09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਫੇਜ਼ -1 ’ ਚ ਔਰਤ ਨਾਲ ਅਸ਼ਲੀਲ ਹਰਕਤਾਂ ਤੇ ਧਮਕੀਆਂ , ਕੇਸ ਦਰਜ ਐਕਟਿਵਾ ਸਵਾਰ ਨੌਜਵਾਨ ਵਲੋਂ ਪਿੱਛਾ ਕਰਨ ਦਾ ਦੋਸ਼, ਵਾਹਨ ਨੰਬਰ ਤੇ ਸੀ.ਸੀ.ਟੀ.ਵੀ. ਰਾਹੀਂ ਭਾਲ

ਐੱਸ. ਏ.

ਅਜੀਤ ਡੈਸਕ 09-09-2026
ਐੱਸ.ਏ.ਐੱਸ. ਨਗਰ, 8 ਸਤੰਬਰ (ਕਪਿਲ ਵਧਵਾ)– ਫੇਜ਼-1 ਇਲਾਕੇ ’ਚ ਸਕੂਲ ਤੋਂ ਆਪਣੇ ਬੱਚੇ ਨੂੰ ਲੈ ਕੇ ਘਰ ਪਰਤ ਰਹੀ ਇਕ ਔਰਤ ਨੇ ਐਕਟਿਵਾ/ਜੁਪੀਟਰ ਸਵਾਰ ਨੌਜਵਾਨ ’ਤੇ ਪਿੱਛਾ ਕਰਨ, ਅਸ਼ਲੀਲ ਇਸ਼ਾਰੇ ਕਰਨ, ਗਾਲੀ-ਗਲੋਚ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ। ਔਰਤ ਦੀ ਸ਼ਿਕਾਇਤ ’ਤੇ ਥਾਣਾ ਫੇਜ਼-1 ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 74, 75, 78 ਅਤੇ 79 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਮੁਤਾਬਕ ਬੀਤੀ 3 ਸਤੰਬਰ ਨੂੰ ਦੁਪਹਿਰ ਕਰੀਬ 12 ਵਜੇ ਔਰਤ ਆਪਣੇ ਬੱਚੇ ਨੂੰ ਸਕੂਲ ਤੋਂ ਲੈ ਕੇ ਘਰ ਆ ਰਹੀ ਸੀ। ਇਸ ਦੌਰਾਨ ਇਕ ਦੋ ਪਹੀਆ ਵਾਹਨ ਸਵਾਰ ਨੌਜਵਾਨ ਉਸ ਦਾ ਪਿੱਛਾ ਕਰਨ ਲੱਗ ਪਿਆ ਅਤੇ ਰਸਤੇ ’ਚ ਕਥਿਤ ਤੌਰ ’ਤੇ ਅਸ਼ਲੀਲ ਇਸ਼ਾਰੇ ਤੇ ਅਭਦਰ ਵਿਵਹਾਰ ਕੀਤਾ। ਵਿਰੋਧ ਕਰਨ ’ਤੇ ਉਸ ਵਲੋਂ ਗਾਲੀ-ਗਲੋਚ ਅਤੇ ਧਮਕੀਆਂ ਦੇਣ ਦਾ ਵੀ ਦੋਸ਼ ਹੈ। ਔਰਤ ਵਲੋਂ ਰੌਲਾ ਪਾਉਣ ’ਤੇ ਨੌਜਵਾਨ ਉਥੋਂ ਚਲਾ ਗਿਆ। ਸ਼ਿਕਾਇਤ ਅਨੁਸਾਰ ਕਰੀਬ ਢਾਈ ਵਜੇ ਉਹੀ ਨੌਜਵਾਨ ਮੁੜ ਗਲੀ ’ਚ ਦਿਖਾਈ ਦਿੱਤਾ। ਔਰਤ ਦੇ ਪਤੀ ਨੇ ਉਸ ਦਾ ਪਿੱਛਾ ਕੀਤਾ ਤਾਂ ਅੱਗੇ ਜਾ ਕੇ ਉਸ ਨੇ ਕਥਿਤ ਤੌਰ ’ਤੇ ਇਕ ਹੋਰ ਔਰਤ ਦੀ ਚੇਨ ਝਪਟਣ ਦੀ ਕੋਸ਼ਿਸ਼ ਕੀਤੀ, ਪਰ ਪਿੱਛਾ ਕੀਤੇ ਜਾਣ ਕਾਰਨ ਉਹ ਫਰਾਰ ਹੋ ਗਿਆ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ ਲਈ ਵਾਹਨ ਨੰਬਰ ਅਤੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਪਿਛਲੀ ਖ਼ਬਰ ‘ ਵਿਸ਼ਵ ਫਿਜ਼ਿਓਥੈਰੇਪੀ ਦਿਵਸ ’ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਜਾਗਰੂਕਤਾ ਸਮਾਗਮ ਕਰਵਾਇਆ ਅਗਲੀ ਖ਼ਬਰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ’ਚ ਨਾਮਜ਼ਦ ਮਹਿਲਾ ਬਰੀ ਸਾਲ 2022 ਵਿਚ ਥਾਣਾ ਫੇਜ਼ 8 ਦੀ ਪੁਲਿਸ ਵਲੋਂ ਕੀਤਾ ਗਿਆ ਸੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।