09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪੀ.ਜੀ.ਆਈ ’ਚ ‘ਵਿਸ਼ਵ ਫਿਜ਼ੀਉਥੈਰੇਪੀ ਦਿਵਸ-2026’ ਮਨਾਇਆ

ਚੰਡੀਗੜ੍ਹ, 8 ਸਤੰਬਰ (ਮਾਰਕੰਡਾ)- ਪੀ. ਜੀ.

ਅਜੀਤ ਡੈਸਕ 09-09-2026
ਚੰਡੀਗੜ੍ਹ, 8 ਸਤੰਬਰ (ਮਾਰਕੰਡਾ)- ਪੀ.ਜੀ.ਆਈ ਚੰਡੀਗੜ੍ਹ ਐਡਵਾਂਸਡ ਆਈ ਸੈਂਟਰ ਦੇ ਆਡੀਟੋਰੀਅਮ ਵਿਖੇ ਫਿਜ਼ੀਓਥੈਰੇਪਿਸਟ ਐਸੋਸੀਏਸ਼ਨ (ਪੀ.ਪੀ.ਏ) ਦੇ ਸਹਿਯੋਗ ਨਾਲ ‘ਵਿਸ਼ਵ ਫਿਜ਼ੀਉਥੈਰੇਪੀ ਦਿਵਸ-2026’ ਮਨਾਉਣ ਮਨਾਇਆ ਗਿਆ। ਇਸ ਦਿਵਸ ਦੌਰਾਨ ‘ਬਚਾਅ ਤੋਂ ਰਿਕਵਰੀ ਤੱਕ-ਦੇਖਭਾਲ ਦੇ ਨਿਰੰਤਰਤਾ ਵਿਚ ਫਿਜ਼ੀਉਥੈਰੇਪੀ ਦੀ ਭੂਮਿਕਾ’ ਵਿਸ਼ੇ ’ਤੇ ਅਧਾਰਿਤ ਇਕ ਪ੍ਰੋਗਰਾਮ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਪ੍ਰੋ. ਵਿਜੇ ਗੋਨੀ ਮੁਖੀ ਸਰੀਰਕ ਅਤੇ ਮੁੜ ਵਸੇਬਾ ਮੈਡੀਸਨ ਵਿਭਾਗ ਅਤੇ ਪ੍ਰੋ. ਧੀਰਜ ਖੁਰਾਨਾ ਦੁਆਰਾ ਕੀਤਾ ਗਿਆ। ਸੈਸ਼ਨਾਂ ਵਿਚ ਦਿਮਾਗ਼ੀ ਦੌਰੇ ਦੀ ਰੋਕਥਾਮ, ਤੁਰੰਤ ਡਾਕਟਰੀ ਸਹਾਇਤਾ ਲੈਣ ਅਤੇ ਪੁਨਰਵਾਸ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ। ਇਹਨਾਂ ਦਾ ਸੰਚਾਲਨ ਪ੍ਰੋ. ਧੀਰਜ ਖੁਰਾਨਾ, ਡਾ. ਸੁਸ਼ਾਂਤ ਸਾਹੂ, ਡਾ. ਰਘੂਨਾਥ ਸਾਹੂ (ਪੀਟੀ), ਡਾ. ਜਯਾ ਤਲਵਾਰ (ਪੀਟੀ), ਡਾ. ਭੂਸ਼ਣ ਚੰਦਰ ਪਾਲ (ਪੀਟੀ), ਡਾ. ਸ਼ਿਵਪ੍ਰਿਆ (ਪੀਟੀ), ਡਾ. ਨੀਤੀਕਾ ਕਟਿਆਰ (ਪੀਟੀ) ਅਤੇ ਡਾ. ਸਲਮਾਨ ਅਹਿਮਦ (ਪੀਟੀ) ਸਮੇਤ ਮਾਹਿਰਾਂ ਦੁਆਰਾ ਕੀਤਾ ਗਿਆ। ਇਸ ਵਿਸ਼ਵ ਫਿਜ਼ੀਉਥੈਰੇਪੀ ਦਿਵਸ ਮੌਕੇ ਵਿਦਿਆਰਥੀਆਂ ਦੁਆਰਾ ਵਿਦਿਆਰਥੀ ਕੁਇਜ਼ ਅਤੇ ਪੋਸਟਰ ਪੇਸ਼ਕਾਰੀਆਂ ਵਾਲੇ ਅਕਾਦਮਿਕ ਗੱਲਬਾਤ ਸੈਸ਼ਨ ਚਲਾਇਆ ਗਿਆ। ਇਨ੍ਹਾਂ ਗਤੀਵਿਧੀਆਂ ਨੇ ਵਿਦਿਆਰਥੀਆਂ ਨੂੰ ਆਪਣੇ ਗਿਆਨ ਅਤੇ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕਰਨ ਲਈ ਇਕ ਦਿਲਚਸਪ ਪਲੇਟਫ਼ਾਰਮ ਪ੍ਰਦਾਨ ਕੀਤਾ। ਵਿਦਿਆਰਥੀਆਂ ਅਤੇ ਫਿਜ਼ੀਉਥੈਰੇਪੀ ਪੇਸ਼ਾਵਰਾਂ ਵਿਚਕਾਰ ਅਕਾਦਮਿਕ ਗੱਲਬਾਤ ਨੂੰ ਉਤਸ਼ਾਹਿਤ ਵੀ ਕੀਤਾ। ਇਸ ਪ੍ਰੋਗਰਾਮ ਦਾ ਤਾਲਮੇਲ ਡਾ. ਅਭਿਜੀਤ ਪਾਲ (ਪੀਟੀ) ਅਤੇ ਡਾ. ਲੋਕੇਸ਼ ਭਾਰਦਵਾਜ (ਪੀਟੀ) ਦੁਆਰਾ ਕੀਤਾ ਗਿਆ। ਜਿਸ ਵਿਚ ਵਿਭਾਗ ਦੇ ਫੈਕਲਟੀ, ਫਿਜ਼ੀਓਥੈਰੇਪਿਸਟ ਅਤੇ ਵਿਦਿਆਰਥੀਆਂ ਦੇ ਸਹਿਯੋਗ ਅਤੇ ਭਾਗੀਦਾਰੀ ਦੇਖੀ ਗਈ।
ਪਿਛਲੀ ਖ਼ਬਰ ਪਾਰਕਿੰਗ ’ਚ ਛੱਡੇ ਖੁੱਲ੍ਹੇ ਡੂੰਘੇ ਟੋਏ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਅਗਲੀ ਖ਼ਬਰ ਰਾਜਧਾਨੀ ਚੰਡੀਗੜ੍ਹ ’ ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਕੌਂਸਲਰ ਰਾਮਚੰਦਰ ਯਾਦਵ ਅਤੇ ਮਸ਼ਹੂਰ ਪੰਜਾਬੀ ਅਦਾਕਾਰਾ ਅਦਿਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।