23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਨਸ਼ਾ ਵਿਰੋਧੀ ਮੁਹਿੰਮ ਤਹਿਤ 17 ਮਾਮਲੇ ਦਰਜ, 17 ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ, 22 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਰਾਣੇ ਅਪਰਾਧੀਆਂ ਅਤੇ ਨਸ਼ਾ ਤਸਕਰੀ ਨਾਲ ਜੁੜੇ ਰਹੇ ਵਿਅਕਤੀਆਂ ਦੀਆਂ ਮੌਜੂਦਾ ਗਤੀਵਿਧੀਆਂ, ਆਵਾਜਾਈ ਅਤੇ ਸੰਭਾਵਿਤ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫ਼ੀਲਡ ਇੰਟੈਲੀਜੈਂਸ ਅਤੇ ਸਥਾਨਕ ਸੂਚਨਾਵਾਂ ਦੇ ਆਧਾਰ ’ਤੇ ਨਸ਼ਿਆਂ ਦੇ ਹੌਟਸਪੌਟਸ ਅਤੇ ਸੰਵੇਦਨਸ਼ੀਲ ਥਾਵਾਂ, ਜਿਨ੍ਹਾਂ ਵਿਚ ਖ਼ਾਲੀ ਇਮਾਰਤਾਂ, ਘਰਾਂ, ਜੰਗਲੀ ਇਲਾਕਿਆਂ ਅਤੇ ਕਾਲੋਨੀਆਂ ਸ਼ਾਮਿਲ ਹਨ, ਦੀ ਤਲਾਸ਼ੀ ਲਈ ਜਾ ਰਹੀ ਹੈ।

ਅਜੀਤ ਡੈਸਕ 23-09-2026
ਚੰਡੀਗੜ੍ਹ, 22 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪੁਰਾਣੇ ਅਪਰਾਧੀਆਂ ਅਤੇ ਨਸ਼ਾ ਤਸਕਰੀ ਨਾਲ ਜੁੜੇ ਰਹੇ ਵਿਅਕਤੀਆਂ ਦੀਆਂ ਮੌਜੂਦਾ ਗਤੀਵਿਧੀਆਂ, ਆਵਾਜਾਈ ਅਤੇ ਸੰਭਾਵਿਤ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫ਼ੀਲਡ ਇੰਟੈਲੀਜੈਂਸ ਅਤੇ ਸਥਾਨਕ ਸੂਚਨਾਵਾਂ ਦੇ ਆਧਾਰ ’ਤੇ ਨਸ਼ਿਆਂ ਦੇ ਹੌਟਸਪੌਟਸ ਅਤੇ ਸੰਵੇਦਨਸ਼ੀਲ ਥਾਵਾਂ, ਜਿਨ੍ਹਾਂ ਵਿਚ ਖ਼ਾਲੀ ਇਮਾਰਤਾਂ, ਘਰਾਂ, ਜੰਗਲੀ ਇਲਾਕਿਆਂ ਅਤੇ ਕਾਲੋਨੀਆਂ ਸ਼ਾਮਿਲ ਹਨ, ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 21 ਸਤੰਬਰ ਨੂੰ ਨਸ਼ਿਆਂ ਅਤੇ ਅਸਲਾ ਸਬੰਧੀ ਮਾਮਲਿਆਂ ਵਿਚ ਕੁੱਲ 17 ਐੱਫ.ਆਈ.ਆਰ. ਦਰਜ ਕਰਕੇ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਮਾਮਲਿਆਂ ਵਿਚ 327.104 ਗ੍ਰਾਮ ਹੈਰੋਇਨ ਅਤੇ 3 ਕਮਾਨੀਦਾਰ ਚਾਕੂ ਬਰਾਮਦ ਕੀਤੇ ਗਏ। ਮੁਹਿੰਮ ਦੌਰਾਨ 21 ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ। ਪੁਲਿਸ ਮੁਤਾਬਿਕ 11 ਸਤੰਬਰ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਨਸ਼ਾ ਵਿਰੋਧੀ ਮੁਹਿੰਮ ਤਹਿਤ ਹੁਣ ਤੱਕ 118 ਐੱਫ.ਆਈ.ਆਰ. ਦਰਜ ਕਰਕੇ 120 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੌਰਾਨ 897.826 ਗ੍ਰਾਮ ਹੈਰੋਇਨ, 4 ਗ੍ਰਾਮ ਆਈਸ ਡਰੱਗ, 1.191 ਕਿਲੋਗ੍ਰਾਮ ਗਾਂਜਾ, 15 ਨਸ਼ੀਲੇ ਟੀਕੇ, 16 ਕਮਾਨੀਦਾਰ ਚਾਕੂ ਅਤੇ ਹੁੱਕਾ ਬਰਾਮਦ ਕੀਤਾ ਗਿਆ ਹੈ। ਮੁਹਿੰਮ ਤਹਿਤ ਹੁਣ ਤੱਕ 332 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਨਾਲ ਤਾਲਮੇਲ ਬਿਠਾ ਕੇ ਸਥਾਨਕ ਸੈਕਟਰਾਂ ਕਾਲੋਨੀਆ ਅਤੇ ਡਰੱਗ ਹੋਟ ਸਪੋਟ ਵਰਗੀਆਂ ਥਾਵਾਂ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਦੇ ਪ੍ਰੋਗਰਾਮ ਅਤੇ ਤਲਾਸ਼ੀ ਮੁਹਿੰਮ ਨੂੰ ਜਾਰੀ ਰੱਖਿਆ ਗਿਆ ਹੈ।
ਪਿਛਲੀ ਖ਼ਬਰ ਸਮਾਰਟ ਪਾਰਕਿੰਗ ਲਾਗੂ ਹੋਣ ਤੱਕ ਪੁਰਾਣੀਆਂ ਦਰਾਂ ’ ਤੇ ਹੀ ਚੱਲਣਗੀਆਂ ਸੈਕਟਰ 17 ਦੀਆਂ 21 ਪਾਰਕਿੰਗਾਂ ਸਦਨ ਨੇ ਚਾਰ ਸਾਲ... ਅਗਲੀ ਖ਼ਬਰ ਭਾਜਪਾ ਦੀ ‘ ਨਸ਼ਾ ਮੁਕਤ ਪੰਜਾਬ ਯਾਤਰਾ ’ ਤਹਿਤ ਗਿੱਲ ਦੀ ਅਗਵਾਈ ਹੇਠ ਦੁਸਹਿਰਾ ਗਰਾਊਂਡ ਵਿਖੇ ਹੋਈ ਵਿਸ਼ਾਲ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।