‘ ਧਰਤਿ ਬਚਾਓ ਯਾਤਰਾ ’ ਦਾ ਲਾਲੜੂ ਪੁੱਜਣ ’ ਤੇ ਨਿਰਮੈਲ ਜੌਲਾ ਵਲੋਂ ਭਰਵਾਂ ਸਵਾਗਤ
ਲਾਲੜੂ ,18 ਅਕਤੂਬਰ (ਰਾਜਬੀਰ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦੇਣ ਦੇ ਉਦੇਸ਼ ਨਾਲ ‘ਧਰਤਿ ਬਚਾਓ ਯਾਤਰਾ’ ਦਾ ਆਰੰਭ ਅੱਜ ਜ਼ੀਰਕਪੁਰ ਤੋਂ ਕੀਤਾ ਗਿਆ। ਨਗਰ ਕੀਰਤਨ ਦੇ ਰੂਪ ਵਿਚ ਦੱਪਰ ਪੁੱਜੀ ਇਸ ਯਾਤਰਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੀਨੀਅਰ ਆਗੂ ਨਿਰਮੈਲ ਸਿੰਘ ਜੌਲਾ ਕਲਾਂ ਦੀ ਅਗਵਾਈ ਹੇਠ ਸੰਗਤ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਯਾਤਰਾ ਦਾ ਲਾਲੜੂ ਪੁੱਜਣ ’ਤੇ ਸਵਾਗਤ ਕਰਦੇ ਹੋਏ ਜਥੇਦਾਰ ਨਿਰਮੈਲ ਸਿੰਘ ਜੌਲਾ। ਤਸਵੀਰ : ਰਾਜਬੀਰ ਸਿੰਘ
19-10-2026