20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸੈਕਟਰ -38 ’ ਚੋਂ ਟੈਕਸੀ ਡਰਾਈਵਰ ਦੀ ਲਾਸ਼ ਮਿਲੀ

ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-38 ਇਲਾਕੇ ’ਚੋਂ ਇਕ ਟੈਕਸੀ ਡਰਾਈਵਰ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਵਿਜੈ ਕੁਮਾਰ ਵਾਸੀ ਕੁਰਾਲੀ ਵਜੋਂ ਹੋਈ ਹੈ, ਜੋ ਕਿਰਾਏ ਦੀ ਟੈਕਸੀ ਚਲਾਉਂਦਾ ਸੀ।

ਅਜੀਤ ਡੈਸਕ 20-09-2026

ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-38 ਇਲਾਕੇ ’ਚੋਂ ਇਕ ਟੈਕਸੀ ਡਰਾਈਵਰ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਵਿਜੈ ਕੁਮਾਰ ਵਾਸੀ ਕੁਰਾਲੀ ਵਜੋਂ ਹੋਈ ਹੈ, ਜੋ ਕਿਰਾਏ ਦੀ ਟੈਕਸੀ ਚਲਾਉਂਦਾ ਸੀ। ਉਸ ਵਲੋਂ ਚਲਾਈ ਜਾ ਰਹੀ ਟੈਕਸੀ ਸੈਕਟਰ-56 ’ਚੋਂ ਬਰਾਮਦ ਹੋਈ ਹੈ। ਸੂਤਰਾਂ ਅਨੁਸਾਰ ਵਿਜੈ ਕੁਮਾਰ ਸ਼ੁੱਕਰਵਾਰ ਸਵੇਰੇ ਕਰੀਬ 10:30 ਵਜੇ ਖਰੜ ਤੋਂ ਟੈਕਸੀ ਲੈ ਕੇ ਨਿਕਲਿਆ ਸੀ, ਜਿਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਿਆ। ਦੇਰ ਰਾਤ ਉਸ ਦੀ ਟੈਕਸੀ ਸੈਕਟਰ-56 ’ਚੋਂ ਮਿਲੀ, ਪਰ ਉਹ ਗੱਡੀ ’ਚ ਮੌਜੂਦ ਨਹੀਂ ਸੀ। ਸ਼ਨੀਵਾਰ ਤੜਕਸਾਰ ਪੁਲਿਸ ਕੰਟਰੋਲ ਰੂਮ ਨੂੰ ਸੈਕਟਰ-38 ’ਚ ਲਾਸ਼ ਮਿਲਣ ਦੀ ਸੂਚਨਾ ਮਿਲੀ। ਇਸ ’ਤੇ ਥਾਣਾ ਮਲੋਆ ਦੇ ਐੱਸ.ਐੱਚ.ਓ. ਬਲਦੇਵ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਐੱਫ.ਐੱਸ.ਐੱਲ ਦੀ ਟੀਮ ਨੂੰ ਵੀ ਬੁਲਾਇਆ ਗਿਆ। ਜਾਣਕਾਰੀ ਅਨੁਸਾਰ ਵਿਜੈ ਕੁਮਾਰ ਦੇ ਸਰੀਰ ’ਤੇ ਚਾਕੂ ਦੇ ਕਈ ਜ਼ਖ਼ਮ ਮਿਲੇ ਹਨ। ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਲਾਸ਼ ਨੂੰ ਸੈਕਟਰ-16 ਸਥਿਤ ਜੀ.ਐੱਮ.ਐੱਸ.ਐੱਚ. ਦੇ ਮੁਰਦਾ ਘਰ ’ਚ ਰਖਵਾ ਦਿੱਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਲੁੱਟ ਅਤੇ ਰੰਜਿਸ਼ ਦੇ ਐਂਗਲ ਤੋਂ ਕੀਤੀ ਜਾ ਰਹੀ ਜਾਂਚ ਹੈ ਇਸ ਦੇ ਨਾਲ ਹੀ ਪੁਲਿਸ ਵਲੋਂ ਖਰੜ ਤੋਂ ਲੈਅ ਕੇ ਚੰਡੀਗੜ੍ਹ ਤੱਕ ਮ੍ਰਿਤਕ ਵਿਜੈ ਕਿੱਥੇ-ਕਿੱਥੇ ਰੁਕਿਆ ਇਸ ਦੀ ਵੀ ਘੋਖ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਸਿਹਤਮੰਦ ਭੋਜਨ ਸਿਹਤਮੰਦ ਮਿੱਟੀ ਨਾਲ ਸ਼ੁਰੂ ਹੁੰਦਾ ਹੈ - ਗੁਲਾਬ ਚੰਦ ਕਟਾਰੀਆ ਅਗਲੀ ਖ਼ਬਰ ਆਨਲਾਈਨ ਟ੍ਰੇਡਿੰਗ ਦੇ ਨਾਂਅ ’ ਤੇ 1.50 ਕਰੋੜ ਰੁ . ਦੀ ਸਾਈਬਰ ਠੱਗੀ ਦੇ ਮਾਮਲੇ ’ ਚ ਪੰਚਕੂਲਾ ਪੁਲਿਸ ਵਲੋਂ 13 ਵਾਂ ਮੁਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।