10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਚੰਡੀਗੜ੍ਹ ’ ਚ ਨਵੀਆਂ ਉੱਦਮੀ ਇਕਾਈਆਂ ਨੂੰ ਵਿੱਤੀ ਹੁਲਾਰਾ , 12 ਇਕਾਈਆਂ ਨੂੰ 2.03 ਕਰੋੜ ਦੀ ਗ੍ਰਾਂਟ

ਚੰਡੀਗੜ੍ਹ, 9 ਸਤੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਉੱਦਮਾਂ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵੱਲ ਅਹਿਮ ਕਦਮ ਚੁੱਕਦਿਆਂ ‘ਚੰਡੀਗੜ੍ਹ ਸਟਾਰਟਅੱਪ ਪਾਲਿਸੀ-2025’ ਤਹਿਤ 8 ਨਵੀਆਂ ਉੱਦਮੀ ਇਕਾਈਆਂ ਅਤੇ 4 ਉੱਦਮ ਪ੍ਰਫੁੱਲਨ ਕੇਂਦਰਾਂ ਲਈ ਕੁੱਲ 2. 033 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਹੈ।

ਅਜੀਤ ਡੈਸਕ 10-09-2026

ਚੰਡੀਗੜ੍ਹ, 9 ਸਤੰਬਰ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਉੱਦਮਾਂ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵੱਲ ਅਹਿਮ ਕਦਮ ਚੁੱਕਦਿਆਂ ‘ਚੰਡੀਗੜ੍ਹ ਸਟਾਰਟਅੱਪ ਪਾਲਿਸੀ-2025’ ਤਹਿਤ 8 ਨਵੀਆਂ ਉੱਦਮੀ ਇਕਾਈਆਂ ਅਤੇ 4 ਉੱਦਮ ਪ੍ਰਫੁੱਲਨ ਕੇਂਦਰਾਂ ਲਈ ਕੁੱਲ 2.033 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਹੈ। ਯੂ.ਟੀ. ਚੰਡੀਗੜ੍ਹ ਸਕੱਤਰੇਤ ਵਿਖੇ ਅੱਜ ਕਰਵਾਏ ਗਏ ਗ੍ਰਾਂਟ ਵੰਡ ਸਮਾਗਮ ਵਿਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਰਾਜਪਾਲ ਕਟਾਰੀਆ ਨੇ ਕਿਹਾ ਕਿ ਨਵੀਨਤਾ ਅਤੇ ਉਦਮਸ਼ੀਲਤਾ ਨੂੰ ਉਤਸ਼ਾਹ ਦੇਣ ਲਈ ਨਵੀਆਂ ਉੱਦਮੀ ਇਕਾਈਆਂ ਨੂੰ ਸਮੇਂ ਸਿਰ ਵਿੱਤੀ ਅਤੇ ਸੰਸਥਾਗਤ ਸਹਾਇਤਾ ਮੁਹੱਈਆ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਵੇਂ ਉੱਦਮਾਂ ਨੂੰ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ, ਕਾਰੋਬਾਰ ਦਾ ਵਿਸਥਾਰ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਨਵੀਆਂ ਉੱਦਮੀ ਇਕਾਈਆਂ ਅਤੇ ਉੱਦਮ ਪ੍ਰਫੁੱਲਨ ਕੇਂਦਰਾਂ ਨੂੰ ਨੀਤੀ ਤਹਿਤ ਮਿਲ ਰਹੀ ਸਹਾਇਤਾ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਦੀ ਅਪੀਲ ਕੀਤੀ। 