11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਕੁੱਤਿਆਂ ਨੂੰ ਖਾਣਾ ਖੁਆਉਣ ਨੂੰ ਲੈ ਕੇ ਹੋਏ ਝਗੜੇ ’ਚ ਤਿੰਨ ਵਿਅਕਤੀਆਂ ਨਾਲ ਕੁੱਟਮਾਰ, 4 ਖ਼ਿਲਾਫ਼ ਕੇਸ ਦਰਜ

ਜ਼ੀਰਕਪੁਰ, 10 ਨਵੰਬਰ (ਮਨਿੰਦਰ ਸਿੰਘ)-ਭਬਾਤ ਖੇਤਰ ਵਿਚ ਪੈਂਦੀ ਏ. ਕੇ.

ਅਜੀਤ ਡੈਸਕ 11-11-2026
ਜ਼ੀਰਕਪੁਰ, 10 ਨਵੰਬਰ (ਮਨਿੰਦਰ ਸਿੰਘ)-ਭਬਾਤ ਖੇਤਰ ਵਿਚ ਪੈਂਦੀ ਏ. ਕੇ. ਐੱਸ-2 ਸੁਸਾਇਟੀ ਵਿਚ ਲਾਵਾਰਸ ਕੁੱਤਿਆਂ ਨੂੰ ਖਾਣਾ ਖੁਆਉਣ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਝਗੜੇ ਨੇ ਕੁੱਟਮਾਰ ਦਾ ਰੂਪ ਧਾਰ ਲਿਆ। ਇਸ ਮਾਮਲੇ ਵਿਚ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਵੰਤ ਸਿੰਘ, ਤਰਨ, ਰਾਣਾ ਠਾਕੁਰ ਤੇ ਅੰਗਰੇਜ਼ ਸਿੰਘ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਨਿਸ਼ਾਦ ਸ਼ੈਲੀ ਵਾਸੀ ਫਿਓ ਹੋਮਜ਼ ਨਾਭਾ ਸਾਹਿਬ ਨੇ ਦੱਸਿਆ ਕਿ ਮੁਸਕਾਨ ਵਾਸੀ ਏ. ਕੇ. ਐੱਸ-2 ਸੁਸਾਇਟੀ ਨੇ ਉਸ ਨੂੰ ਫੋਨ ਕਰ ਕੇ ਕੁਝ ਲੋਕਾਂ ਵਲੋਂ ਕੁੱਤਿਆਂ ਦੇ ਖਾਣੇ ਵਾਲੀਆਂ ਝੌਂਪੜੀਆਂ ਤੋੜਨ ਤੇ ਕੁੱਟਮਾਰ ਕਰਨ ਦੀ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚਣ ’ਤੇ ਅੰਗਰੇਜ਼ ਸਿੰਘ ਨੇ ਉਸ ਨੂੰ ਥੱਪੜ ਮਾਰ ਦਿੱਤਾ। ਵੀਡੀਓ ਬਣਾਉਣ ਦੌਰਾਨ ਤਰਨ, ਜਸਵੰਤ ਸਿੰਘ ਤੇ ਰਾਣਾ ਠਾਕੁਰ ਨੇ ਵੀ ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਦੋ ਔਰਤਾਂ ਵਲੋਂ ਵੀ ਉਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਨ ਤੇ ਥੱਪੜ ਮਾਰਨ ਦੇ ਦੋਸ਼ ਲਗਾਏ ਗਏ। ਕੁੱਟਮਾਰ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਢਕੌਲੀ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਜਾਂਚ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕਬੱਡੀ ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਰੰਧਾਵਾ ਅਗਲੀ ਖ਼ਬਰ ਚੰਡੀਗੜ੍ਹ ’ਚ 15 ਨੂੰ ਲੱਗੇਗਾ ‘ਤੇਰਾ ਸਿੰਘ ਚੰਨ ਸਾਹਿਤਕ ਮੇਲਾ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।