06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਆਨਲਾਈਨ ਟਰਾਂਸਫਰ ਪਾਲਿਸੀ ਦੇ ਵਿਰੋਧ ’ ਚ ਨਰਸਿੰਗ ਅਫ਼ਸਰਾਂ ਦੀ ਹੜਤਾਲ

ਪੰਚਕੂਲਾ, 5 ਅਕਤੂਬਰ (ਕਪਿਲ)- ਹਰਿਆਣਾ ਸਰਕਾਰ ਦੀ ਨਵੀਂ ਆਨਲਾਈਨ ਟਰਾਂਸਫਰ ਪਾਲਿਸੀ ਦੇ ਵਿਰੋਧ ਵਿਚ ਨਰਸਿੰਗ ਅਫ਼ਸਰਾਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਨਰਸਿੰਗ ਅਫ਼ਸਰਾਂ ਵਲੋਂ ਲਗਾਤਾਰ ਤਿੰਨ ਦਿਨਾਂ ਤੱਕ ਰੋਜ਼ਾਨਾ ਦੋ ਘੰਟੇ ਦੀ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਅਜੀਤ ਡੈਸਕ 06-10-2026
ਪੰਚਕੂਲਾ, 5 ਅਕਤੂਬਰ (ਕਪਿਲ)- ਹਰਿਆਣਾ ਸਰਕਾਰ ਦੀ ਨਵੀਂ ਆਨਲਾਈਨ ਟਰਾਂਸਫਰ ਪਾਲਿਸੀ ਦੇ ਵਿਰੋਧ ਵਿਚ ਨਰਸਿੰਗ ਅਫ਼ਸਰਾਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਨਰਸਿੰਗ ਅਫ਼ਸਰਾਂ ਵਲੋਂ ਲਗਾਤਾਰ ਤਿੰਨ ਦਿਨਾਂ ਤੱਕ ਰੋਜ਼ਾਨਾ ਦੋ ਘੰਟੇ ਦੀ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਨਰਸਿੰਗ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਵਨੀਤਾ ਬਾਂਗੜ ਨੇ ਕਿਹਾ ਕਿ ਨਵੀਂ ਟਰਾਂਸਫਰ ਪਾਲਿਸੀ ਲਾਗੂ ਕਰਨ ਤੋਂ ਪਹਿਲਾਂ ਨਰਸਿੰਗ ਕਾਡਰ ਦੀ ਰਾਏ ਨਹੀਂ ਲਈ ਗਈ। ਪਾਲਿਸੀ ਅਨੁਸਾਰ ਇਕੋ ਸਟੇਸ਼ਨ ’ਤੇ ਪੰਜ ਸਾਲ ਤੋਂ ਤਾਇਨਾਤ ਨਰਸਿੰਗ ਅਫ਼ਸਰਾਂ ਨੂੰ ਦੂਜੇ ਸਟੇਸ਼ਨ ’ਤੇ ਤਬਦੀਲ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਨਰਸਿੰਗ ਅਫ਼ਸਰਾਂ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਸਰਕਾਰ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਜੇਕਰ ਤਿੰਨ ਦਿਨਾਂ ਦੇ ਅੰਦਰ ਸਰਕਾਰ ਵਲੋਂ ਗੱਲਬਾਤ ਸ਼ੁਰੂ ਨਾ ਕੀਤੀ ਗਈ ਤਾਂ ਨਰਸਿੰਗ ਅਫ਼ਸਰਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਲਿਆ ਜਾਵੇਗਾ। ਨਰਸਿੰਗ ਅਫ਼ਸਰਾਂ ਨੇ ਸਰਕਾਰ ਤੋਂ ਪਾਲਿਸੀ ’ਤੇ ਮੁੜ ਵਿਚਾਰ ਕਰਕੇ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਸਾਬਕਾ ਡਿਪਟੀ ਮੇਅਰ ਬੇਦੀ ਵਲੋਂ ਨਵ - ਨਿਯੁਕਤ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨਾਲ ਮੁਲਾਕਾਤ ‘ਮਿਸ਼ਨ 2027’ ਲਈ ਮੋਢੇ... ਅਗਲੀ ਖ਼ਬਰ ਇਲਾਜ ਕਰਵਾਉਣ ਮੁਲਜ਼ਮ ਨਸ਼ੀਲੇ ਪਦਾਰਥ ਸਮੇਤ ਜੇਲ੍ਹ ਪਰਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।