21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭਾਜਪਾ ਆਗੂ ਗਿੱਲ ਨੇ ਰਾਮ ਲੀਲ੍ਹਾ ਦੇ ਕਲਾਕਾਰਾਂ ਤੇ ਹੋਰਨਾਂ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ

ਖਰੜ, 20 ਅਕਤੂਬਰ (ਜੰਡਪੁਰੀ)- ਸਦੀਆਂ ਤੋਂ ਚੱਲੀ ਆ ਰਹੀ ਰਾਮ ਲੀਲ੍ਹਾ ਤੋਂ ਪ੍ਰੇਰਨਾ ਲੈਂਦਿਆਂ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਵਲੋਂ ਦਰਸਾਏ ਗਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਮੰਚਨ ਦੀ ਸ਼ੁਰੂਆਤ ਕਰਵਾਉਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਨੇ ਕੀਤਾ।

ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਦਾ ਸਨਮਾਨ ਕਰਦੇ ਹੋਏ ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਦੇ ਅਹੁਦੇਦਾਰ। ਤਸਵੀਰ : ਜੰਡਪੁਰੀ 21-10-2026
ਖਰੜ, 20 ਅਕਤੂਬਰ (ਜੰਡਪੁਰੀ)- ਸਦੀਆਂ ਤੋਂ ਚੱਲੀ ਆ ਰਹੀ ਰਾਮ ਲੀਲ੍ਹਾ ਤੋਂ ਪ੍ਰੇਰਨਾ ਲੈਂਦਿਆਂ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਵਲੋਂ ਦਰਸਾਏ ਗਏ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਰਾਮ ਲੀਲ੍ਹਾ ਡਰਾਮਾਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਮੰਚਨ ਦੀ ਸ਼ੁਰੂਆਤ ਕਰਵਾਉਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਸੋਸ਼ਲ ਮੀਡੀਆ ਤੇ ਏ. ਆਈ. ਦਾ ਯੁੱਗ ਹੈ, ਪਰ ਨੌਜਵਾਨਾਂ ਦਾ ਵੱਡੀ ਗਿਣਤੀ ‘ਚ ਰਾਮ ਲੀਲ੍ਹਾ ‘ਚ ਪੁੱਜਣਾ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਰਾਮ ਲੀਲ੍ਹਾ ਤੋਂ ਨੌਜਵਾਨ ਪੀੜ੍ਹੀ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਉਨ੍ਹਾਂ ਦੇ ਆਦਰਸ਼ਾਂ ਬਾਰੇ ਜਾਣਕਾਰੀ ਮਿਲਦੀ ਹੈ। ਇਸ ਮੌਕੇ ਉਨ੍ਹਾਂ ਰਾਮ ਲੀਲ੍ਹਾ ਦੇ ਕਲਾਕਾਰਾਂ ਅਤੇ ਹੋਰਨਾਂ ਸ਼ਖ਼ਸੀਅਤਾਂ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ। ਇਸੇ ਦੌਰਾਨ ਕਲੱਬ ਵਲੋਂ ਵੀ ਰਣਜੀਤ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੀ ਪ੍ਰਧਾਨ ਸ਼ਿਵਚਰਨ ਪਿੰਕੀ, ਬਰਿੰਦਰ ਭਾਮਾ, ਨਰਿੰਦਰ ਸਿੰਘ ਰਾਣਾ, ਭੁਪਿੰਦਰ ਸਿੰਘ ਕਾਲਾ, ਪਰਮਿੰਦਰ ਸਿੰਘ ਲੌਂਗੀਆ, ਜਸਵੀਰ ਸਿੰਘ ਜੋਨੀ ਰਾਣਾ, ਪੰਕਜ ਚੱਢਾ, ਜਗਦੀਸ਼ ਧੀਮਾਨ, ਰਾਮ ਗੋਪਾਲ, ਪ੍ਰਵੀਨ ਕਰਵਲ, ਦੀਪਕ ਸੈਣੀ, ਹੇਮੰਤ ਸੈਣੀ ਤੇ ਸਰਬਜੀਤ ਸਿੰਘ ਵਿੱਕੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ੀਰਕਪੁਰ ’ਚ ਦੁਸਹਿਰੇ ਮੌਕੇ ਲੱਗੀਆਂ ਰੌਣਕਾਂ, ਪ੍ਰਸਿੱਧ ਗਾਇਕਾਂ ਨੇ ਬੰਨ੍ਹਿਆ ਰੰਗ ਲੋਹਗੜ੍ਹ ’ਚ ‘ਆਪ’, ਸ਼੍ਰੋਮਣੀ ਅਕਾਲ... ਅਗਲੀ ਖ਼ਬਰ ਡਰਾਈਵਰ ਦੀ ਗਰਦਨ ’ਤੇ ਚਾਕੂ ਰੱਖ ਕੇ 32 ਹਜ਼ਾਰ ਰੁਪਏ ਖੋਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।