15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪੈੱਕ ਅਤੇ 1990 ਬੈਚ ਦੇ ਸਿਲਵਰ ਮੈਡਲਿਸਟ ਸਵ . ਸੁਧੀਰ ਗੁਪਤਾ ਦੇ ਪਰਿਵਾਰ ਵਿਚਕਾਰ ਇਕ ਸਮਝੌਤਾ ਪੱਤਰ ’ ਤੇ ਹੋਏ ਹਸਤਾਖਰ

ਚੰਡੀਗੜ੍ਹ, 14 ਸਤੰਬਰ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਪੈੱਕ ਦੇ ਸਾਬਕਾ ਵਿਦਿਆਰਥੀ ਅਤੇ 1990 ਬੈਚ ਦੇ ਸਿਲਵਰ ਮੈਡਲਿਸਟ ਸਵਰਗੀ ਸੁਧੀਰ ਗੁਪਤਾ ਦੇ ਪਰਿਵਾਰ ਨਾਲ ਸਮਝੌਤਾ ਪੱਤਰ (ਐਮ. ਓ.

ਅਜੀਤ ਡੈਸਕ 15-09-2026
ਚੰਡੀਗੜ੍ਹ, 14 ਸਤੰਬਰ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਪੈੱਕ ਦੇ ਸਾਬਕਾ ਵਿਦਿਆਰਥੀ ਅਤੇ 1990 ਬੈਚ ਦੇ ਸਿਲਵਰ ਮੈਡਲਿਸਟ ਸਵਰਗੀ ਸੁਧੀਰ ਗੁਪਤਾ ਦੇ ਪਰਿਵਾਰ ਨਾਲ ਸਮਝੌਤਾ ਪੱਤਰ (ਐਮ.ਓ.ਯੂ) ’ਤੇ ਹਸਤਾਖਰ ਕੀਤੇ ਗਏ। ਜਿਸ ਦਾ ਮੁੱਖ ਉਦੇਸ਼ ਪੈੱਕ ਦੀ ਇਕ ਹੋਣਹਾਰ ਵਿਦਿਆਰਥਣ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਫ਼ੀਸ ਭਰਨ ਦੀ ਸਹਿਮਤੀ ਦੇਣਾ ਸੀ। ਇਸ ਪਹਿਲ ਤਹਿਤ ਗੁਪਤਾ ਪਰਿਵਾਰ ਨੇ ਪੈੱਕ ਦੀ ਇਕ ਵਿਦਿਆਰਥਣ ਦੀ ਇੰਜੀਨੀਅਰਿੰਗ ਸਿੱਖਿਆ ਦੀ ਫ਼ੀਸ ਸਪਾਂਸਰ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ। ਜਿਸ ਰਾਹੀਂ ਪੇਸ਼ੇਵਾਰ ਇੰਜੀਨੀਅਰਿੰਗ ਸਿੱਖਿਆ ਹਾਸਲ ਕਰ ਰਹੀ ਇਕ ਯੋਗ ਵਿਦਿਆਰਥਣ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾ ਸਕੇਗੀ। ਇਹ ਪਹਿਲ ਗੁਪਤਾ ਦੇ ਆਪਣੇ ਅਲਮਾ ਮੈਟਰ ਨਾਲ ਸਥਾਈ ਸਬੰਧ ਦੀ ਯਾਦ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸਿੱਖਿਆ ਰਾਹੀਂ ਨੌਜਵਾਨ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਵੱਲ ਇਕ ਸਾਰਥਕ ਅਤੇ ਸਥਾਈ ਯੋਗਦਾਨ ਹੈ। ਇਸ ਐਮ.ਓ.ਯੂ ’ਤੇ ਡਾ. ਰਾਜੇਸ਼ ਕੁਮਾਰ ਭਾਟੀਆ ਡਾਇਰੈਕਟਰ ਪੈੱਕ ਅਤੇ ਡਾ. ਰਾਜੇਸ਼ ਕੰਡਾ ਡੀਨ ਐਲੁਮਨਾਈ ਰਿਲੇਸ਼ਨਜ਼ ਪੈੱਕ ਦੀ ਮੌਜੂਦਗੀ ਵਿਚ ਹਸਤਾਖਰ ਕੀਤੇ ਗਏ। ਗੁਪਤਾ ਪਰਿਵਾਰ ਵਲੋਂ ਦਇਆ ਕਿਸ਼ਨ ਗੁਪਤਾ, ਪਿਤਾ ਰਸ਼ਮੀ ਗੁਪਤਾ, ਪਤਨੀ ਸੁਨੀਤਾ ਗੁਪਤਾ, ਭੈਣ ਆਰੁਸ਼ ਗੁਪਤਾ ਹਾਜ਼ਰ ਸਨ। ਡਾ. ਸੰਦੀਪ ਕੌਰ ਮੁਖੀ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਪੈੱਕ ਅਤੇ ਸਵਰਗੀ ਸੁਧੀਰ ਗੁਪਤਾ ਦੀ ਸਹਿਪਾਠੀ ਵੀ ਇਸ ਮੌਕੇ ’ਤੇ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਰਾਜੇਸ਼ ਕੁਮਾਰ ਭਾਟੀਆ ਡਾਇਰੈਕਟਰ ਨੇ ਸਵਰਗੀ ਸੁਧੀਰ ਗੁਪਤਾ ਦੇ ਜੀਵਨ ਅਤੇ ਉਨ੍ਹਾਂ ਦੇ ਮੁੱਲਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਬਲੀਦਾਨ ਅਤੇ ਸਾਰੀ ਜ਼ਿੰਦਗੀ ਨਿਭਾਏ ਨੈਤਿਕ ਸਿਧਾਂਤਾਂ ਨੂੰ ਸਲਾਮ ਕੀਤਾ।
ਪਿਛਲੀ ਖ਼ਬਰ 35 ਸਾਲ ਸੇਵਾ ਤੋਂ ਬਾਅਦ ਬਰਖ਼ਾਸਤ ਹੋਏ ਪੁਲਿਸ ਮੁਲਾਜ਼ਮ ਨੂੰ ਵੱਡੀ ਰਾਹਤ ਅਗਲੀ ਖ਼ਬਰ ਅਜੀਤ, ਜਲੰਧਰ ਪਿੰਡ ਖਿਜ਼ਰਾਬਾਦ ਦੀ ਪੰਚਾਇਤੀ ਜ਼ਮੀਨ ’ ਤੇ ਕੀਤਾ ਨਾਜਾਇਜ਼ ਕਬਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।