24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੈਕਟਰ-22 ਨੈਤਿਕ ਹੱਤਿਆ ਮਾਮਲੇ ’ਚ ਦੋਵੇਂ ਸਕੇ ਭਰਾ ਗ੍ਰਿਫ਼ਤਾਰ

ਚੰਡੀਗੜ੍ਹ, 24 ਅਕਤੂਬਰ (ਕਪਿਲ ਵਧਵਾ)- ਸੈਕਟਰ-22 ’ਚ 17 ਸਾਲਾ ਨੈਤਿਕ ਦੀ ਹੱਤਿਆ ਦੇ ਮਾਮਲੇ ’ਚ ਚੰਡੀਗੜ੍ਹ ਪੁਲਿਸ ਦੀ ਆਪ੍ਰੇਸ਼ਨ ਸੈੱਲ ਨੇ ਦੋ ਸਕੇ ਭਰਾਵਾਂ ਮਨਮੇਹਰ ਪ੍ਰੀਤ ਸਿੰਘ (25) ਅਤੇ ਅਰਸ਼ਮੇਹਰ ਪ੍ਰੀਤ ਸਿੰਘ (21) ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਨੀਵਾਰ ਸਵੇਰੇ ਸੈਕਟਰ-50 ਦੇ ਜੰਗਲਾਂ ’ਚ ਹਥਿਆਰ ਬਰਾਮਦ ਕਰਵਾਉਣ ਦੀ ਕਾਰਵਾਈ ਦੌਰਾਨ ਮਨਮੇਹਰ ਪ੍ਰੀਤ ਨੇ ਪੁਲਿਸ ਟੀਮ ’ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਏ.

ਸੈਕਟਰ-50 ਦੇ ਜੰਗਲਾਂ ’ਚੋਂ ਹਥਿਆਰ ਬਰਾਮਦ ਕਰਵਾਉਣ ਦੌਰਾਨ ਪੁਲਿਸ ’ਤੇ ਫਾਇਰਿੰਗ ਦੀ ਘਟਨਾ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀ। ਤਸਵੀਰ : ਰਾਕੇਸ਼ ਸ਼ਾਹ 25-10-2026
ਚੰਡੀਗੜ੍ਹ, 24 ਅਕਤੂਬਰ (ਕਪਿਲ ਵਧਵਾ)- ਸੈਕਟਰ-22 ’ਚ 17 ਸਾਲਾ ਨੈਤਿਕ ਦੀ ਹੱਤਿਆ ਦੇ ਮਾਮਲੇ ’ਚ ਚੰਡੀਗੜ੍ਹ ਪੁਲਿਸ ਦੀ ਆਪ੍ਰੇਸ਼ਨ ਸੈੱਲ ਨੇ ਦੋ ਸਕੇ ਭਰਾਵਾਂ ਮਨਮੇਹਰ ਪ੍ਰੀਤ ਸਿੰਘ (25) ਅਤੇ ਅਰਸ਼ਮੇਹਰ ਪ੍ਰੀਤ ਸਿੰਘ (21) ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ਨੀਵਾਰ ਸਵੇਰੇ ਸੈਕਟਰ-50 ਦੇ ਜੰਗਲਾਂ ’ਚ ਹਥਿਆਰ ਬਰਾਮਦ ਕਰਵਾਉਣ ਦੀ ਕਾਰਵਾਈ ਦੌਰਾਨ ਮਨਮੇਹਰ ਪ੍ਰੀਤ ਨੇ ਪੁਲਿਸ ਟੀਮ ’ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਏ.ਐੱਸ.ਆਈ. ਪ੍ਰਦੀਪ ਜ਼ਖ਼ਮੀ ਹੋ ਗਿਆ ਪ੍ਰੰਤੂ ਬੁਲੇਟਪਰੂਫ ਜੈਕੇਟ ਪਹਿਨੀ ਹੋਣ ਕਾਰਨ ਉਹ ਗੰਭੀਰ ਸੱਟ ਤੋਂ ਬਚਾਅ ਰਿਹਾ। ਇਸੇ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ’ਚ ਮਨਮੇਹਰ ਪ੍ਰੀਤ ਦੀ ਲੱਤ ’ਚ ਗੋਲੀ ਲੱਗੀ। ਉਸ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਚੰਡੀਗੜ੍ਹ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਗੈਂਗਸਟਰ ਲੱਕੀ ਪਟਿਆਲ ਨਾਲ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦਾ ਪਿਤਾ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿਭਾਗ ’ਚ ਤਾਇਨਾਤ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲ, 17 ਜ਼ਿੰਦਾ ਕਾਰਤੂਸ ਅਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਹਨ। ਵਾਰਦਾਤ ’ਚ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਹੈ, ਜਦਕਿ ਇਸ ਮਾਮਲੇ ਵਿਚ ਪੁਲਿਸ ਨੇ ਵਾਰਦਾਤ ਦੇ ਕੱੁਝ ਹੀ ਘੰਟਿਆਂ ਅੰਦਰ ਇਕ ਨਾਬਾਲਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਕਾਰੋਬਾਰੀ ’ਤੇ ਬਿਲਡਰ ਦੀ ਰੇਕੀ ਕਰਨ ਦਾ ਸ਼ੱਕ ਜ਼ਿਕਰਯੋਗ ਹੈ ਕਿ ਵੀਰਵਾਰ ਰਾਤ ਸੈਕਟਰ-22 ’ਚ ਹੋਈ ਗੋਲੀਬਾਰੀ ਦੌਰਾਨ ਐੱਸ.ਡੀ. ਸਕੂਲ ਦੇ ਵਿਦਿਆਰਥੀ ਨੈਤਿਕ ਦੀ ਮੌਤ ਹੋ ਗਈ ਸੀ, ਜਦਕਿ ਇਕ ਆਟੋ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਸੀ। ਪੁਲਿਸ ਦੀ ਮੁੱਢਲੀ ਜਾਂਚ ’ਚ ਚੰਡੀਗੜ੍ਹ ਦੇ ਇਕ ਕਾਰੋਬਾਰੀ ਅਤੇ ਮੁਹਾਲੀ ਦੇ ਇਕ ਬਿਲਡਰ ਦੀ ਰੇਕੀ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਰੰਗਦਾਰੀ ਲਈ ਗੋਲੀਬਾਰੀ ਦੀਆਂ ਹੋਰ ਘਟਨਾਵਾਂ ’ਚ ਵੀ ਸ਼ਾਮਿਲ ਹੋ ਸਕਦੇ ਹਨ। ਮੁਹਾਲੀ ’ਚ ਸੈਲੂਨ ਦੇ ਬਾਹਰ ਹੋਈ ਫਾਇਰਿੰਗ ’ਚ ਉਨ੍ਹਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਅਨੁਸਾਰ ਨੈਤਿਕ ਅਤੇ ਇਕ ਮੁਲਜ਼ਮ ਵਿਚਕਾਰ ਪੁਰਾਣੀ ਰੰਜਿਸ਼ ਸੀ। 22 ਅਕਤੂਬਰ ਨੂੰ ਸੈਕਟਰ-44 ’ਚ ਨੈਤਿਕ ਅਤੇ ਉਸ ਦੇ ਸਾਥੀਆਂ ਵਲੋਂ ਮੁਲਜ਼ਮ ਨਾਲ ਕੁੱਟਮਾਰ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਈ ਗਈ ਸੀ। ਪੁਲਿਸ ਨੂੰ ਨੈਤਿਕ ਦੇ ਕਤਲ ਲਈ ਕਥਿਤ ਸੁਪਾਰੀ ਦਿੱਤੇ ਜਾਣ ਦਾ ਵੀ ਸ਼ੱਕ ਹੈ। ਹਾਲਾਂਕਿ, ਹੱਤਿਆ ਦੇ ਅਸਲ ਕਾਰਨਾਂ ਅਤੇ ਗੈਂਗਸਟਰਾਂ ਨਾਲ ਮੁਲਜ਼ਮਾਂ ਦੇ ਸੰਪਰਕਾਂ ਸਬੰਧੀ ਜਾਂਚ ਜਾਰੀ ਹੈ। 24 ਸੀਐਚਡੀ22 ਘਟਨਾ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਮੌਕੇ ’ਤੇ ਤਾਇਨਾਤ ਵਾਧੂ ਪੁਲਿਸ ਬਲ। - ਤਸਵੀਰ : ਰਾਕੇਸ਼ ਸ਼ਾਹ
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਚੰਡੀਗੜ੍ਹ ’ਚ ਸਜਾਇਆ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਆਸਟ੍ਰੇਲੀਆ ਵਿੱਚ ਪ੍ਰੋਫੈਸ਼ਨਲਜ਼ ਦੀ ਭਾਰੀ ਮੰਗ : ਗਗਨ ਗੁਪਤਾ (ਮੈਲਬਰਨ ਮਾਈਗ੍ਰੇਸ਼ਨ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।