23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਚਾਰ ਸਾਲਾਂ ਦੀ ਜੱਦੋ - ਜਹਿਦ ਮਗਰੋਂ ਬੁੜੈਲ ਦੇ ਕੂੜੇ ਤੋਂ ਸੈਕਟਰ -45 ਨੂੰ ਰਾਹਤ - ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨਿਗਮ ਹਾਊਸ ਨੇ ਐੱਮ.ਓ.ਯੂ. ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ) - ਬੁੜੈਲ ਦਾ ਕੂੜਾ ਸੈਕਟਰ-45 ਸਥਿਤ ਐੱਸ. ਐੱਸ.

ਅਜੀਤ ਡੈਸਕ 23-09-2026
ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ) - ਬੁੜੈਲ ਦਾ ਕੂੜਾ ਸੈਕਟਰ-45 ਸਥਿਤ ਐੱਸ.ਐੱਸ.ਕੇ. ’ਚ ਸੁੱਟੇ ਜਾਣ ਦੀ ਸਮੱਸਿਆ ਨੂੰ ਲੈ ਕੇ ਕਰੀਬ ਚਾਰ ਸਾਲਾਂ ਤੋਂ ਚੱਲ ਰਹੀ ਕੋਸ਼ਿਸ਼ ਨੂੰ ਨਗਰ ਨਿਗਮ ਹਾਊਸ ਦੀ ਮਨਜ਼ੂਰੀ ਨਾਲ ਅੱਗੇ ਵਧਣ ਦਾ ਰਾਹ ਮਿਲਿਆ ਹੈ। ਇਲਾਕਾ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਐਮ.ਓ.ਯੂ. ਪਾਸ ਹੋਣ ਨਾਲ ਸੈਕਟਰ-45 ਦੇ ਵਸਨੀਕਾਂ ਨੂੰ ਲੰਬੇ ਸਮੇਂ ਤੋਂ ਦਰਪੇਸ਼ ਸਮੱਸਿਆ ਤੋਂ ਰਾਹਤ ਮਿਲਣ ਦੀ ਉਮੀਦ ਹੈ। ਗਾਬੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਬੁੜੈਲ ਤੋਂ ਇਕੱਠਾ ਕੀਤਾ ਜਾਣ ਵਾਲਾ ਕੂੜਾ ਸੈਕਟਰ-45 ਐੱਸ.ਐੱਸ.ਕੇ ’ਚ ਚੁੱਕ ਕੇ ਲਿਆਂਦਾ ਜਾਂਦਾ ਸੀ, ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਲਗਾਤਾਰ ਨਗਰ ਨਿਗਮ ਦੇ ਪੱਧਰ ’ਤੇ ਮਾਮਲਾ ਉਠਾਇਆ ਜਾਂਦਾ ਰਿਹਾ ਅਤੇ ਹੁਣ ਹਾਊਸ ਵਲੋਂ ਐੱਮ.ਓ.ਯੂ. ਨੂੰ ਮਨਜ਼ੂਰੀ ਦਿੱਤੇ ਜਾਣ ਨਾਲ ਹੱਲ ਦੀ ਦਿਸ਼ਾ ’ਚ ਅਹਿਮ ਕਦਮ ਚੁੱਕਿਆ ਗਿਆ ਹੈ। ਇਕ ਵਾਰਡ ਦਾ ਕੂੜਾ ਦੂਜੇ ਵਾਰਡ ’ਚ ਸੁੱਟ ਕੇ ਕਿਵੇਂ ਹੋਵੇਗਾ ਮੁਕਾਬਲਾ - ਗਾਬੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ ਰਾਜਪਾਲ ਵਲੋਂ ਸਾਰੇ ਵਾਰਡਾਂ ਵਿਚਕਾਰ ਸਫ਼ਾਈ ਸਬੰਧੀ ਮੁਕਾਬਲਾ ਕਰਵਾਉਣ ਦੀ ਗੱਲ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਰਾਜਪਾਲ ਤੱਕ ਜ਼ਮੀਨੀ ਹਕੀਕਤ ਦੀ ਪੂਰੀ ਜਾਣਕਾਰੀ ਨਾ ਪਹੁੰਚ ਰਹੀ ਹੋਵੇ ਅਤੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਅਸਲ ਸਥਿਤੀ ਤੋਂ ਜਾਣੂ ਨਾ ਕਰਵਾਇਆ ਜਾ ਰਿਹਾ ਹੋਵੇ। ਜਦੋਂ ਇਕ ਵਾਰਡ ਦੇ ਅੰਦਰ ਦੂਜੇ ਵਾਰਡ ਦਾ ਕੂੜਾ ਅਤੇ ਸੀ.ਐਂਡ.ਡੀ. ਵੇਸਟ ਲਿਆ ਕੇ ਸੁੱਟਿਆ ਜਾਵੇਗਾ ਤਾਂ ਉਸ ਵਾਰਡ ਦੀ ਦੂਜੇ ਵਾਰਡਾਂ ਨਾਲ ਸਫ਼ਾਈ ਦੇ ਮਾਮਲੇ ’ਚ ਮੁਕਾਬਲਾ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਕਾਬਲੇ ਲਈ ਸਾਰੇ ਭਾਗੀਦਾਰਾਂ ਨੂੰ ਬਰਾਬਰ ਹਾਲਾਤ ਅਤੇ ਸਮਾਨ ਮੌਕੇ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਗਾਬੀ ਨੇ ਕਿਹਾ ਕਿ ਸੈਕਟਰ-45 ’ਚ ਬੁੜੈਲ ਤੋਂ ਕੂੜਾ ਇਕੱਠਾ ਕਰਕੇ ਲਿਆਉਣ ਅਤੇ ਸੁੱਟਣ ਕਾਰਨ ਇਨ੍ਹਾਂ ਇਲਾਕਿਆਂ ਦੀ ਸਫ਼ਾਈ ਵਿਵਸਥਾ ’ਤੇ ਵਾਧੂ ਬੋਝ ਪੈਂਦਾ ਹੈ। ਅਜਿਹੇ ਹਾਲਾਤ ’ਚ ਇਨ੍ਹਾਂ ਵਾਰਡਾਂ ਨੂੰ ਦੂਜੇ ਵਾਰਡਾਂ ਦੇ ਬਰਾਬਰ ਰੱਖ ਕੇ ਸਫ਼ਾਈ ਮੁਕਾਬਲੇ ’ਚ ਸ਼ਾਮਿਲ ਕਰਨਾ ਵਿਹਾਰਕ ਨਹੀਂ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਸਫ਼ਾਈ ਮੁਕਾਬਲਾ ਕਰਵਾਉਣ ਤੋਂ ਪਹਿਲਾਂ ਸਾਰੇ ਵਾਰਡਾਂ ਲਈ ਬਰਾਬਰ ਹਾਲਾਤ ਅਤੇ ਸਮਾਨ ਮੌਕੇ ਯਕੀਨੀ ਬਣਾਏ ਜਾਣ।
ਪਿਛਲੀ ਖ਼ਬਰ ਡੇਰਾਬੱਸੀ ਦੇ ਮੇਨ ਬਾਜ਼ਾਰ ਦੀ ਐਂਟਰੀ ’ ਤੇ ਗੰਦਗੀ ਦੇ ਲੱਗੇ ਢੇਰ ਕਾਰਨ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ ਨਗਰ ਕੌਂਸਲ ਤੋਂ... ਅਗਲੀ ਖ਼ਬਰ ਸਰਕਾਰੀ ਕਾਲਜ-11 ’ਚ ਆਲ ਇੰਡੀਆ ਰੇਡੀਓ ਪ੍ਰੋਗਰਾਮ ਦੌਰਾਨ ਜਾਗਰੂਕਤਾ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।