ਸੀ . ਟੀ . ਯੂ ਵਰਕਰਜ਼ ਯੂਨੀਅਨ ਨੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 1 ਅਕਤੂਬਰ (ਮਾਰਕੰਡਾ)- ਕੇਂਦਰੀ ਟਰਾਂਸਪੋਰਟ ਯੂਨਿਟ ਵਰਕਰਜ਼ ਯੂਨੀਅਨ ਦੇ ਇੱਕ ਵਫ਼ਦ ਨੇ ਰਣਜੀਤ ਸਿੰਘ ਹੰਸ ਦੀ ਅਗਵਾਈ ਵਿਚ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਮੁਲਾਕਾਤ ਕੀਤੀ। ਵਫ਼ਦ ਵਿਚ ਚਰਨਜੀਤ ਸਿੰਘ ਢੀਂਡਸਾ, ਧਰਮਿੰਦਰ ਸਿੰਘ ਰਾਹੀ, ਓਮ ਪ੍ਰਕਾਸ਼, ਜੋਗਿੰਦਰ ਸਿੰਘ ਅਤੇ ਨੀਰਜ ਕੁਮਾਰ ਸ਼ਰਮਾ ਸ਼ਾਮਿਲ ਸਨ, ਨੇ ਸੰਸਦ ਮੈਂਬਰ ਨਾਲ ਸੀਟੀਯੂ ਅਤੇ ਸੀਟੀਯੂ ਸਟਾਫ ਨਾਲ ਸਬੰਧਿਤ ਸਾਰੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ।
ਚੰਡੀਗੜ੍ਹ, 1 ਅਕਤੂਬਰ (ਮਾਰਕੰਡਾ)- ਕੇਂਦਰੀ ਟਰਾਂਸਪੋਰਟ ਯੂਨਿਟ ਵਰਕਰਜ਼ ਯੂਨੀਅਨ ਦੇ ਇੱਕ ਵਫ਼ਦ ਨੇ ਰਣਜੀਤ ਸਿੰਘ ਹੰਸ ਦੀ ਅਗਵਾਈ ਵਿਚ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਮੁਲਾਕਾਤ ਕੀਤੀ। ਵਫ਼ਦ ਵਿਚ ਚਰਨਜੀਤ ਸਿੰਘ ਢੀਂਡਸਾ, ਧਰਮਿੰਦਰ ਸਿੰਘ ਰਾਹੀ, ਓਮ ਪ੍ਰਕਾਸ਼, ਜੋਗਿੰਦਰ ਸਿੰਘ ਅਤੇ ਨੀਰਜ ਕੁਮਾਰ ਸ਼ਰਮਾ ਸ਼ਾਮਿਲ ਸਨ, ਨੇ ਸੰਸਦ ਮੈਂਬਰ ਨਾਲ ਸੀਟੀਯੂ ਅਤੇ ਸੀਟੀਯੂ ਸਟਾਫ ਨਾਲ ਸਬੰਧਿਤ ਸਾਰੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਇਨ੍ਹਾਂ ਮੁੱਦਿਆਂ ਵਿਚ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੇਂਦਰੀ ਟਰਾਂਸਪੋਰਟ ਯੂਨਿਟ ਲਈ ਬੱਸਾਂ ਦੀ ਖਰੀਦ ਲਈ ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ 20 ਕਰੋੜ ਦੀ ਵਾਪਸੀ ਅਤੇ ਨਿੱਜੀ ਬੱਸਾਂ ਦੇ ਸੰਚਾਲਨ ਕਾਰਨ ਵਿਭਾਗ ਨੂੰ ਹੋਏ ਨੁਕਸਾਨ ਸ਼ਾਮਲ ਸਨ। ਇਸ ਤੋਂ ਇਲਾਵਾ ਚੰਡੀਗੜ੍ਹ ਵਿਚ ਖਾਲੀ ਸਰਕਾਰੀ ਰਿਹਾਇਸ਼ ਨੂੰ ਸੀਟੀਯੂ ਸਟਾਫ ਲਈ ਤਰਜੀਹ ਮੰਨਿਆ ਗਿਆ। ਡਰਾਈਵਰ ਸਟਾਫ ਨੂੰ ਯਾਰਡ ਮਾਸਟਰਾਂ ਵਜੋਂ ਤਰੱਕੀ ਦੇਣ ਲਈ ਲੰਬਿਤ ਫਾਈਲ, ਜੋ ਕਿ ਕੇਂਦਰ ਸਰਕਾਰ ਕੋਲ ਲੰਬਿਤ ਹੈ, ’ਤੇ ਵੀ ਚਰਚਾ ਕੀਤੀ ਗਈ। ਡੀਪੂ2 ਵਿਖੇ ਜਨਆਰਮ ਸਕੀਮ ਅਧੀਨ ਚੱਲ ਰਹੀਆਂ 170 ਬੱਸਾਂ ਨੂੰ ਸਮੇਂ ਤੋਂ ਪਹਿਲਾਂ ਸਕ੍ਰੈਪ ਕਰਨ, ਜਿਸ ਨਾਲ ਡੀਪੂ 2 ਵਿਖੇ ਕੰਮ ਕਰਨ ਵਾਲੇ ਲਗਭਗ 800 ਸਟਾਫ ਮੈਂਬਰਾਂ, ਜਿਨ੍ਹਾਂ ਵਿੱਚ ਕੰਡਕਟਰ, ਡਰਾਈਵਰ ਅਤੇ ਵਰਕਸ਼ਾਪ ਸਟਾਫ ਸ਼ਾਮਲ ਹਨ, ਦੀਆਂ ਨੌਕਰੀਆਂ ਖ਼ਤਰੇ ਵਿੱਚ ਪੈ ਗਈਆਂ ਹਨ, ਬਾਰੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਹ ਵੀ ਦੱਸਿਆ ਗਿਆ ਕਿ ਜੇਕਰ ਪ੍ਰਸ਼ਾਸਨ ਚਾਹੇ ਤਾਂ ਨਵੀਆਂ ਬੱਸਾਂ ਦੇ ਆਉਣ ਤੱਕ ਪੁਰਾਣੀਆਂ ਬੱਸਾਂ ਨੂੰ ਜਾਰੀ ਰੱਖ ਸਕਦਾ ਹੈ। ਇਹ ਵੀ ਦੱਸਿਆ ਗਿਆ ਕਿ ਡੀਸੀ ਰੇਟਾਂ ’ਤੇ ਕੰਮ ਕਰਨ ਵਾਲੇ ਸਟਾਫ ਦੀਆਂ ਨੌਕਰੀਆਂ ਨੂੰ ਬਚਾਇਆ ਜਾ ਸਕਦਾ ਹੈ। ਕਿਉਂਕਿ ਪਿਛਲੇ ਸਾਲ ਡੀਪੂ 4 ਵਿਖੇ ਨਵੀਆਂ ਇਲੈਕਟ੍ਰਿਕ ਬੱਸਾਂ ਦੇ ਆਉਣ ਨਾਲ ਲਗਭਗ 300 ਕਰਮਚਾਰੀਆਂ ਦਾ ਨੁਕਸਾਨ ਹੋਇਆ। ਅਜਿਹਾ ਦੁਬਾਰਾ ਹੋਣ ਤੋਂ ਰੋਕਣ ਲਈ, ਪ੍ਰਸ਼ਾਸਨ 10-12 ਸਾਲਾਂ ਤੋਂ ਵਿਭਾਗ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਠੇਕਾ ਪ੍ਰਣਾਲੀ ਤੋਂ ਹਟਾ ਸਕਦਾ ਹੈ ਅਤੇ ਉਨ੍ਹਾਂ ਨੂੰ ਵਿਭਾਗ ਦੇ ਅੰਦਰ ਮਨਜ਼ੂਰਸ਼ੁਦਾ ਅਹੁਦਿਆਂ ’ਤੇ ਨਿਯੁਕਤ ਕਰ ਸਕਦਾ ਹੈ। ਸੀਟੀਯੂ ਵਿਭਾਗ ਨੂੰ ਹੋ ਰਹੇ ਨੁਕਸਾਨ ਨੂੰ ਦੇਖਦੇ ਹੋਏ, ਪ੍ਰਸ਼ਾਸਨ ਨੂੰ ਨੀਂਦ ਤੋਂ ਜਗਾਉਣ ਅਤੇ ਸੀਟੀਯੂ ਨੂੰ ਨਿੱਜੀ ਹੱਥਾਂ ਵਿਚ ਜਾਣ ਤੋਂ ਰੋਕਣ ਲਈ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਚੰਡੀਗੜ੍ਹ ਵਾਸੀਆਂ ਨੂੰ ਆਪਣੇ ਫੰਡਾਂ ਤੋਂ ਬੱਸਾਂ ਖਰੀਦ ਕੇ ਦਿੱਤੀਆਂ ਜਾ ਰਹੀਆਂ ਮੌਜੂਦਾ ਸੇਵਾਵਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਕਿਉਂਕਿ ਚੰਡੀਗੜ੍ਹ ਸ਼ਹਿਰ ਦੇ ਸਾਰੇ ਆਮ ਸ਼ਹਿਰੀ ਲੋਕ ਲੰਬੇ ਰੂਟ ਵਾਲੀਆਂ ਸੀਟੀਯੂ ਬੱਸਾਂ ਨੂੰ ਤਰਜੀਹ ਦਿੰਦੇ ਹਨ।