26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਚੰਡੀਗੜ੍ਹ ਪੁਲਿਸ ਵਲੋਂ 8 ਭਗੌੜੇ ਗ੍ਰਿਫ਼ਤਾਰ, 4 ਚੈੱਕ ਬਾਊਂਸ ਦੇ ਮਾਮਲਿਆਂ ਵਿਚ ਸਨ ਲੋੜੀਂਦੇ

ਚੰਡੀਗੜ੍ਹ, 26 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਪੀ. ਓ.

ਅਜੀਤ ਡੈਸਕ 27-11-2026
ਚੰਡੀਗੜ੍ਹ, 26 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੇ ਪੀ. ਓ. ਤੇ ਸੰਮਨ ਸਟਾਫ਼ ਨੇ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ 8 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ 4 ਸਟੇਟ ਕੇਸਾਂ ਤੇ 4 ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਤਹਿਤ ਦਰਜ ਚੈੱਕ ਬਾਊਂਸ ਦੇ ਮਾਮਲਿਆਂ ਵਿਚ ਲੋੜੀਂਦੇ ਸਨ। ਇਹ ਕਾਰਵਾਈ ਐੱਸ. ਐੱਸ. ਪੀ. ਚੰਡੀਗੜ੍ਹ ਕੰਵਰਦੀਪ ਕੌਰ ਦੇ ਨਿਰਦੇਸ਼ਾਂ ਹੇਠ ਪੀ. ਓ. ਤੇ ਸੰਮਨ ਸਟਾਫ਼ ਦੀ ਟੀਮ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਪੁਲਿਸ ਅਨੁਸਾਰ ਸਟੇਟ ਕੇਸਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਮਿਤ ਵਾਸੀ ਸੈਕਟਰ-52, ਵਿਸ਼ਾਲ ਉਰਫ਼ ਕੱਜਾ ਵਾਸੀ ਸੈਕਟਰ-25, ਰਾਹੁਲ ਵਾਸੀ ਸੈਕਟਰ-25 ਅਤੇ ਨਿਸ਼ਾਂਤ ਵਾਸੀ ਸੈਕਟਰ-25 ਵਜੋਂ ਹੋਈ ਹੈ। ਸੁਮਿਤ ਥਾਣਾ ਸੈਕਟਰ-36 ਵਿਚ 2018 ਦੌਰਾਨ ਚੋਰੀ ਅਤੇ ਹੋਰ ਧਾਰਾਵਾਂ ਤਹਿਤ ਦਰਜ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ ਗਿਆ ਸੀ। ਵਿਸ਼ਾਲ ਉਰਫ਼ ਕੱਜਾ ਥਾਣਾ ਸੈਕਟਰ-11 ਦੇ 2020 ਦੇ ਇਕ ਮਾਮਲੇ ਵਿਚ ਅਤੇ ਰਾਹੁਲ 2022 ਦੇ ਚੋਰੀ ਦਾ ਸਾਮਾਨ ਰੱਖਣ ਦੇ ਮਾਮਲੇ ਵਿਚ ਭਗੌੜਾ ਐਲਾਨਿਆ ਗਿਆ ਸੀ। ਨਿਸ਼ਾਂਤ ਖ਼ਿਲਾਫ਼ ਵੀ ਥਾਣਾ ਸੈਕਟਰ-11 ਦੇ 2020 ਦੇ ਚੋਰੀ ਤੇ ਘਰ ਵਿਚ ਸੰਨ੍ਹ ਲਾਉਣ ਦੇ ਮਾਮਲੇ ਵਿਚ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਹੋਏ ਸਨ। ਇਸੇ ਤਰ੍ਹਾਂ ਚੈੱਕ ਬਾਊਂਸ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਸੁਨੀਤਾ ਵਾਸੀ ਸੈਕਟਰ-52, ਸ਼ੁਭਮ ਵਾਸੀ ਗੋਬਿੰਦਪੁਰਾ ਮਨੀਮਾਜਰਾ, ਦਿਨੇਸ਼ ਰਾਣਾ ਵਾਸੀ ਸੈਕਟਰ-7 ਅਤੇ ਨਰਿੰਦਰ ਵਾਸੀ ਮਿਲਕ ਕਲੋਨੀ ਧਨਾਸ ਵਜੋਂ ਹੋਈ ਹੈ। ਇਹ ਸਾਰੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਤਹਿਤ ਦਰਜ ਮਾਮਲਿਆਂ ਵਿਚ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ ਗਏ ਸਨ ਜਾਂ ਉਨ੍ਹਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਪੁਲਿਸ ਅਨੁਸਾਰ ਚੈੱਕ ਬਾਉਂਸ ਮਾਮਲਿਆਂ ਵਿਚ ਗਿਰਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜ਼ਮਾਨਤੀ ਬਾਂਡ ਭਰਨ ’ਤੇ ਜ਼ਮਾਨਤ ਮਿਲ ਗਈ, ਜਦਕਿ ਬਾਕੀ ਮੁਲਜ਼ਮਾਂ ਨੂੰ ਵੀ ਸੰਬੰਧਤ ਅਦਾਲਤਾਂ ਵਿਚ ਪੇਸ਼ ਕੀਤਾ, ਪੁਲਿਸ ਅਨੁਸਾਰ ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਵਲੋਂ ਭਗੌੜਿਆਂ ਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ ਪੇਸ਼ ਨਾ ਹੋਣ ਵਾਲੇ ਮੁਲਜ਼ਮਾਂ ਖ਼ਿਲਾਫ਼ ਮੁਹਿੰਮ ਜਾਰੀ ਰੱਖਣ ਦੀ ਗੱਲ ਕਹੀ ਗਈ ਹੈ।
ਪਿਛਲੀ ਖ਼ਬਰ ਗੈਂਗਸਟਰਾਂ ਤੋਂ ਬਾਅਦ ਕੀ ਹੁਣ ਵੱਖਵਾਦੀਆਂ ਨੂੰ ਵੀ ‘ਆਪ’ ’ਚ ਸ਼ਾਮਿਲ ਕਰਨਗੇ ਕੇਜਰੀਵਾਲ? - ਜਾਖੜ ਅਗਲੀ ਖ਼ਬਰ ਰਾਜਾਸਾਂਸੀ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।