11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਹਲਕਾ ਬੱਲੂਆਣਾ ਦੇ ਵੱਖ - ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ‘ ਆਪ ’ ’ ਚ ਹੋਈਆਂ ਸ਼ਾਮਿਲ ਵਿਧਾਇਕ ਸ਼ੈਰੀ ਕਲਸੀ ਨੇ ਨਵੇਂ ਆਗੂਆਂ ਦਾ ਪਾਰਟੀ ਵਿਚ ਕੀਤਾ ਸਵਾਗਤ

ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ) - ਆਮ ਆਦਮੀ ਪਾਰਟੀ (ਆਪ) ਨੂੰ ਬੱਲੂਆਣਾ ਵਿਚ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਹਲਕੇ ਦੇ ਵੱਖ-ਵੱਖ ਖੇਤਰਾਂ ਦੀ ਪ੍ਰਮੁੱਖ ਸ਼ਖ਼ਸੀਅਤਾਂ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਪ ਵਿਚ ਸ਼ਾਮਿਲ ਹੋ ਗਈਆਂ। ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਇਨ੍ਹਾਂ ਸਮੂਹ ਪ੍ਰਮੁੱਖ ਆਗੂਆਂ ਨੂੰ ਰਸਮੀ ਤੌਰ ’ਤੇ ਪਾਰਟੀ ਵਿਚ ਸ਼ਾਮਲ ਕਰਵਾਇਆ।

ਅਜੀਤ ਡੈਸਕ 11-10-2026
ਚੰਡੀਗੜ੍ਹ, 10 ਅਕਤੂਬਰ (ਅਜੀਤ ਬਿਊਰੋ) - ਆਮ ਆਦਮੀ ਪਾਰਟੀ (ਆਪ) ਨੂੰ ਬੱਲੂਆਣਾ ਵਿਚ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਹਲਕੇ ਦੇ ਵੱਖ-ਵੱਖ ਖੇਤਰਾਂ ਦੀ ਪ੍ਰਮੁੱਖ ਸ਼ਖ਼ਸੀਅਤਾਂ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਆਪ ਵਿਚ ਸ਼ਾਮਿਲ ਹੋ ਗਈਆਂ। ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਇਨ੍ਹਾਂ ਸਮੂਹ ਪ੍ਰਮੁੱਖ ਆਗੂਆਂ ਨੂੰ ਰਸਮੀ ਤੌਰ ’ਤੇ ਪਾਰਟੀ ਵਿਚ ਸ਼ਾਮਲ ਕਰਵਾਇਆ। ਪਾਰਟੀ ਵਿਚ ਸ਼ਾਮਿਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਪੀ.ਐੱਨ.ਬੀ ਬੈਂਕ ਦੇ ਸੇਵਾਮੁਕਤ ਸੀਨੀਅਰ ਪ੍ਰਬੰਧਕ ਵਿਕਰਮ ਦੇਹਰਾਨ, ਭਾਜਪਾ ਦੇ ਪੂਰਵ ਮੰਡਲ ਪ੍ਰਧਾਨ ਚਮਕੌਰ, ਬਿਸ਼ਨਪੁਰਾ (ਬੱਲੂਆਣਾ) ਦੇ ਸਰਪੰਚ ਸ਼ਿਵਰਾਜ ਸਿੰਘ, ਅਤੇ ਸੈਯਦਵਾਲਾ ਤੋਂ ਭਾਜਪਾ ਦੇ ਪੂਰਵ ਸਰਕਲ ਪ੍ਰਧਾਨ ਗੌਤਮ ਸੋਖਲ ਸ਼ਾਮਿਲ ਹਨ। ਇਸ ਤੋਂ ਇਲਾਵਾ ਕੇਰਾਖੇੜਾ (ਬੱਲੂਆਣਾ) ਦੇ ਪੂਰਵ ਸਰਪੰਚ ਰਾਮਕੁਮਾਰ, ਰਮਨਦੀਪ ਸਿੰਘ, ਅਤੇ ਪੂਰਵ ਪੰਚਾਇਤ ਮੈਂਬਰ ਰਾਮੇਸ਼ਵਰ ਲਾਲ ਵੀ ਪਾਰਟੀ ਵਿਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪੰਜਾਬ ਭਾਜਪਾ ਓ.ਬੀ.ਸੀ ਮੋਰਚਾ ਦੇ ਸਾਬਕਾ ਜਨਰਲ ਸਕੱਤਰ ਜਗਦੀਸ਼ ਸਾਂਗਵਾਲ, ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰੀਆਨਾ ਦੇ ਪੀਏ ਸੁਰਿੰਦਰ ਸ਼ਰਮਾ, ਅਤੇ ਬੱਲੂਆਣਾ ਦੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਨੇ ਵੀ ‘ਆਪ’ ਪਾਰਟੀ ਦਾ ਪੱਲਾ ਫੜ੍ਹਿਆ। ਇਸ ਮੌਕੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਾਰੇ ਨਵੇਂ ਸ਼ਾਮਲ ਹੋਏ ਆਗੂਆਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵਿਚ ਉਨ੍ਹਾਂ ਨੂੰ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਸਰਕਾਰੀ ਸੜਕ ਬਣਾਉਣ ਨੂੰ ਲੈ ਕੇ ਸਾਬਕਾ ਮੇਅਰ ਦੇ ਪਤੀ ਤੇ ਭਾਣਜੇ ਵਿਚਾਲੇ ਝੜਪ ਪਿਸਤੌਲ ਦਿਖਾ ਕੇ ਧਮਕਾਉਣ ਦੇ ਲਾਏ ਦੋਸ਼, ਦ... ਅਗਲੀ ਖ਼ਬਰ ਜਾਅਲੀ ਐੱਨ . ਓ . ਸੀਜ਼ ਨਾਲ ਰਜਿਸਟਰੀਆਂ ਹੋਣ ਦਾ ਮਾਮਲਾ ਪੁੱਜਿਆ ਈ . ਡੀ . ਕੋਲ 175 ਰਜਿਸਟਰੀਆਂ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।