30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਾਰਤੀ ਯੁਵਾ ਸੰਗਠਨ ਵਲੋਂ ਜਨ - ਜਾਗਰੂਕਤਾ ਮੀਟਿੰਗ ਕਰਵਾਈ

ਮੁੱਲਾਂਪੁਰ ਗਰੀਬਦਾਸ, 29 ਸਤੰਬਰ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਵਿਖੇ ਭਾਰਤੀ ਯੁਵਾ ਸੰਗਠਨ ਵਲੋਂ ‘ਲੋਕਾਂ ਦੀ ਸੁਣਾਂਗੇ-ਲੋਕਾਂ ਲਈ ਲੜਾਂਗੇ’ ਦੇ ਨਾਅਰੇ ਹੇਠ ਜਨ-ਜਾਗਰੂਕਤਾ ਮੀਟਿੰਗ ‘ਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਪਿੰਡ ਵਾਸੀਆਂ ਅਤੇ ਨੌਜਵਾਨਾਂ ਨੇ ਮੀਟਿੰਗ ਵਿਚ ਭਰਵੀਂ ਹਾਜ਼ਰੀ ਲਵਾਈ।

ਅਜੀਤ ਡੈਸਕ 30-09-2026
ਮੁੱਲਾਂਪੁਰ ਗਰੀਬਦਾਸ, 29 ਸਤੰਬਰ (ਦਿਲਬਰ ਸਿੰਘ ਖੈਰਪੁਰ)-ਨਿਊ ਚੰਡੀਗੜ੍ਹ ਵਿਖੇ ਭਾਰਤੀ ਯੁਵਾ ਸੰਗਠਨ ਵਲੋਂ ‘ਲੋਕਾਂ ਦੀ ਸੁਣਾਂਗੇ-ਲੋਕਾਂ ਲਈ ਲੜਾਂਗੇ’ ਦੇ ਨਾਅਰੇ ਹੇਠ ਜਨ-ਜਾਗਰੂਕਤਾ ਮੀਟਿੰਗ ‘ਚ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਪਿੰਡ ਵਾਸੀਆਂ ਅਤੇ ਨੌਜਵਾਨਾਂ ਨੇ ਮੀਟਿੰਗ ਵਿਚ ਭਰਵੀਂ ਹਾਜ਼ਰੀ ਲਵਾਈ। ਸੰਗਠਨ ਦੇ ਬੈਨਰ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਸੰਗਠਨ ਦੇ ਚਾਰ ਮੁੱਖ ਏਜੰਡੇ ਤੁਹਾਡੀ ਮੁਸੀਬਤ ਸਾਡੀ ਜ਼ਿੰਮੇਵਾਰੀ, ਆਮ ਲੋਕਾਂ ਦੀ ਆਵਾਜ਼ ਨੂੰ ਉੱਪਰ ਤੱਕ ਪਹੁੰਚਾਉਣਾ, ਹਰ ਲੋੜਵੰਦ ਦੀ ਮਦਦ ਕਰਨਾ ਅਤੇ ਹਰੇਕ ਲਈ ਕਾਨੂੰਨੀ ਤੇ ਸਮਾਜਿਕ ਸਹਾਇਤਾ ਨੂੰ ਯਕੀਨੀ ਬਣਾਉਣਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਭਾਰਤੀ ਯੁਵਾ ਸੰਗਠਨ ਦੇ ਸਾਹਮਣੇ ਰੱਖੀਆਂ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨਿਕ ਕੰਮਾਂ ਵਿੱਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਲੋੜ ਪੈਣ ਤੇ ਕਾਨੂੰਨੀ ਸਲਾਹ ਨਹੀਂ ਮਿਲਦੀ। ਸੰਗਠਨ ਦੇ ਮੈਂਬਰਾਂ ਨੇ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੌਕੇ ਤੇ ਹੀ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਸਮਾਜ ਸੇਵੀ ਅਰਵਿੰਦ ਪੁਰੀ ਦਾ ਸਨਮਾਨ ਵੀ ਕੀਤਾ ਗਿਆ। ਆਪਣੇ ਸੰਬੋਧਨ ਵਿਚ ਵਕੀਲ ਗੌਰਵ ਸ਼ਰਮਾ ਤੇ ਹੋਰ ਸ਼ਖ਼ਸੀਅਤਾਂ ਨੇ ਕਿਹਾ ਕਿ ਸੰਗਠਨ ਹਰ ਗਰੀਬ ਅਤੇ ਲੋੜਵੰਦ ਵਿਅਕਤੀ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਵੇਗਾ। ਅੰਤ ਵਿੱਚ ਸੰਗਠਨ ਨੇ ਭਰੋਸਾ ਦਿੱਤਾ ਕਿ ਲੋਕ ਹਿੱਤ ਲਈ ਉਨ੍ਹਾਂ ਦੀ ਇਹ ਲੜਾਈ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਅਭਿਨਵ ਸ਼ਰਮਾ, ਅਧਿਰਾਜ ਸ਼ਰਮਾ, ਗੁਰਜਿੰਦਰ ਸਿੰਘ ਨੋਨੂੰ, ਜਸਵਿੰਦਰ ਸਿੰਘ ਜੱਸੀ, ਹਰਸਿਮਰਨ ਸਿੰਘ, ਰੋਬਿਨ ਨਾਰਦ, ਸੰਦੀਪ, ਡਾ. ਹਰੀਸ਼ ਵਸ਼ਿਸ਼ਟ, ਹਿਮਾਨਸ਼ੂ ਰਾਏਪੁਰ, ਰਕੇਸ਼ ਵਰਮਾ ਬੌਬੀ, ਭਾਗ ਸਿੰਘ, ਗਿਆਨੀ ਹਿੰਮਤ ਸਿੰਘ, ਪਾਲ ਸਿੰਘ, ਅਮਨਦੀਪ ਸਿੰਘ ਅਤੇ ਬੁੱਧ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਮੰਤਰੀਆਂ ਲਈ ਅਲਾਟ ਸਰਕਾਰੀ ਬੰਗਲਿਆਂ ਦੀ ਵਰਤੋਂ ’ਤੇ ਪੰਜਾਬ ਸਰਕਾਰ ਜਨਤਾ ਨੂੰ ਜਵਾਬ ਦੇਵੇ- ਬੀਬੀ ਰਾਮੂਵਾਲੀਆ ਅਗਲੀ ਖ਼ਬਰ 4 ਸਰਕਾਰੀ ਜਨਰਲ ਬੀਮਾ ਕੰਪਨੀਆਂ ਦੇ ਰਲੇਵੇਂ ਦੀ ਮੰਗ, ਜੀ.ਆਈ.ਈ.ਏ.ਆਈ.ਏ. ਨੇ ਚੰਡੀਗੜ੍ਹ ਵਿੱਚ ਸੰਪਰਕ ਮੁਹਿੰਮ ਕੀਤੀ ਸ਼ੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।