ਡੇਰਾਬੱਸੀ ਬਾਰ ਦੀ ਪ੍ਰਧਾਨਗੀ ਲਈ ਮੁਕਾਬਲਾ ਰੌਚਕ , ਮੌਜੂਦਾ ਪ੍ਰਧਾਨ ਦੱਪਰ ਮੁੜ ਚੋਣ ਮੈਦਾਨ ’ ਚ ਪ੍ਰਦੀਪ ਕੁਮਾਰ ਰਾਣਾ ਨੇ ਦਿੱਤੀ ਚੁਣੌਤੀ, ਅੱਠ ਅਹੁਦਿਆਂ ਲਈ 19 ਉਮੀਦਵਾਰਾਂ ਨੇ ਠੋਕੀ ਦਾਅਵੇਦਾਰੀ
ਡੇਰਾਬੱਸੀ, 8 ਸਤੰਬਰ (ਰਣਬੀਰ ਸਿੰਘ ਪੜ੍ਹੀ)-ਬਾਰ ਐਸੋਸੀਏਸ਼ਨ ਡੇਰਾਬੱਸੀ ਦੀ ਸਾਲ 2026-27 ਦੀ ਚੋਣ ਨੂੰ ਲੈ ਕੇ ਵਕੀਲ ਭਾਈਚਾਰੇ ਵਿਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਨਾਮਜ਼ਦਗੀਆਂ ਦੀ ਪੜਤਾਲ ਮੁਕੰਮਲ ਹੋਣ ਮਗਰੋਂ ਵੱਖ-ਵੱਖ ਅਹੁਦਿਆਂ ਲਈ ਕੁੱਲ 19 ਉਮੀਦਵਾਰ ਮੈਦਾਨ ਵਿਚ ਹਨ, ਪਰ ਸਭ ਤੋਂ ਵੱਧ ਨਜ਼ਰਾਂ ਪ੍ਰਧਾਨਗੀ ਦੇ ਅਹੁਦੇ ‘ਤੇ ਟਿਕੀਆਂ ਹੋਈਆਂ ਹਨ।
ਡੇਰਾਬੱਸੀ, 8 ਸਤੰਬਰ (ਰਣਬੀਰ ਸਿੰਘ ਪੜ੍ਹੀ)-ਬਾਰ ਐਸੋਸੀਏਸ਼ਨ ਡੇਰਾਬੱਸੀ ਦੀ ਸਾਲ 2026-27 ਦੀ ਚੋਣ ਨੂੰ ਲੈ ਕੇ ਵਕੀਲ ਭਾਈਚਾਰੇ ਵਿਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਨਾਮਜ਼ਦਗੀਆਂ ਦੀ ਪੜਤਾਲ ਮੁਕੰਮਲ ਹੋਣ ਮਗਰੋਂ ਵੱਖ-ਵੱਖ ਅਹੁਦਿਆਂ ਲਈ ਕੁੱਲ 19 ਉਮੀਦਵਾਰ ਮੈਦਾਨ ਵਿਚ ਹਨ, ਪਰ ਸਭ ਤੋਂ ਵੱਧ ਨਜ਼ਰਾਂ ਪ੍ਰਧਾਨਗੀ ਦੇ ਅਹੁਦੇ ‘ਤੇ ਟਿਕੀਆਂ ਹੋਈਆਂ ਹਨ। ਮੌਜੂਦਾ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਨੇ ਆਪਣੀ ਕੁਰਸੀ ਬਰਕਰਾਰ ਰੱਖਣ ਲਈ ਮੁੜ ਚੋਣ ਮੈਦਾਨ ਵਿਚ ਉਤਰੇ ਹਨ , ਜਦਕਿ ਉਨ੍ਹਾਂ ਸਾਹਮਣੇ ਪ੍ਰਦੀਪ ਕੁਮਾਰ ਰਾਣਾ ਨੇ ਦਾਅਵੇਦਾਰੀ ਪੇਸ਼ ਕਰਕੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ। ਮੌਜੂਦਾ ਪ੍ਰਧਾਨ ਦੇ ਮੁੜ ਮੈਦਾਨ ਵਿਚ ਉਤਰਨ ਕਾਰਨ ਪ੍ਰਧਾਨਗੀ ਦੀ ਚੋਣ ਇਸ ਵਾਰ ਖਾਸ ਖਿੱਚ ਦਾ ਕੇਂਦਰ ਬਣ ਗਈ ਹੈ। ਇਕ ਪਾਸੇ ਦੱਪਰ ਆਪਣੇ ਮੌਜੂਦਾ ਕਾਰਜਕਾਲ ਅਤੇ ਵਕੀਲ ਭਾਈਚਾਰੇ ਨਾਲ ਰਾਬਤੇ ਦੇ ਆਧਾਰ ‘ਤੇ ਮੁੜ ਭਰੋਸਾ ਹਾਸਲ ਕਰਨ ਲਈ ਮੈਦਾਨ ਵਿਚ ਹਨ, ਦੂਜੇ ਪਾਸੇ ਰਾਣਾ ਉਨ੍ਹਾਂ ਨੂੰ ਚੁਣੌਤੀ ਦੇ ਰਹੇ ਹਨ। ਅਜਿਹੇ ਵਿਚ ਬਾਰ ਦੀ ਵਾਗਡੋਰ ਮੁੜ ਦੱਪਰ ਦੇ ਹੱਥ ਆਉਂਦੀ ਹੈ ਜਾਂ ਵਕੀਲ ਭਾਈਚਾਰਾ ਨਵੇਂ ਚਿਹਰੇ ‘ਤੇ ਮੋਹਰ ਲਾਉਂਦਾ ਹੈ, ਇਸ ਨੂੰ ਲੈ ਕੇ ਉਤਸੁਕਤਾ ਵੱਧ ਗਈ ਹੈ। ਹੋਰ ਅਹੁਦਿਆਂ ਵਿਚ ਮੀਤ ਪ੍ਰਧਾਨ ਲਈ ਸ਼ਿਵ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਬੈਦਵਾਣ, ਜਦਕਿ ਔਰਤਾਂ ਲਈ ਰਾਖਵੇਂ ਮੀਤ ਪ੍ਰਧਾਨ ਦੇ ਅਹੁ ਦੇ ਲਈ ਗੀਤਿਕਾ ਗੋਇਲ ਅਤੇ ਅਰੁਣਾ ਚੌਹਾਨ ਮੈਦਾਨ ਵਿਚ ਹਨ। ਸਕੱਤਰ ਲਈ ਲਵਕੇਸ਼, ਜਗਤਾਰ ਸਿੰਘ ਬਾਛਲ ਅਤੇ ਸੁਰੇਸ਼ ਸ਼ਰਮਾ ਵਿਚਾਲੇ ਤਿਕੋਣਾ ਮੁਕਾਬਲਾ ਬਣਿਆ ਹੈ। ਖਜ਼ਾਨਚੀ ਲਈ ਦਿਲਬਾਗ ਸਿੰਘ ਸਰਾਓ (ਬਾਗੀ), ਵੀਪਨ ਕੁਮਾਰ ਅਤੇ ਹਰਪ੍ਰੀਤ ਸਿੰਘ ਸੈਣੀ, ਜਦਕਿ ਔਰਤਾਂ ਲਈ ਰਾਖਵੇਂ ਸੰਯੁਕਤ ਸਕੱਤਰ ਲਈ ਮਹਿਕ ਗੁਪਤਾ, ਅੰਜਨਾ ਸ਼ਰਮਾ ਅਤੇ ਸੁਮਨ ਰਾਣੀ ਦਾਅਵੇਦਾਰ ਹਨ। ਲਾਇਬ੍ਰੇਰੀਅਨ ਲਈ ਅਨੁਭਵ ਸਿੰਗਲਾ ਅਤੇ ਹਰਮਿੰਦਰ ਸਿੰਘ ਅਤੇ ਔਰਤਾਂ ਲਈ ਰਾਖਵੇਂ ਕਾਰਜਕਾਰਨੀ ਮੈਂਬਰ ਦੇ ਅਹੁਦੇ ਲਈ ਜ਼ੇਬਾ ਪ ਰਵੀਨ ਅਤੇ ਸੋਨੀਆ ਭਾਰਦਵਾਜ ਮੈਦਾਨ ਵਿਚ ਹਨ। ਇਸ ਮੌਕੇ ਆਰ.ਓ ਰਵਿੰਦਰ ਬੱਤਰਾ , ਏ.ਆਰ.ਓ ਅਰੁਣ ਗੁਪਤਾ, ਭਾਗ ਸਿੰਘ ਖਾਰੀ, ਰਾਮ ਕੁਮਾਰ ਧੀਮਾਨ ਅਤੇ ਅਭਿਮਨਯੂ ਗਰਗ ਚੋਣ ਅਧਿਕਾਰੀਆਂ ਵਲੋਂ ਨਾਮਜ਼ਦਗੀ ਪੱਤਰਾਂ ਦੀ ਕੀਤੀ ਪੜਤਾਲ ਦੌਰਾਨ ਸਾਰੇ ਉਮੀਦਵਾਰ ਯੋਗ ਪਾਏ ਗਏ ਹਨ। ਅੱਜ 5 ਸਤੰਬਰ ਦੁਪਹਿਰ 3.30 ਵਜੇ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ, ਜਿਸ ਮਗਰੋਂ ਅੰਤਿਮ ਉਮੀਦਵਾਰ ਸੂਚੀ ਜਾਰੀ ਹੋਵੇਗੀ। ਇਸ ਤੋਂ ਬਾਅਦ ਹੀ ਚੋਣ ਮੁਕਾਬਲਿਆਂ ਦੀ ਅਸਲ ਤਸਵੀਰ ਸਾਫ਼ ਹੋਵੇਗੀ।