8 ਨਵੀਆਂ ਉੱਦਮੀ ਇਕਾਈਆਂ ਨੂੰ 85.80 ਲੱਖ , 4 ਉੱਦਮ ਪ੍ਰਫੁੱਲਨ ਕੇਂਦਰਾਂ ਨੂੰ 1.175 ਕਰੋੜ ਜਾਣਕਾਰੀ ਅਨੁਸਾਰ 8 ਨਵੀਆਂ ਉੱਦਮੀ ਇਕਾਈਆਂ ਨੂੰ 85.80 ਲੱਖ, 4 ਉੱਦਮ ਪ੍ਰਫੁੱਲਨ ਕੇਂਦਰਾਂ ਨੂੰ 1.175 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਕੁੱਲ 2.033 ਕਰੋੜ ਰੁਪਏ ਦੀ ਇਹ ਗ੍ਰਾਂਟ ਨੀਤੀ ਦੀਆਂ ਵਿਵਸਥਾਵਾਂ ਅਨੁਸਾਰ ਸਬੰਧਿਤ ਮੂਲ ਉੱਦਮ ਪ੍ਰਫੁੱਲਨ ਕੇਂਦਰਾਂ ਰਾਹੀਂ ਪੜਾਅ ਵਾਰ ਜਾਰੀ ਕੀਤੀ ਜਾਵੇਗੀ। ਸਮਾਗਮ ਵਿਚ ਯੂ.ਟੀ. ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ ਦੀਪ੍ਰਵਾ ਲਾਕੜਾ, ਡਿਪਟੀ ਕਮਿਸ਼ਨਰ-ਕਮ-ਸਕੱਤਰ ਉਦਯੋਗ ਨਿਸ਼ਾਂਤ ਕੁਮਾਰ ਯਾਦਵ ਅਤੇ ਡਾਇਰੈਕਟਰ ਉਦਯੋਗ ਪ੍ਰਧੁਮਨ ਸਿੰਘ ਸਮੇਤ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਉਦਯੋਗ ਵਿਭਾਗ ਦੇ ਸਕੱਤਰ ਨਿਸ਼ਾਂਤ ਕੁਮਾਰ ਯਾਦਵ ਨੇ ‘ਚੰਡੀਗੜ੍ਹ ਸਟਾਰਟਅੱਪ ਪਾਲਿਸੀ-2025’ ਦੇ ਮੁੱਖ ਪੱਖਾਂ ਅਤੇ ਇਸ ਤਹਿਤ ਅਰਜ਼ੀ ਦੇਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਸਮਾਗਮ ਵਿਚ ਚੰਡੀਗੜ੍ਹ ਦੀਆਂ ਉਦਯੋਗਿਕ ਐਸੋਸੀਏਸ਼ਨਾਂ, ਨਵੀਆਂ ਉੱਦਮੀ ਇਕਾਈਆਂ, ਉੱਦਮ ਪ੍ਰਫੁੱਲਨ ਕੇਂਦਰਾਂ, ਵਿੱਦਿਅਕ ਸੰਸਥਾਵਾਂ, ਸਰਕਾਰੀ ਵਿਭਾਗਾਂ ਅਤੇ ਪੀ.ਐਸ.ਯੂਜ਼. ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਸ਼ਾਸਨ ਵਲੋਂ ਆਉਣ ਵਾਲੇ ਸਮੇਂ ਵਿਚ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰਾ ਸੈਸ਼ਨ, ਮੈਂਟਰਸ਼ਿਪ ਤੇ ਮਾਰਗਦਰਸ਼ਨ, ਨਿਵੇਸ਼ਕਾਂ ਨਾਲ ਸੰਪਰਕ, ਸਮਰੱਥਾ ਨਿਰਮਾਣ ਅਤੇ ਮਾਰਕੀਟ-ਲਿੰਕੇਜ ਵਰਗੀਆਂ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਹੋਰ ਨਵੀਆਂ ਉੱਦਮੀ ਇਕਾਈਆਂ, ਉੱਦਮ ਪ੍ਰਫੁੱਲਨ ਕੇਂਦਰਾਂ ਨੂੰ ਵੀ ਇਨ੍ਹਾਂ ਪਹਿਲਕਦਮੀਆਂ ਦੇ ਦਾਇਰੇ ਵਿਚ ਲਿਆਉਣ ਦੀ ਯੋਜਨਾ ਹੈ। ਪ੍ਰਸ਼ਾਸਨ ਨੇ ਕਿਹਾ ਕਿ ਇਨ੍ਹਾਂ ਯਤਨਾਂ ਦਾ ਉਦੇਸ਼ ਚੰਡੀਗੜ੍ਹ ਵਿਚ ਨਵੀਨਤਾ, ਉਦਮਸ਼ੀਲਤਾ, ਰੁਜ਼ਗਾਰ ਅਤੇ ਟਿਕਾਊ ਆਰਥਿਕ ਵਿਕਾਸ ਲਈ ਮਜ਼ਬੂਤ ਮਾਹੌਲ ਤਿਆਰ ਕਰਨਾ ਹੈ।

ਪਿਛਲੀ ਖ਼ਬਰ ਸੈਕਟਰ -45 ਡੀ ਦੀਆਂ ਤੰਗ ਗਲੀਆਂ ਨੂੰ ਮਿਲੇਗੀ ਨਵੀਂ ਦਿੱਖ ਅਗਲੀ ਖ਼ਬਰ ਸਨੇਤਾ ਪੁਲਿਸ ਮੁਕਾਬਲੇ ’ ਚ ਫਿਰੌਤੀ ਲਈ ਵਾਰਦਾਤ ਨੂੰ ਅੰਜਾਮ ਦੇਣ ਜਾ ਰਿਹਾ ਨੌਜਵਾਨ ਜ਼ਖਮੀ ਹੇਅਰ ਮਾਸਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।