03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮੰਗਤ ਰਾਏ ਬਾਂਸਲ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਨਿਯੁਕਤ

ਮਾਨਸਾ, 2 ਅਗਸਤ (ਧਾਲੀਵਾਲ)- ਭਾਰਤੀ ਜਨਤਾ ਪਾਰਟੀ ਵਲੋਂ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਅੱਜ ਜਾਰੀ ਕੀਤੀ ਸੂਚੀ ’ਚ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਪਾਰਟੀ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਮਨਜ਼ੂਰੀ ਉਪਰੰਤ ਸ੍ਰੀ ਬਾਂਸਲ ਨੂੰ ਹੋਰ ਆਗੂਆਂ ਦੇ ਨਾਲ ਇਹ ਅਹੁਦਾ ਦਿੱਤਾ ਗਿਆ ਹੈ।

ਮੰਗਤ ਰਾਏ ਬਾਂਸਲ 03-08-2026
ਮਾਨਸਾ, 2 ਅਗਸਤ (ਧਾਲੀਵਾਲ)- ਭਾਰਤੀ ਜਨਤਾ ਪਾਰਟੀ ਵਲੋਂ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਅੱਜ ਜਾਰੀ ਕੀਤੀ ਸੂਚੀ ’ਚ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਪਾਰਟੀ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਮਨਜ਼ੂਰੀ ਉਪਰੰਤ ਸ੍ਰੀ ਬਾਂਸਲ ਨੂੰ ਹੋਰ ਆਗੂਆਂ ਦੇ ਨਾਲ ਇਹ ਅਹੁਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਚੁੱਕੇ ਸਾਬਕਾ ਆਈ.ਏ.ਐਸ. ਪਰਮਪਾਲ ਕੌਰ ਸਿੱਧੂ ਨੂੰ ਸੂਬਾ ਮੀਡੀਆ ਦਾ ਕੋ-ਇੰਚਾਰਜ ਬਣਾਇਆ ਗਿਆ ਹੈ। ਇਨ੍ਹਾਂ ਨਿਯੁਕਤੀਆਂ ਦਾ ਜ਼ਿਲੇ੍ਹ ਦੇ ਭਾਜਪਾ ਆਗੂਆਂ ਨੇ ਸਵਾਗਤ ਕਰਦਿਆਂ ਕਿਹਾ ਕਿ ਦੋਵੇਂ ਆਗੂ ਪਾਰਟੀ ਦੀ ਮਜ਼ਬੂਤੀ ਲਈ ਪਹਿਲਾਂ ਹੀ ਦਿਨ ਰਾਤ ਇੱਕ ਕਰ ਰਹੇ ਹਨ। ਸ੍ਰੀ ਬਾਂਸਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਕਾਬਲੇ-ਗ਼ੌਰ ਰਹੇ ਕਿ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਬਾਂਸਲ ਜੋ ਪਿਛਲੇ ਦਹਾਕੇ ਤੋਂ ਮਾਨਸਾ ਵਿਧਾਨ ਸਭਾ ਹਲਕੇ ’ਚ ਸਰਗਰਮ ਹਨ, ਦਾ ਮੌੜ ਹਲਕੇ ’ਚ ਵੀ ਚੰਗਾ ਆਧਾਰ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਨੇ ਮੌੜ ਤੋਂ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ।
ਪਿਛਲੀ ਖ਼ਬਰ ਪਿੰਡ ਖ਼ਿਆਲਾ ਕਲਾਂ ਦੀ ਸਮੁੱਚੀ ਪੰਚਾਇਤ ਆਮ ਆਦਮੀ ਪਾਰਟੀ ’ਚ ਹੋਈ ਸ਼ਾਮਿਲ ਅਗਲੀ ਖ਼ਬਰ ਮਾਈ ਨਿੱਕੋ ਦੇਵੀ ਸਕੂਲ ਵਿਖੇ ਮਾਸਟਰ ਮਾਈਂਡ ਓਪਨ ਸ਼ਤਰੰਜ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।