੀ ਹਰਸ਼ ਅੱਗਰਵਾਲ ਨੇ ਪਹਿਲੇ ਰੈਂਕ ਤੇ ਗੋਲਡ ਮੈਡਲ, ਟਰਾਫ਼ੀ ਅਤੇ 5000 ਰੁਪਏ ਦਾ ਨਗਦ ਇਨਾਮ ਅਤੇ ਰੁਪਿੰਦਰ ਸਿੰਘ (ਜਮਾਤ ਪਹਿਲੀ) ਨੇ ਤੀਜਾ ਸਥਾਨ ਹਾਸਲ ਕਰਦੇ ਹੋਏ ਬਰੋਨਜ਼ ਮੈਡਲ, 1000 ਰੁਪਏ ਕੀਮਤ ਦਾ ਗਿਫ਼ਟ ਅਤੇ ਟਰਾਫ਼ੀ ਆਪਣੀ ਝੋਲੀ ਪੁਆ ਕੇ ਸਕੂਲ ਅਤੇ ਆਪਣੇ ਮਾਪਿਆਂ ਦੇ ਨਾਂਅ ਨੂੰ ਚਾਰ ਚੰਨ ਲਾ ਦਿੱਤੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਸਾਹਿਬ ਰੂਪ ਲਾਲ ਬਾਂਸਲ ਨੇ ਉਕਤ ਸਫ਼ਲਤਾ 'ਤੇ ਖੁਸ਼ੀ ਜ਼ਾਹਰ ਕਰਦਿਆਂ ਵਿਦਿਆਰਥੀਆਂ ਅਤੇ ਸਬੰਧਿਤ ਅਧਿਆਪਕਾਂ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਸਾਨੂੰ ਅਕਾਦਿਮਕ ਪੜ੍ਹਾਈ ਦੇ ਨਾਲ-ਨਾਲ ਇਹੋ-ਜਿਹੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਇਹੋ ਜਿਹੇ ਮੁਕਾਬਲਿਆਂ ਵਿਚ ਭਾਗ ਲੈਣਾ ਬਹੁਤ ਜ਼ਰੂਰੀ ਹੈ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਸਕੂਲ ਦੇ ਕੁਆਰਡੀਨੇਟਰਜ਼ ਅਤੇ ਸਮੂਹ ਅਧਿਆਪਕ ਮੌਜੂਦ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਅਤੇ ਖ਼ਾਲਸਾ ਸਕੂਲ ਦੇ ਲੜਕੇ-ਲੜਕੀਆਂ ਨੇ ਜਿੱਤਿਆ ਅੰਤਰ ਸਕੂਲ ਬਾਸਕਟਬਾਲ ਟੂਰਨਾਮੈਂਟ ਅਗਲੀ ਖ਼ਬਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਰੱਸਾਕਸੀ ਵਿਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।