12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਕੁਸ਼ਿੰਗ ਬਿਮਾਰੀ ਨਾਲ ਜੁੜੇ ਟਿਊਮਰ ਦੀ ਪਛਾਣ ਸੰ ਬੰਧੀ ਖੋਜ ਲਈ ਮਿਲਿਆ ਸਨਮਾਨ

ਚੰਡੀਗੜ੍ਹ,11 ਨਵੰਬਰ (ਮਾਰਕੰਡਾ)- ਪੀ. ਜੀ.

ਅਜੀਤ ਡੈਸਕ 12-11-2026
ਚੰਡੀਗੜ੍ਹ,11 ਨਵੰਬਰ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਦੇ ਐਂਡੋਕ੍ਰਾਈਨੋਲੋਜੀ ਵਿਭਾਗ ਦੀ ਐਡੀਸ਼ਨਲ ਪ੍ਰੋਫੈਸਰ ਡਾ. ਰਮਾ ਵਾਲੀਆ ਨੂੰ ਐਂਡੋਕ੍ਰਾਈਨ ਸੋਸਾਇਟੀ ਆਫ਼ ਇੰਡੀਆ (ਈ.ਐਸ.ਆਈ) ਵਲੋਂ ਬੈਸਟ ਰਿਸਰਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਅਕਤੂਬਰ 2026 ਵਿਚ ਹੋਈ ਸੰਸਥਾ ਦੀ ਕਾਨਫ਼ਰੰਸ ਦੌਰਾਨ ਦਿੱਤਾ ਗਿਆ। ਡਾ. ਰਮਾ ਵਾਲੀਆ ਨੂੰ ਇਹ ਸਨਮਾਨ ਕੁਸ਼ਿੰਗ ਬਿਮਾਰੀ ਨਾਲ ਸਬੰਧਿਤ ਟਿਊਮਰ ਦੀ ਪਛਾਣ ਕਰਨ ਲਈ ਨਵੀਂ ਤਕਨੀਕ ਬਾਰੇ ਕੀਤੀ ਗਈ ਖੋਜ ਲਈ ਮਿਲਿਆ ਹੈ। ਇਸ ਖੋਜ ਵਿਚ 234 ਮਰੀਜ਼ਾਂ ਨੂੰ ਸ਼ਾਮਿਲ ਕੀਤਾ ਗਿਆ। ਇਸ ਦੌਰਾਨ ਪੈਟ-ਸੀ.ਟੀ ਦੀ ਨਵੀਂ ਤਕਨੀਕ ਦੀ ਮਦਦ ਨਾਲ ਸਰੀਰ ਵਿਚ ਉਨ੍ਹਾਂ ਟਿਊਮਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਕੁਸ਼ਿੰਗ ਬਿਮਾਰੀ ਦਾ ਕਾਰਨ ਬਣਦੇ ਹਨ। ਇਸ ਤਕਨੀਕ ਨਾਲ ਉਨ੍ਹਾਂ ਮਾਮਲਿਆਂ ਵਿਚ ਵੀ ਬਿਮਾਰੀ ਦੇ ਅਸਲ ਕਾਰਨ ਦਾ ਪਤਾ ਲਗਾਉਣ ਵਿਚ ਮਦਦ ਮਿਲ ਸਕਦੀ ਹੈ, ਜਿੱਥੇ ਆਮ ਜਾਂਚਾਂ ਰਾਹੀਂ ਟਿਊਮਰ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਹੈ। ਕੁਸ਼ਿੰਗ ਬਿਮਾਰੀ ਇਕ ਹਾਰਮੋਨ ਸਬੰਧੀ ਗੰਭੀਰ ਬਿਮਾਰੀ ਹੈ, ਜਿਸ ਵਿਚ ਸਰੀਰ ਵਿਚ ਕੋਰਟੀਸੋਲ ਹਾਰਮੋਨ ਦੀ ਮਾਤਰਾ ਵਧ ਜਾਂਦੀ ਹੈ। ਇਸ ਬਿਮਾਰੀ ਦੇ ਸਹੀ ਕਾਰਨ ਦਾ ਪਤਾ ਲਗਾਉਣਾ ਕਈ ਵਾਰ ਡਾਕਟਰਾਂ ਲਈ ਚੁਣੌਤੀਪੂਰਨ ਹੁੰਦਾ ਹੈ। ਡਾ. ਰਮਾ ਵਾਲੀਆ ਨੂੰ ਮਿਲੇ ਇਸ ਸਨਮਾਨ ਨਾਲ ਪੀ.ਜੀ.ਆਈ ਚੰਡੀਗੜ੍ਹ ਦਾ ਮਾਣ ਵਧਿਆ ਹੈ। ਇਹ ਪ੍ਰਾਪਤੀ ਮੈਡੀਕਲ ਖੇਤਰ ਵਿਚ ਨਵੀਆਂ ਖੋਜਾਂ ਅਤੇ ਮਰੀਜ਼ਾਂ ਦੇ ਬਿਹਤਰ ਇਲਾਜ ਲਈ ਪੀ.ਜੀ.ਆਈ ਦੇ ਯਤਨਾਂ ਨੂੰ ਵੀ ਦਰਸਾਉਂਦੀ ਹੈ। 11 ਸੀਐਚਡੀ13 ਪ੍ਰੋ. (ਡਾ.) ਰਮਾ ਵਾਲੀਆ।
ਪਿਛਲੀ ਖ਼ਬਰ 20 ਨਵੰਬਰ ਤੋਂ ਸ਼ੁਰੂ ਹੋਣਗੇ ਧਾਰਮਿਕ ਸਮਾਗਮ , ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਢਾਡੀ , ਕਵੀਸ਼ਰੀ ਤੇ ਕੀਰਤਨ ਰਾਹੀਂ... ਅਗਲੀ ਖ਼ਬਰ ਹਾਈ ਕੋਰਟ ਵਲੋਂ ਐਨ . ਡੀ . ਪੀ . ਐਸ . ਦੇ ਮੁਲਜ਼ਮ ਨੂੰ ਜ਼ਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।