08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਚੰਡੀਗੜ੍ਹ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਜਨਮ ਅਸ਼ਟਮੀ ਮੌਕੇ ਲਗਾਇਆ ਲੰਗਰ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟਜ਼ ਦੇ 4 ਕੈਡਿਟ ਭਾਰਤੀ ਫ਼ੌਜ ’ ਚ ਲੈਫਟੀਨੈਂਟ ਬਣੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੈਫਟੀਨੈਂਟਾਂ ਨੂੰ ਦਿੱਤੀ ਵਧਾਈ

ਐੱਸ. ਏ.

ਅਜੀਤ ਡੈਸਕ 08-09-2026
ਐੱਸ. ਏ. ਐੱਸ. ਨਗਰ, 7 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੀ ਸ਼ਾਨਾਮੱਤੀ ਫ਼ੌਜੀ ਵਿਰਾਸਤ ‘ਚ ਇਕ ਹੋਰ ਮਾਣਮੱਤੀ ਸਫ਼ਲਤਾ ਨੂੰ ਸ਼ੁਮਾਰ ਕਰਦਿਆਂ ਅੱਜ ਚਾਰ ਕੈਡਿਟਾਂ ਨੇ ਭਾਰਤੀ ਫ਼ੌਜ ‘ਚ ਲੈਫਟੀਨੈਂਟ ਵਜੋਂ ਕਮਿਸ਼ਨ ਹਾਸਿਲ ਕੀਤਾ ਹੈ। ਇਨ੍ਹਾਂ ਵਿਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀਆਂ ਦੋ ਮਹਿਲਾ ਕੈਡਿਟਾਂ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ. ਆਰ. ਐੱਸ. ਏ. ਐਫ. ਪੀ. ਆਈ.) ਦੇ ਦੋ ਕੈਡਿਟ ਸ਼ਾਮਿਲ ਹਨ। ਚੇਨਈ ਵਿਖੇ ਆਫ਼ੀਸਰਜ਼ ਟ੍ਰੇਨਿੰਗ ਅਕੈਡਮੀ ਵਿਖੇ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ, ਜਿਸ ਦਾ ਨਿਰੀਖਣ ਜਲ ਸੈਨਾ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਪੀ. ਵੀ. ਐੱਸ. ਐਮ./ਏ. ਵੀ. ਐੱਸ. ਐਮ. ਤੇ ਵੀ. ਐੱਸ. ਐਮ. ਨੇ ਕੀਤਾ, ਦੌਰਾਨ ਇਨ੍ਹਾਂ ਕੈਡਿਟਾਂ ਨੂੰ ਕਮਿਸ਼ਨ ਮਿਲਿਆ। ਮਹਿਲਾ ਕੈਡਿਟ ਦੀਪਨੂਰ ਨੂੰ ਆਰਮੀ ਏਵੀਏਸ਼ਨ ਕੋਰ ‘ਚ ਕਮਿਸ਼ਨ ਮਿਲਿਆ ਹੈ, ਜਦਕਿ ਦੂਜੀ ਮਹਿਲਾ ਕੈਡਿਟ ਦੀਕਸ਼ਾ ਧੀਮਾਨ ਆਰਮੀ ਆਰਡਨੈਂਸ ਕੋਰ ‘ਚ ਨਿਯੁਕਤ ਹੋਈ ਹੈ। ਦੀਪਨੂਰ ਸਰ. ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਪ੍ਰੋਫੈਸਰ ਸੁਖਬੀਰ ਸਿੰਘ ਅਤੇ ਸਰਕਾਰੀ ਸਕੂਲ ਅਧਿਆਪਕਾ ਰਮਨਪ੍ਰੀਤ ਕੌਰ ਦੀ ਧੀ ਹੈ, ਜਦਕਿ ਦੀਕਸ਼ਾ ਪਠਾਨਕੋਟ ਨਾਲ ਸੰਬੰਧਿਤ ਇਕ ਕਾਰੋਬਾਰੀ ਪਵਨ ਕੁਮਾਰ ਅਤੇ ਇੰਦੂ ਦੀ ਧੀ ਹੈ। ਇਸੇ ਤਰ੍ਹਾਂ ਐਮ. ਆਰ. ਐੱਸ. ਏ. ਐਫ. ਪੀ. ਆਈ. ਦੇ ਦੋ ਹੋਣਹਾਰ ਕੈਡਿਟ ਇਸ਼ਪ੍ਰੀਤ ਸਿੰਘ ਢਿੱਲੋਂ ਪੁੱਤਰ ਸਵ. ਡਾ. ਪਰਮਜੀਤ ਸਿੰਘ ਢਿੱਲੋਂ ਨੇ ਆਰਟਿਲਰੀ ਰੈਜੀਮੈਂਟ ‘ਚ ਅਤੇ ਮੇਜਰ ਜਨਰਲ ਪੀ. ਐੱਸ. ਸੰਧੂ (ਸੇਵਾ-ਮੁਕਤ) ਦੇ ਪੁੱਤਰ ਲੈਫਟੀਨੈਂਟ ਅਰਸ਼ ਸਿੰਘ ਨੇ ਜੱਜ ਐਡਵੋਕੇਟ ਜਨਰਲ (ਜੇ. ਏ. ਜੀ.) ਸ਼ਾਖਾ ‘ਚ ਕਮਿਸ਼ਨ ਹਾਸਿਲ ਕਰਕੇ ਆਪਣੇ ਪਰਿਵਾਰ ਦੀ ਵਿਰਾਸਤ ਨੂੰ ਅੱਗੇ ਵਧਾ ਕੇ ਰਾਜ ਨੂੰ ਮਾਣ ਦਿਵਾਇਆ ਹੈ। ਨਵੇਂ ਕਮਿਸ਼ਨਡ ਅਫ਼ਸਰਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੁਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਨੌਜਵਾਨ ਅਫ਼ਸਰ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਹਥਿਆਰਬੰਦ ਸੈਨਾਵਾਂ ‘ਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਿਲ ਹੋਣ ਦੇ ਚਾਹਵਾਨ ਹਰ ਨੌਜਵਾਨ ਦਾ ਸਾਥ ਦੇਣ ਅਤੇ ਸਮਰਥਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਦੌਰਾਨ ਇਸ ਮਾਣਮੱਤੀ ਪ੍ਰਾਪਤੀ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਮਾਈ ਭਾਗੋ ਏ. ਐਫ. ਪੀ. ਆਈ. ਦੇ ਡਾਇਰੈਕਟਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ (ਸੇਵਾ-ਮੁਕਤ ਏ. ਵੀ. ਐੱਸ. ਐਮ.) ਨੇ ਕਿਹਾ ਕਿ ਇਹ ਮੀਲ ਪੱਥਰ ਮਾਈ ਭਾਗੋ ਏ. ਐਫ. ਪੀ. ਆਈ. ਵਿਖੇ ਸਾਡੇ ਮਿਸ਼ਨ ਨੂੰ ਹੋਰ ਊਰਜਾ ਪ੍ਰਦਾਨ ਕਰੇਗਾ ਤਾਂ ਜੋ ਪੰਜਾਬ ਦੀਆਂ ਹੋਰ ਧੀਆਂ ਨੂੰ ਹਥਿਆਰਬੰਦ ਸੈਨਾਵਾਂ ‘ਚ ਅਫ਼ਸਰਾਂ ਵਜੋਂ ਕਮਿਸ਼ਨਡ ਹੋਣ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਨਵੇਂ ਕਮਿਸ਼ਨਡ ਅਫ਼ਸਰਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸੇ ਦੌਰਾਨ ਐਮ. ਆਰ. ਐੱਸ. ਐਫ. ਪੀ. ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ (ਸੇਵਾ-ਮੁਕਤ ਵੀ. ਐੱਸ. ਐਮ.) ਨੇ ਨਵੇਂ ਅਫ਼ਸਰਾਂ ਨੂੰ ਦੇਸ਼ ਦੇ ਆਦਰਸ਼ਾਂ ਨੂੰ ਕਾਇਮ ਰੱਖਣ ਅਤੇ ਆਪਣੀ ਸੰਸਥਾ ਲਈ ਨਾਮਣਾ ਖੱਟਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਦੇ 15 ਹੋਰ ਕੈਡਿਟਾਂ ਨੇ ਐੱਸ. ਐੱਸ. ਬੀ. ਪਾਸ ਕਰ ਲਿਆ ਹੈ ਅਤੇ ਉਹ ਦਸੰਬਰ 2026 ‘ਚ ਸ਼ੁਰੂ ਹੋਣ ਵਾਲੇ ਕੋਰਸ ਲਈ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ।
ਪਿਛਲੀ ਖ਼ਬਰ ਅਜੀਤ, ਜਲੰਧਰ ਮੰਗਲਵਾਰ , 8 ਸਤੰਬਰ , 2026 ਸਨਿਚਰਵਾਰ, 1 ਅਗਸਤ, 2026 ਰਣਜੀਤ ਸਿੰਘ ਗਿੱਲ ਨੇ ਬੂਥਗੜ੍ਹ ਵਾਸੀਆਂ ਨਾਲ... ਅਗਲੀ ਖ਼ਬਰ ਚੰਡੀਗੜ੍ਹ ਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਜਨਮ ਅਸ਼ਟਮੀ ਮੌਕੇ ਲਗਾਇਆ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।