04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਮਾਜ ਸੇਵੀ ਸੰਸਥਾ ਨੇ 700 ਤੋਂ ਵੱਧ ਬੂਟੇ ਵੰਡੇ

ਬੁਢਲਾਡਾ, 3 ਅਗਸਤ (ਸਵਰਨ ਸਿੰਘ ਰਾਹੀ)- ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਥਾਨਕ ਫੁਹਾਰਾ ਚੌਂਕ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਟਾਲ ਲਗਾ ਕੇ 700 ਤੋਂ ਵੱਧ ਬੂਟੇ ਵੰਡੇ ਗਏ। ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਵਲੰਟੀਅਰਜ਼ ਵਲੋਂ ਲੋਕਾਂ ਨੂੰ ਸੁਹਾਜਣਾ, ਅਰਜਨ, ਬਹੇੜਾ, ਨਿੰਮ, ਪਿੱਪਲ, ਜਾਮਣ, ਪਪੀਤਾ, ਪਾਮ, ਕਨੇਰ, ਸਰੀਂਹ, ਸਫ਼ੈਦਾ, ਹਾਰ ਸ਼ਿੰਗਾਰ ਆਦਿ ਫਲਾਂ, ਫੁੱਲਾਂ ਅਤੇ ਔਸ਼ਧੀ ਭਰਪੂਰ ਬੂਟੇ ਵੰਡੇ ਗਏ ਹਨ।

ਅਜੀਤ ਡੈਸਕ 04-08-2026
ਬੁਢਲਾਡਾ, 3 ਅਗਸਤ (ਸਵਰਨ ਸਿੰਘ ਰਾਹੀ)- ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸਥਾਨਕ ਫੁਹਾਰਾ ਚੌਂਕ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਟਾਲ ਲਗਾ ਕੇ 700 ਤੋਂ ਵੱਧ ਬੂਟੇ ਵੰਡੇ ਗਏ। ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਵਲੰਟੀਅਰਜ਼ ਵਲੋਂ ਲੋਕਾਂ ਨੂੰ ਸੁਹਾਜਣਾ, ਅਰਜਨ, ਬਹੇੜਾ, ਨਿੰਮ, ਪਿੱਪਲ, ਜਾਮਣ, ਪਪੀਤਾ, ਪਾਮ, ਕਨੇਰ, ਸਰੀਂਹ, ਸਫ਼ੈਦਾ, ਹਾਰ ਸ਼ਿੰਗਾਰ ਆਦਿ ਫਲਾਂ, ਫੁੱਲਾਂ ਅਤੇ ਔਸ਼ਧੀ ਭਰਪੂਰ ਬੂਟੇ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਬੂਟੇ ਲਿਜਾਣ ਲਈ ਲੋਕਾਂ ‘ਚ ਭਾਰੀ ਉਤਸ਼ਾਹ ਦੇਖਿਆ ਗਿਆ। ਸੰਸਥਾ ਵਲੋਂ ਬੂਟੇ ਲਿਜਾਣ ਵਾਲਿਆਂ ਨੂੰ ਅਪੀਲ ਕੀਤੀ ਗਈ ਕਿ ਇਨ੍ਹਾਂ ਬੂਟਿਆਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਲਗਾਉਣ ਅਤੇ ਸਾਂਭ ਸੰਭਾਲ ਕਰਨ। ਉਨ੍ਹਾਂ ਬੂਟੇ ਵੰਡਣ ਅਤੇ ਲਿਆਉਣ ਦੀ ਸੇਵਾ ਚ ਯੋਗਦਾਨ ਪਾਉਣ ਵਾਲੇ ਮੈਂਬਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਵਲੋਂ ਬੁਢਲਾਡਾ ਡੀਪੂ ਅੱਗੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਗਲੀ ਖ਼ਬਰ ਰੁੱਖ ਲਗਾਉਣ ਦੀ ਮੁਹਿੰਮ ਦੌਰਾਨ ਸ਼੍ਰੀ ਚਿੰਤਪੁਰਨੀ ਮੰਦਰ ਵਿਖੇ ਪਿੱਪਲ, ਬੋਹੜ ਅਤੇ ਬਿਲਪੱਤਰ ਦੇ ਪੌਦੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।