12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੁ: ਗ੍ਰੰਥਸਰ ਸਾਹਿਬ ਦੇ ਲੰਗਰ ਹਾਲ ਦੀ ਕਾਰ ਸੇਵਾ 'ਚ ਸੈਂਕੜੇ ਸੰਗਤਾਂ ਨੇ ਲਵਾਈ ਹਾਜ਼ਰੀ <br/>

ਅਜੀਤ ਡੈਸਕ 25-01-2026
ਤਲਵੰਡੀ ਸਾਬੋ, 24 ਜਨਵਰੀ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਤਲਵੰਡੀ ਸਾਬੋ ਦੀ ਹੱਦ ਨਾਲ ਲੱਗਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਉੱਘੇ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮੁੱਖ ਅਸਥਾਨ ਗੁਰਦੁਆਰਾ ਗ੍ਰੰਥਸਰ ਸਾਹਿਬ ਦਾਦੂ ਵਿਖੇ ਅੱਜ ਲੰਗਰ ਹਾਲ ਦੀ ਕਾਰ ਸੇਵਾ 'ਚ ਪੰਜਾਬ ਹਰਿਆਣਾ ਦੇ ਨੇੜੇ ਤੇੜੇ ਦੇ ਪਿੰਡਾਂ 'ਚੋਂ ਸੈਂਕੜਿਆਂ ਦੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ |ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਦੱਸਿਆ ਕਿ ਕਈ ਏਕੜ ਵਿਚ ਬਣਿਆ ਇਹ ਅਸਥਾਨ ਨਗਰ ਦਾਦੂ ਦੀਆਂ ਸੰਗਤਾਂ ਵਲੋਂ ਬਣਵਾਇਆ ਗਿਆ ਸੀ ਜਿਸ ਦੀ ਸੇਵਾ ਸੰਭਾਲ 1996 'ਚ ਨਗਰ ਦੀਆਂ ਸੰਗਤਾਂ ਵਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਸੌਂਪ ਦਿੱਤੀ ਗਈ | ਜਥੇਦਾਰ ਦਾਦੂਵਾਲ ਵਲੋਂ ਇਸ ਅਸਥਾਨ ਦੀ ਕਾਰ ਸੇਵਾ ਆਰੰਭਦਿਆਂ ਪਵਿੱਤਰ ਸਰੋਵਰ,ਦਰਸ਼ਨੀ ਡਿਓੜੀ, ਰਿਹਾਇਸ਼ੀ ਮਕਾਨ, ਲੰਗਰ ਹਾਲ, ਪਾਰਕ, ਕਾਰ ਪਾਰਕਿੰਗ ਆਦਿ ਸਮੇਂ ਸਮੇਂ ਤਿਆਰ ਕਰਵਾਏ ਗਏ ਤੇ ਹੁਣ ਉਕਤ ਅਸਥਾਨ ਤੇ ਸੰਗਤਾਂ ਦੀ ਵਧ ਰਹੀ ਆਮਦ ਨੂੰ ਦੇਖਦਿਆਂ ਸਹੂਲਤਾਂ ਨਾਲ ਲੈੱਸ ਵੱਡੇ ਲੰਗਰ ਹਾਲ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ ਸੀ ਜਿਸਨੂੰ ਦੇਖਦਿਆਂ ਲੰਗਰ ਹਾਲ ਦੀ ਵੱਡੀ ਇਮਾਰਤ ਦੀ ਕਾਰ ਸੇਵਾ ਆਰੰਭ ਕੀਤੀ ਗਈ ਤੇ ਅੱਜ ਛੱਤ ਪਾ ਦਿੱਤੀ ਗਈ ਹੈ | ਉੱਧਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਲੰਗਰ ਹਾਲ ਦੀ ਕਾਰ ਸੇਵਾ 'ਚ ਹਰਿਆਣਾ ਤੇ ਪੰਜਾਬ ਦੇ ਦਰਜਨਾਂ ਪਿੰਡਾਂ ਤੋਂ ਰਸਦਾਂ ਵਸਤਾਂ ਲੈ ਕੇ ਹਾਜ਼ਰ ਹੋਈਆਂ ਸੈਂਕੜਿਆਂ ਦੀ ਗਿਣਤੀ 'ਚ ਸੰਗਤਾਂ ਦਾ ਧੰਨਵਾਦ ਕੀਤਾ |
ਕਾਰ ਸੇਵਾ 'ਚ ਹਰਿਆਣਾ ਗੁਰਦੁਆਰਾ ਕਮੇਟੀ ਦੇ ਅੰਤਿ੍ੰਗ ਮੈਂਬਰ ਜਗਤਾਰ ਸਿੰਘ ਮਾਨ ਮਿੱਠੜੀ, ਗੁਰਪਾਲ ਸਿੰਘ ਗੋਰਾ ਮੈਂਬਰ, ਪਰਮਜੀਤ ਸਿੰਘ ਮਾਖਾ ਸਾਬਕਾ ਮੈਂਬਰ,ਬਾਬਾ ਬਿੱਕਰ ਸਿੰਘ ਕਾਰ ਸੇਵਾ, ਬਾਬਾ ਗਾਂਧੀ ਜੀ ਕਾਰ ਸੇਵਾ, ਬਾਬਾ ਮਲਕੀਤ ਗਿਰ, ਬਾਬਾ ਸੁਖਪਾਲ ਸਿੰਘ ਤਖ਼ਤਮੱਲ, ਬਾਬਾ ਪ੍ਰਗਟ ਸਿੰਘ ਮੱਲਵਾਲਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਗੁਰਦੁਆਰਾ ਜੰਡਾਲੀਸਰ ਸਾਹਿਬ ਕੋਟਸ਼ਮੀਰ, ਸਰਪੰਚ ਮੋਹਨਪ੍ਰੀਤ ਸਿੰਘ ਸਿੰਘਪੁਰਾ, ਸਰਪੰਚ ਗੁਰਮੀਤ ਸਿੰਘ ਚਕੇਰੀਆਂ, ਦਰਸ਼ਨ ਸਿੰਘ ਸਾਬਕਾ ਸਰਪੰਚ ਦਾਦੂ, ਬਲਜੀਤ ਸਿੰਘ ਸਾਬਕਾ ਸਰਪੰਚ ਫੱਗੂ, ਦਰਸ਼ਨ ਸਿੰਘ ਸਾਬਕਾ ਸਰਪੰਚ ਤਾਰੂਆਣਾ, ਜਗਤਾਰ ਸਿੰਘ ਗਿਆਨਾ, ਬਲਵਿੰਦਰ ਸਿੰਘ ਟਹਿਣਾ, ਜਸਵਿੰਦਰ ਸਿੰਘ ਡੱਲੇਵਾਲਾ, ਦਰਬਾਰਾ ਸਿੰਘ ਕੁਰੰਗਾਂਵਾਲੀ ਨੇ ਹਾਜ਼ਰੀ ਭਰੀ ਜਿਨ੍ਹਾਂ ਨੰੂ ਸਿਰੋਪਾਉ ਦੀ ਬਖਸ਼ਿਸ ਵੀ ਕੀਤੀ ਗਈ |

ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਦੀ ਅਗਵਾਈ ਹੇਠ 'ਯੁੱਧ ਨਸ਼ਿਆਂ ਵਿਰੁੱਧ' ਰੈਲੀ ਕੱਢੀ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਵਿਦਿਆਰਥਣ 'ਖੇਲੋ੍ਹ ਇੰਡੀਆ ਗੇਮਜ਼' ਲਈ ਚੁਣੀ ਗਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।