28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਇਨਸਾਫ ਦੀ ਮੰਗ ਕਰਨ ਵਾਲੇ ਦੁਖੀ ਪਰਿਵਾਰਾਂ ਦੀ ਆਵਾਜ਼ ਦਬਾਉਣ ਲੱਗੀ ਮਾਨ ਸਰਕਾਰ - ਸਚਿਨ ਪਾਇਲਟ

ਚੰਡੀਗੜ੍ਹ 27 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਮਾਨਸਾ ਵਿੱਚ ਦਲਜੀਤ ਸਿੰਘ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ, ਜੋ ਕਿ ਇੱਕ ਹੋਰ ਦੁਖਦਾਈ ਘਟਨਾ ਹੈ ਅਤੇ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਕਿਵੇਂ ਲਗਾਤਾਰ ਪਰਿਵਾਰਾਂ ਨੂੰ ਉਜਾੜ ਰਿਹਾ ਹੈ। ਉਹਨਾਂ ਲਿਖਿਆ ਕਿ ਸੂਬੇ ਦੇ ਨੌਜਵਾਨ ਵਿਗੜ ਰਹੇ ਨਸ਼ਿਆਂ ਦੇ ਸੰਕਟ ਦੀ ਕੀਮਤ ਆਪਣੀਆਂ ਜਾਨਾਂ ਦੇ ਕੇ ਚੁਕਾ ਰਹੇ ਹਨ, ਪਰ ਇਸ ਮੁੱਦੇ ’ਤੇ ਸਰਕਾਰ ਦੀ ਚੁੱਪੀ ਬੇਹੱਦ ਹੈਰਾਨ ਕਰਨ ਵਾਲੀ ਹੈ।

ਅਜੀਤ ਡੈਸਕ 28-10-2026
ਚੰਡੀਗੜ੍ਹ 27 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸ ਨੇਤਾ ਸਚਿਨ ਪਾਇਲਟ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੇ ਮਾਨਸਾ ਵਿੱਚ ਦਲਜੀਤ ਸਿੰਘ ਦੀ ਸ਼ੱਕੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ, ਜੋ ਕਿ ਇੱਕ ਹੋਰ ਦੁਖਦਾਈ ਘਟਨਾ ਹੈ ਅਤੇ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਕਿਵੇਂ ਲਗਾਤਾਰ ਪਰਿਵਾਰਾਂ ਨੂੰ ਉਜਾੜ ਰਿਹਾ ਹੈ। ਉਹਨਾਂ ਲਿਖਿਆ ਕਿ ਸੂਬੇ ਦੇ ਨੌਜਵਾਨ ਵਿਗੜ ਰਹੇ ਨਸ਼ਿਆਂ ਦੇ ਸੰਕਟ ਦੀ ਕੀਮਤ ਆਪਣੀਆਂ ਜਾਨਾਂ ਦੇ ਕੇ ਚੁਕਾ ਰਹੇ ਹਨ, ਪਰ ਇਸ ਮੁੱਦੇ ’ਤੇ ਸਰਕਾਰ ਦੀ ਚੁੱਪੀ ਬੇਹੱਦ ਹੈਰਾਨ ਕਰਨ ਵਾਲੀ ਹੈ। ਇਸ ਤੋਂ ਵੀ ਵੱਧ ਦੁਖਦਾਈ ਗੱਲ ਇਹ ਹੈ ਕਿ ਦੁੱਖ ਵਿੱਚ ਡੁੱਬੇ ਪਰਿਵਾਰ ’ਤੇ ਪੁਲਿਸ ਵੱਲੋਂ ਤਾਕਤ ਦੀ ਵਰਤੋਂ ਕੀਤੀ ਗਈ ਅਤੇ ਮ੍ਰਿਤਕ ਦੀ ਦੇਹ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਇਆ ਗਿਆ। ਸਚਿਨ ਪਾਇਲਟ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹੁਣ ਇਨਸਾਫ਼ ਦੀ ਮੰਗ ਕਰਨ ਵਾਲੇ ਦੁਖੀ ਪਰਿਵਾਰਾਂ ਨੂੰ ਡਰਾਉਣ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣ ’ਤੇ ਉਤਰ ਆਈ ਹੈ।
ਪਿਛਲੀ ਖ਼ਬਰ ਇਸੂਜ਼ੂ ਮੋਟਰਜ਼ ਇੰਡੀਆ ਨੇ ਸ਼੍ਰੀਸਿਟੀ ਪਲਾਂਟ ਵਿੱਚ ਭਾਰਤ ਵਿੱਚ ਨਿਰਮਾਣ ਦੇ 10 ਸਾਲ ਕੀਤੇ ਪੂਰੇ ਅਗਲੀ ਖ਼ਬਰ ਪੰਜਾਬ ਵਿਚ ਤਿੰਨ ਦਿਨ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਸੰਬੰਧੀ ਚਿਤਾਵਨੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।